ਖੇਡ ਇਕ ਅਜਿਹੀ ਕਲਾਕਾਰੀ ਹੈ ਜਿਸਨੂੰ ਬਚਪਨ ਵਿੱਚ ਬੱਚੇ ਸਹਿਜ ਸੁਭਾਅ ਹੀ ਸਿੱਖ ਜਾਂਦੇ ਹਨ। ਖੇਡ ਨੂੰ ਖੇਡਣ ਲਈ ਕਿਸੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਸਿੱਖਿਆਂ ਦੀ ਲੋੜ ਨਹੀਂ ਪੈਂਦੀ। ਵੈਸੇ ਵੀ ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਖੇਡਾਂ ਜਿਥੇ ਸਾਡੀ ਸਰੀਰਕ ਤਾਕਤ ਵਿੱਚ ਵਾਧਾ ਕਰਦੀਆਂ ਹਨ ਉਥੇ ਹੀ ਸਾਨੂੰ ਖੁਸ਼ੀ, ਹੁਲਾਸ ਤੇ ਮਾਨਸਿਕ ਤੇਜ਼ੀ ਵੀ ਪ੍ਰਦਾਨ ਕਰਦੀਆਂ ਹਨ। ਕੁੜੀਆਂ ਤੇ ਮੁੰਡੇ ਆਪਣੇ ਸੁਭਾਅ ਅਨੁਸਾਰ ਅਲੱਗ-ਅਲੱਗ ਖੇਡਾਂ ਖੇਡਦੇ ਹਨ। ਜਿਹਨਾਂ ਵਿੱਚ ਵਿਸ਼ੇਸ਼ ਤੌਰ ਤੇ ਕੁੜੀਆਂ ਨਾਲ ਸੰਬੰਧਿਤ ਖੇਡ ਇਸ ਪ੍ਰਕਾਰ ਹੈ ।
ਕਿਕਲੀ ਛੋਟੀ ਉਮਰ ਦੀਆਂ ਕੁੜੀਆਂ ਦਾ ਅਜਿਹਾ ਲੋਕ੍ਨਾਚ ਹੈ ਜੋ ਬੱਚੀਆਂ ਦੀਆਂ ਖੇਡਾਂ ਨਾਲ ਜੁੜਿਆ ਹੋਇਆ ਹੈ* ਇਸ ਨਾਚ ਲਈ ਕੋਈ ਸਮਾਂ ਜਾਂ ਥਾਂ ਨਿਚਿਤ ਨਹੀ੍ਵ ਘਰ ਦੇ ਵਿਹੜੇ ਵਿੱਚ ਜਾਂ ਨੇੜੇ ਤੇੜੇ ਕਿਸੇ ਵੀ ਖੁੱਲੀ ਥਾਂ ਤੇ ਜਦ ਕੁੜੀਆਂ ਖੇਨੂੰ ਗੀਟੇ ਜਾਂ ਹੋਰ ਖੇਡਾਂ ਖੇਡਦੀਆਂ ਅੱਕ ਜਾਂਦੀਆਂ ਹਨ ਤਾਂ ਸਹਿਵਣ ਦੀ ਕਿਕਲੀ ਪਾਉਣੀ ੁਰੂ ਕਰ ਦਿੰਦੀਆਂ ਹਨ * ਬੱਚੀਆਂ ਦੇ ਇਸ ਖੇਡ ਨਾਚ ਦੇ ਨਾ ਬਾਰੇ ਆਮ ਧਾਰਨਾ ਇਹ ਹੈ ਕਿ ਕਿਉ ਜੋ ਇਸ ਨੂੰ ਨੱਚਣ ਵਾਲੀਆਂ ਕੁੜੀਆਂ ਆਪੋ ਵਿੱਚ ਹੱਥਾਂ ਦੀ ਕਰਿੰਗਲੀ ਜਾਂ ਕੁੜਿੰਗੜੀ ਪਾ ਕੇ ਨੱਚਦੀਆਂ ਹਨ ਇਸ ਲਈ ਇਸ ਨਾਚ ਦਾ ਨਾਮ ਕਿਕਲੀ ਪੈ ਗਿਆ ।
ਕਿਕਲੀ ਪੰਜਾਬੀ ਕੁੜੀਆਂ ਦੀ ਲੋਕ ਖੇਡ ਵੀ ਹੈ ਤੇ ਲੋਕ ਨਾਚ ਵੀ ਹੈ। ਰੋੜੇ ਖੇਡਦਿਆਂ ਨਿਕੇ ਵੀਰਾਂ, ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿਚ ਆਉਂਦਾ ਹੈ ,ਤਾਂ ਉਹ ਜੋਟੇ ਬਣਾ ਕੇ ਇਕ-ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲਗ ਜਾਂਦੀਆਂ ਹਨ।”2 ਕਿਉਂਕਿ ਬੱਚਿਆ ਨੂੰ ਹੂਟੇ ਲੈਣ ਵਿਚੋ ਖਾਸ ਆਨੰਦ ਆਉਂਦਾ ਹੈ ਜਿਸ ਕਰਕੇ ਉਹ ਲਾਟੂ ਚਲਾਉਂਦੇਭੰਬੀਰੀਆਂ ਘੁਮਾਉਂਦੇ ਚਰਕ ਚੂੰਡੇ ਤੇ ਚੰਡੋਲ ਝੂਟਦੇ ਹਨ। ਗੇੜ ਦੀ ਰਫ਼ਤਾਰ ਨਾਲ ਉਹ ਕਿੱਕਲੀ ਦੇ ਗੀਤ ਵੀ ਗਾਉਂਦੀਆਂ ਹਨ।-
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ, ਫਿਟੇ ਮੂੰਹ ਜਵਾਈ ਦਾ।
ਫੋਟੋ
http://punjabiportal.in/wp-content/uploads/2013/04/lohri-festival-celebration-50f1b4077db7c_g.jpg
ਵੀਡੀਓ