Ik Koshish Samjhan Di

ਅੱਜ ਦਿਲ ਨੂੰ ਮਨਾਇਆ ਕੁਝ ਲਿਖਣ ਲਈ। ਇਕ ਵਾਰ ਤਾਂ ਲੱਗ ਰਿਹਾ ਕੀ ਕੁਝ ਲਿਖਣਾ ਆਉਂਦਾ ਹੀ ਨਹੀ। ਪਰ ਸੋਚਿਆ ਚਲੋ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ। ਕਿ ਲਿਖਾਂ ਕਿਸ ਬਾਰੇ ਲਿਖਾਂ ਆਪਣੇ ਬਾਰੇ ਜਾਂ ਦੁਨਿਆ ਬਾਰੇ। ਪਰ ਲੱਗ ਰਿਹਾ ਹੈ ਕੀ ਮੈਂ ਦੁਨਿਆ ਵਰਗੀ ਹਾਂ ਤੇ ਦੁਨਿਆ ਮੇਰੇ ਵਰਗੀ ਹੀ ਹੈ। ਜਿਨੀ ਦੇਰ ਅਸੀਂ ਆਪਣੇ ਆਪ ਵਿਚ ਰਹਿੰਦੇ ਹਾਂ ਓੁੰਨੀ ਦੇਰ ਤਾਂ ਲਗਦਾ ਕਿ ਅਸੀਂ ਸਭ ਤੋਂ ਅਲੱਗ ਹਾਂ। ਪਰ ਜਿਵੇਂ ਜਿਵੇਂ ਅਸੀਂ ਦੁਨਿਆ ਨੂੰ ਜਾਨਣ ਲਗਦੇ ਹਾਂ ਤਾਂ ਲਗਦਾ ਹੈ ਕਿ ਅਸੀਂ ਸਾਰਿਆਂ ਵਰਗੇ ਹੀ ਹਾਂ। ਸਭ ਦੇ ਮਨ ਵਿਚ ਬੁਰੇ ਤੇ ਚੰਗੇ ਖਿਆਲ ਹੁੰਦੇ ਹਨ। ਕਿਸੇ ਉੱਤੇ ਬੁਰੇ ਖਿਆਲ ਜਿਆਦਾ ਹਾਵੀ ਹੁੰਦੇ ਹਨ ਤੇ ਕਿਸੇ ਉੱਤੇ ਚੰਗੇ ।ਇਹਨਾਂ ਖਿਆਲਾਂ ਕਰਕੇ ਹੀ ਸਾਡਾ ਮਨ ਦੁਖੀ ਜਾਂ ਖੁਸ਼ ਰਹਿੰਦਾ ਹੈ। ਅੱਜ ਦੀ ਦੁਨਿਆ ਵਿਚ ਸ਼ਾਇਦ ਜਿਆਦਾਤਰ ਲੋਕਾਂ ਉੱਤੇ ਬੁਰੇ ਖਿਆਲਾਂ ਦਾ ਹੀ ਅਸਰ ਹੈ। ਸਭ ਤੋਂ ਇਹੀ ਸੁਣਦੇ ਹਾਂ ਕੀ ਸਾਨੂੰ ਓਹਨਾਂ ਨੂੰ ਚੰਗੇ ਬਣਾਓਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਸ਼ਿਸ਼, ਕਿਸ ਤਰਾਂ ਦੀ ਕੋਸ਼ਿਸ਼? ਸਮਝ ਨਹੀ ਆਉਂਦੀ। ਸ਼ਾਇਦ ਸਭ ਦਾ ਹੀ ਮਨ ਇਸ ਦੁਨਿਆ ਵਿਚ ਫੱਸਿਆ ਰਹਿੰਦਾ ਹੈ। ਇਸ ਦੁਬਿਦਾ ਨੂੰ ਕਿਵੇਂ ਦੂਰ ਕਰੀਏ ?

ਕਦੇ ਕਦੇ ਲੱਗਦਾ ਹੈ ਕਿ ਅਸੀਂ ਕਿਸੇ ਦੀ ਮਦਦ ਤੋਂ ਬਿਨਾ ਕੁਝ ਨਹੀ ਕਰ ਸਕਦੇ। ਆਪਣੇ ਖਿਆਲ ਬਦਲਣ ਲਈ ਵੀ ਕਿਸੇ ਦੀ ਮਦਦ ਦੀ ਲੋੜ ਹੈ। ਹਾਂ, ਇਕ ਚੀਜ਼ ਜਰੂਰ ਹੈ ਕਿ ਆਪਣਾ ਆਪ ਕੋਈ ਬਦਲਣਾ ਨਹੀ ਚਾਹੁੰਦਾ। ਸਭ ਦੂਜਿਆਂ ਨੂੰ ਬਦਲਣਾ ਚਾਹੁੰਦੇ ਹਨ। ਇਕ ਗੱਲ ਤਾਂ ਸੋਚਣ ਵਾਲੀ ਹੈ ਕਿ ਜੇ ਅਸੀਂ ਆਪਣੇ ਆਪ ਨੂੰ ਬਦਲਣ ਦੀ ਸਮਰਥਾ ਨਹੀ ਰਖਦੇ ਤਾਂ ਦੂਜੇ ਨੂੰ ਬਦਲਣ ਦੀ ਸਮਰਥਾ ਸਾਡੇ ਵਿਚ ਕਿਵੇਂ ਹੋ ਸਕਦੀ ਹੈ। ਜੇ ਮਨੁੱਖ ਆਪਣੇ ਆਪ ਨੂੰ perfect ਬਨਾਓਣ ਲਈ ਯਤਨ ਕਰਨ ਲੱਗ ਜਾਏ ਤਾਂ ਸ਼ਾਇਦ ਹੀ ਉਸਨੂੰ ਆਪਣੀ ਪੂਰੀ ਜਿੰਦਗੀ ਵਿਚ ਕਿਸੇ ਵਿਚ ਬਦਲਾਅ ਲਿਆਓੁਣ ਦਾ ਸਮਾਂ ਮਿਲ ਸਕੇ। ਪਰ ਸਭ ਆਪਣੇ ਆਪ ਨੂੰ perfect ਸਮਝਦੇ ਹਨ, ਇਸੇ ਲਈ ਦੂਜਿਆਂ ਨੂੰ perfect ਬਣਾਉਣ ਵਿਚ ਲੱਗੇ ਰਹਿੰਦੇ ਹਨ।

On,

Author: