ਕੀਰਨੇ ( Kirney )

ਜਨਮ ਤੇ ਵਿਆਹ ਤੋਂ ਅੱਗੇ ਸਾਡੇ ਜੀਵਨ ਦਾ ਤੀਜਾ ਦਿਨ ਮੌਤ ਹੈ। ਪਹਿਲੇ ਦੋ ਦਿਹਾੜੇ ਖੁਸ਼ੀ ਦੇ ਹਨ ਤੇ ਤੀਜਾ ਸੋਗ ਦਾ। ਤਕਰੀਬਨ ਸਾਰੇ ਹੀ ਦੇਸ਼ਾਂ ਵਿੱਚ ਕਿਸੇ ਦੇ ਮੌਤ ਤੇ ਸੋਗ ਮਨਾਇਆ ਜਾਂਦਾ ਹੈ, ਕੋਈ ਵੀ ਕਿਸੇ ਦੇ ਮਰਨ ਤੇ ਖੁਸ਼ ਨਹੀਂ ਹੁੰਦਾ, ਹਰੇਕ ਦੇਸ਼ ਤੇ ਕੌਮ ਦੇ ਯੋਗ ਦੇ ਆਪੋ-ਆਪਣੇ ਰਿਵਾਜ਼ ਹਨ। ਪਰ ਰੌਣਾ ਸਭ ਵਿਚ ਸਾਂਝਾ ਹੈ, ਭਾਵੇਂ ਕੋਈ ਕਿਸੇ ਤਰ੍ਹਾਂ ਰੋਂਦਾ ਹੈ ਤੇ ਕੋਈ ਕਿਸ ਤਰ੍ਹਾਂ। ਮੌਤ ਇਕ ਐਸਾ ਸਮਾਂ ਹੈ ਕਿ ਕਠੋਰ ਤੋਂ ਕਠੋਰ ਹਿਰਦਿਆਂ ਨੂੰ ਵੀ ਹਿਲਾ ਦਿੰਦੀ ਹੈ ਤੇ ਅਥਰੂਆਂ ਦੇ ਹੜ੍ਹ ਵਗਾ ਦਿੰਦੀ ਹੈ। ਮਰਦੇ ਵੈਰੀ ਨੂੰ ਵੀ ਦੇਖ ਕੇ ਕਾਂਬਾ ਛਿੜ ਪੈਂਦਾ ਹ ਤੇ ਠਲ੍ਹਿਆਂ ਨਹੀਂ ਜਾਂਦਾ।1 ਅਲਾਹੁਣੀ, ਪੇਸ਼ਾਵਰ ਸਿਆਪਕਾਰ ਵੱਲੋਂ ਉਚਾਰਿਆ ਜਾਂਦਾ ‘ਸਿਆਪੇ’ ਨਾਲ ਸੰਬੰਧਿਤ ਅਜੇਹਾ ਗੀਤ-ਰੂਪ ਹੈ ਜੋ ਮੌਤ ਦੇ ਸ਼ੋਕ ਭਾਵ ਨੂੰ ਥੀਮਕ ਟਕਰਾਉ ਵਿਚ ਪੇਸ਼ ਕਰਕੇ ਸੁਲਝਾਉ ਵਲ ਲੈ ਜਾਂਦਾ ਹੈ। ਇਸ ਦਾ ਥੀਮ, ਵਿਛੜ ਗਏ ਜੀਅ ਦੇ ਗੁਣਾਂ ਦਾ ਗਾਨ ਅਤੇ ਪਿਛੇ ਰਹਿ ਗਿਆ ਨੂੰ ਧਰਵਾਨ ਦੇਣਾ ਹੁੰਦਾ ਹੈ।2 ਅਲਾਹੁਣੀ ਸਲਾਹੁਤ ਜਾਂ ਉਸਤਤਿ ਦਾ ਗੀਤ ਹੁੰਦਾ ਹੈ। ਉਹ ਗੀਤ ਜਿਸ ਵਿਚ ਕਿਸੇ ਦੇ ਗੁਣ ਗਾਏ ਜਾਣ, ਉਸ ਨੂੰ ਅਲਾਹੁਣੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਡਹੰਸ ਰਾਗ ਵਿੱਚ ‘ਅਲਾਹੁਣੀ’ ਸ਼ਾਮਿਲ ਹੈ।3 ਅਲਾਹੁਣੀ ਇਕ ਤਰ੍ਹਾਂ ਦਾ ਸਮੂਹ ਗਾਨ ਹੈ, ਅਜਿਹਾ ਸਮੂਹਗਾਨ ਜਿਸ ਵਿੱਚ ਇੱਕ ਗਾਂਿੲਕ ਅਗਵਾਈ ਕਰਦਾ ਹੈ। ਇਸ ਤੋਂ ਵੀ ਵਧ ਅਲਾਹੁਣੀ ਸਿਆਪਾ ਕਰਨ ਵੇਲੇ ਉਚਾਰੀ ਜਾਂਦੀ ਹੈ। ਇਹ ਗੀਤ- ਰੂਪ ਸਿਆਪੇ ਦੀ ਸਰੀਰਕ ਪ੍ਰਕਿਰਿਆ ਨਾਲ ਸੰਬੰਧਿਤ ਹੋਣ ਕਰਕੇ ਲੋਕ-ਨਾਚ ਨਾਲ ਮਿਲਦਾ ਹੈ। ਸਿਆਪੇ ਦੀ ਤਾਲ ਦਾ ਅਲਾਹੁਣੀ ਦੇ ਉਚਾਰ ਉੱਤੇ ਸਿੱਧਾ ਅਤੇ ਮੋੜਵਾਂ ਅਸਰ ਪੈਂਦਾ ਹੈ। ਇਸ ਤੋਂ ਵੀ ਵਧ ਇਸ ਤਾਲ ਅਤੇ ਬੋਲ ਦੀ ਇਕਸੁਰਤਾ ਨੂੰ ਕਾਇਮ ਰੱਖਣ ਲਈ ਇਕ ਪੇਸ਼ਾਵਰਬ ਸਿਆਪਾਕਾਰ\ਗਾਇਕ ਵੀ ਹਾਜ਼ਰ ਹੁੰਦੀ ਹੈ। ਮਾਲਵੇ ਵਿੱਚ ਪੇਸ਼ਾਵਰ ਸਿਆਪਾਕਾਰ ਤੇ ਅਲਾਹੁਣੀਕਾਰ ਦਾ ਕਾਰਜ ਮਿਰਾਸਣਾਂ, ਡੂੰਮਣੀਆਂ, ਨਾਇਣਾਂ ਆਦਿ ਨਿਭਾਉਂਦੀਆਂ ਹਨ। ਸਾਰੀਆਂ ਸਵਾਣੀਆਂ ਇਕ ਗੋਲ ਦਾਇਰੇ ਵਿੱਚ ਅਤੇ ਪੇਸ਼ਾਵਰ ਸਿਆਪਾਕਾਰ ਵਿਚਕਾਰ ਖਲੋ ਜਾਂਦੀ ਹੈ। ਉਹ ਆਪਣੇ ਦੋਵੇਂ ਹੱਥ ਪਹਿਲਾਂ ਮੱਥੇ ਉੱਤੇ, ਫੇਰ ਪੱਟਾਂ ਉੱਤੇ ਮਾਰਦੀ ਜਾਂਦੀ ਹੈ। ਇਸੇ ਅਨੁਸਾਰ ਬਾਕੀ ਸਵਾਣੀਆ ਇਕੋ ਤਾਲ ਵਿਚ ਹੱਥ ਮਾਰਦੀਆਂ ਹੋਈਆਂ ਸਾਥ ਦਿੰਦੀਆਂ ਹਨ। ਪੇਸ਼ਾਵਰ ਸਿਆਪਾਕਾਰ ਆਪਣੀ ‘ਦੁਹੱਥੜ’ ਦੀ ਤਾਲ ਅਨੁਸਾਰ ਅਲਾਹੁਣੀ ਉਚਾਰਦੀ ਜਾਂਦੀ ਹੈ ਤੇ ਬਾਕੀ ਸਵਾਣੀਆਂ ਦੀ ਤਾਲ ਦਾ ਖਿਆਲ ਰੱਖਦੀਆਂ ਹਨ । ਹਰ ਤੁਜ਼ਕ ਦੇ ਅੰਤ ਉੱਤੇ ਦੂਜੀਆਂ ਸਵਾਣੀਆਂ ਅੰਤਰੇ ਵੀ ਕਿਸੇ ਇਕ ਕੇਂਦਰੀ ਤੁਕ ਨੰੁ ਉਚਾਰਦੀਆਂ\ ਦੁਹਰਾਈਆਂ ਜਾਂਦੀਆਂ ਹਨ। ਸਾਰੀ ਅਲਾਹੁਣੀ ਇੱਕਲੀ ਸਿਆਪਾਕਾਰ ਵਲੋਂ ਉਚਾਰੀ ਜਾਂਦੀ ਹੈ ਅਤੇ ਬਾਕੀ ਸਮੂਹ ਇਕ ਕੇਂਦਰੀ ਤੁਕ ਦੇ ਦੁਹਰਾਉ ਰਾਹੀਂ ਹੁੰਗਾਰਾ ਭਰਦਾ ਹੈ। ਜਿਵੇਂ :- ਪੇ੍ਰਸ਼ਾਵਰ ਸਿਆਪਾਕਾਰ :- ਮਾਵਾਂ ਧੀਆਂ ਦੀ ਦੋਸਤੀ ਕੋਈ ਟੁੱਟਦੀ ਕਹਿਰਾ ਦੇ ਨਾਲ ਪੱਟੀ ਧੀ ਨੀ ਮੇਰੀਏ ਅੰਬੜੀਏ………. ਸਮੂਹ:- ਹਾਏ-ਹਾਏ ਨੀ ਮੇਰੀਏ ਅੰਬੜੀੲਂੇ…….(4) ਉਚਾਰ ਢੰਗ ਦੇ ਪੱਖੋਂ ਕੀਰਨਾ, ਸਰੋਦੀ ਗੀਤਾਂ ਨਾਲ ਮਿਲਦਾ ਜੁਲਦਾ ਹੈ ਜਦੋਂ ਕਿ ਅਲਾਹੁਣੀਆਂ ਦੀ ਉਚਾਰ-ਸਾਂਝ ਘੜੇ ਉੱੱਤੇ ਗਾਏ ਜਾਂਦੇ ਸਮੂਹ-ਗਾਨ ਦੇ ਗੀਤਾਂ ਨਾਲ ਵਧੇਰੇ ਹੈ। ਕੀਰਨੇ ਅਤੇ ਅਲਾਹੁਣੀ ਦੇ ਉਚਾਰ ਢੰਗ ਦਾ ਵਖਰੇਵਾਂ ਇਹਨਾਂ ਵਿਚਲੇ ਥੀਮਕ ਗਠਨ ਦੇ ਵਖਰੇਵੇ ਦਾ ਫ਼ਲ ਹੈ ਭਾਵੇਂ ਉਚਾਰ-ਵਿਧੀ ਦੀ ਵੱਖਰਤਾ ਥੀਮਕ ਗਠਨ ਉੱਤੇ ਮੋੜਵਾਂ ਅਸਰ ਪਾਉਂਦੀ ਹੈ ਕੀਰਨਾ ਅਤੇ ਅਲਾਹੁਣੀ ਦੋਵੇਂ ਹੀ ਥੀਮਕ ਟਕਰਾਉ ਦੀ ਸੰਰਚਨਾ ਅਨੁਸਾਰ ਉਸਰਦੇ ਹਨ, ਪਰ ਜਿੱਥੇ ਕੀਰਨਾਕਾਰ ਥੀਮਕ- ਟਕਰਾਉ ਨੂੰ ਨਿਰੋਲ ਟਕਰਾਉ ਦੀ ਸਥਿਤੀ ਵਿੱਚ ‘ਠਹਿਰਾ ਕੇ’ ਪੇਸ਼ ਕਰਦਾ ਹੈ ਉੱਥੇ ਅਲਾਹੁਣੀਕਾਰ ਥੀਮਕ-ਟਕਰਾਉ ਹੋ ਸ਼ੁਰੂ ਹੋ ਕੇ ਥੀਮਕ ਸੁਲਝਾਉ ਵੱਲ ਤੁਰਦਾ ਹੈ।5 ਕੀਰਨੇ ਕਰੁਵਾਤਮਕ -ਤਨਾਉਸ਼ੀਲ ਅਵਸਥਾ ਵਿਚ ਹੁੰਦਾ ਹੈ ਉੱਥੇ ਅਲਾਹੁਣੀਆਂ ਵਿਚ ਇਹ ਦੁਖਾਂਤਕ-ਦਾਰਸ਼ਨਿਕ ਹੋਣ ਕਰਕੇ ਵਿਰੇਚਨੀ ਰੁਖ ਅਖ਼ਤਿਆਰ ਕਰਦਾ ਹੈ। ਕੀਰਨੇ ਵਿਚ ਕਈ ਵਾਰੀ ਦੁਖ ਦਾ ਕਥਨ ਰੂਪ ਵਿਚ ਵਰਣਨ ਨਹੀਂ ਹੰੁਦਾ ਪਰ ਸੰਦਰਭ ਵਿਚ ਇਹ ਭਾਵ ਬਹੁਤ ਸੰਘਣਾ ਹੰੁਦਾ ਹੈ। ਪਰ ਅਲਾਹੁਣੀ ਵਿੱਚ ਅਜਿਹਾ ਕੁੱਝ ਵੀ ਨਹੀਂ ਹੰੁਦਾ। ਇਸ ਵਿੱਚ ਵਿਛੜ ਗਏ ਬੰਦੇ ਦੇ ਗੁਣ ਗਾਨ ਰਾਹੀਂ ਥੀਮਕ ਦਾਵੰਦ ਦੀ ਇਕ ਧਿਰ ਨੂੰ ਉਸਾਰਿਆ ਜਾਂਦਾ ਹੈ। 6 ਜਦ ਸਿਆਪਾ ਹੋ ਚੁੱਕਦਾ ਹੈ ਤਾਂ ਫਿਰ ਜ਼ਨਾਨੀਆਂ ਬਹਿ ਕੇ ਪੱਲੇ ਪਾਉਂਦੀਆਂ ਹਨ ਤੇ ਵੈਣ ਪਾਉਂਦੀਆਂ ਹਨ। ਪੱਲਾ ਪਾਉਣ ਵਾਲੀਆਂ ਜ਼ਨਾਨੀਆਂ ਜਿਨ੍ਹਾਂ ਦੇ ਘਰ ਦਾ ਕੋਈ ਜੀਅ ਮਰਿਆ ਹੁੰਦਾ ਹੈ ਉਨ੍ਹਾਂ ਦੀ ਰਿਸ਼ਤੇ ਦੀ ਨੇੜਤਾ ਵਾਲੀ ‘ਖਾਸ ਜ਼ਨਾਨੀ’ ਨਾਲ ਵਾਰੋ-ਵਾਰੀ ਗਲ੍ਹੇ ਲੱਗ ਕੇ ਹਿਕਟੋਰੇ ਭਰਦੀਆਂ ਰੋਂਦੀਆਂ ਜਾਂਦੀਆਂ ਹਨ।7 ਪਹਿਲੋੋਂ ਇੱਕਠੀਆਂ ਦੋ-ਦੋ ਪੱਲਾਂ ਪਾਉਂਦੀਆਂ ਹਨ ਤੇ ਜਦ ਦੋਹਾਂ ਦਾ ਛੁਡਾਇਆ ਜਾਂਦਾ ਹੈ ਤਾਂ ਤੇ ਫਿਰ ਇੱਕਲੀ-ਇੱਕਲੀ ਬਹਿ ਕੇ ਪੱਲਾ ਪਾਉਂਦੀ ਹੈ ਤੇ ਖ਼ੂਬ ਹੇਕ ਲਾ ਕੇ ਰੋਂਦੀਆਂ ਹਨ ਤੇ ਤੁਕਾਂ ਜੋੜੀ ਜਾਂਦੀਆਂ ਹਨ। ਜਦ ਤਕ ਕੋਈ ਪੱਲਾ ਨਾ ਛੁਡਾਏ ਨਹੀਂ ਛਡਦੀਆਂ। ਘਰ ਵਾਲੀ ਨੂੰ ਬਾਹਰ ਵਾਲੀਆਂ ਛੁਡਾਉਂਦੀਆਂ ਹਨ ਤੇ ਬਾਹਰ ਵਾਲੀਆਂ ਨੂੰ ਘਰ ਵਾਲੀ ਪਰ ਇੱਕ ਵਾਰੀ ਆਖਿਆ ਕਦੇ ਕੋਈ ਜ਼ਨਾਨੀ ਪੱਲਾ ਨਹੀਂ ਛੱਡਦੀ ਜਦ ਤੱਕ ਦੋ-ਤਿੰਨ ਵਾਰੀ ਨਾ ਆਖਿਆ ਜਾਏ ਖਹਿੜਾ ਨਈਂ ਛੱਡਦੀਆਂ ਤੇ ਵੈਣ ਪਾਈ ਹੀ ਜਾਂਦੀਆਂ ਹਨ। ਜੇ ਇਕੋ ਵਾਰੀ ਆਖਿਆ ਕੋਈ ਜ਼ਨਾਨੀ ਪੱਲਾ ਛੱਡ ਦਏ ਤਾਂ ਜ਼ਨਾਨੀਆਂ ਸੌ ਗੱਲਾਂ ਕਰਦੀਆਂ ਹਨ। ਇਸ ਤਰ੍ਹਾਂ ਜਦ ਸਾਰੀਆਂ ਪੱਲੇ ਛੱਡ ਚੁੱਕਦੀਆਂ ਹਨ ਤਾਂ ਉਹਦੇ ਗੁਣਾਂ ਦੀ ਉਸਤਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਝਟ ਲੰਘ ਜਾਂਦਾ ਹੈ ਤੇ ਫਿਰ ਇਕ-ਦੂਜੀ ਨੂੰ ਆਖ ਕੇ ਉਠਾਉਂਦੀਆਂ ਹਨ ਤੇ ਘਰਾਂ ਨੂੰ ਤੋਰਦੀਆਂ ਹਨ।8 ਰੋਂਦੀਆਂ ਦਾ ਪੱਲਾ ਛੁਡਾ ਕੇ ਗੱਲਾਂਬਾਤਾਂ ਦਾ ਮਾਹੌਲ ਰੱਖਣ ਲਈ ਕੲਂ ਸਿਆਣਿਆਂ ਅਨੁਭਵੀ ਜ਼ਨਾਨੀਆਂ ਦੀ ਲੋੜ ਹੁੰਦੀ ਹੈ ਜੋ ਮੌਕੇ ਨਾਲ ਢੁਕਵੀਂ ਗੱਲ ਆਖ ਸਕਣ ਅਤੇ ਨਾਲੋਂ-ਨਾਲ ਪਰਚੇਵਾਂ ਵੀ ਪਾਈ ਰੱਖਣ।9 ਮਾਲਵਾ ਖੇਤਰ ਵਿਚ ਇਕ ਸਿਆਪਾ ‘ਕੁੜਮੱਤ’ ਵੱਲੋ ਵੀ ਹੁੰਦਾ ਹੈ। ਕੁੜਮੱਤ, ਇਕ ਬਜ਼ੁਰਗ ਕੁੜਮ ਦੀ ਮੌਤ ਉੱਤੇ ਆਈ ਦੂਜੇ ਕੁੜਮਾਂ ਦੀ ਮਕਾਣ ਨੰੁ ਕਹਿੰਦੇ ਹਨ। ਗਿਆਨੀ ਗੁਰਦਿੱਤ ਸਿੰਘ ਜੀ ਦੇ ਸ਼ਬਦਾਂ ਵਿੱਚ ‘ਕੁੜਮਤ’ ਕੇਵਲ ਆਖਣ ਨੂੰ ਹੀ ਮਕਾਨ ਹੁੰਦੀ ਹੈ। ਇਸ ਵਿਚ ਸਾਰੀਆਂ ਗੱਲਾਂ ਵਿਆਹ ਵਾਲੀਆਂ ਹੀ ਹੁੰਦੀਆਂ ਹਨ। ਇਸ ਵਿਚ ਦੋਵੇਂ ਪਾਸਿਆਂ ਤੋਂ ਇਕ ਦੂਜੀ ਧਿਰ ਅਲਾਹੁਣੀਆਂ ਸੁਣਾਈਆਂ ਜਾਂਦੀਆਂ ਹਨ ਤੇ ‘ਬੋਲ’ ਬੋਲੇ ਜਾਂਦੇ ਹਨ। ਸਿਆਪਾ ਕਰਨ ਵਾਲੀਆਂ ਅਜੇਹੇ ਵੇਲੇ ਅਲਾਹੁਣੀਆਂ ਵਿਚ ਹਾਸ-ਰਸ ਦਾ ਖਾਸ ਗਾਹ ਭਰ ਦਿੰਦੀਆਂ ਹਨ:- ਬੁਢਵਾ ਤਾਂ ਬਹਿੰਦਾ ਕੁਰਸੀ ਡਾਹ ਹਾਏ ਨੀ ਬੁਢੜਾ ਮਰ ਨੀ ਗਿਆ ਬੁੱਢੜੀ ਰੰਡੀ ਕਰ ਨੀ ਗਿਆ ਪਰ ਇਹ ਸਭ ਕੁੱਝ ਨੂੰ ਅਲਾਹੁਣੀਆਂ ਨਹੀਂ ਕਿਹਾ ਜਾ ਸਕਦਾ। ਇਹ ਅਲਾਹੁਣੀਆਂ ਦੀ ਹਾਸ ਭਰੀ ਨਕਲ ਹੈ। ਰੂਪ ਦੇ ਬਾਹਰੀ ਪੱਖ ਤੋਂ ਇਹ ਅਲਾਹੁਣੀ ਵਰਾਹੀ ਜ਼ਰੂਰ ਹੈ, ਪਰ ਇਸ ਦੀ ਰੂਪ-ਰਚਨਾ ਦੇ ਅੰਦਰਲੇ ਨੇਮ ਇਸ ਨੂੰ ਸਿੱਠਣੀ ਗਾਹ ਸਿੱਧ ਕਰਦੇ ਹਨ।10 ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਅਲਾਹੁਣੀ, ਸਾਂਸਕਿ੍ਰਤਕ ਦਿ੍ਰਸ਼ਟੀ ਤੋਂ ਵਿਛੜ ਗਏ ਵਿਅਕਤੀ ਪ੍ਰਤਹੀ ਸਰਧਾਂਜਲੀ ਦਾ ਕਾਵਿ ਹੈ। ਗੁਜ਼ਰ ਗਏ ਵਿਅਕਤੀ ਦੀ ਉਮਰ ਅਤੇ ਰਿਸ਼ਤੇ ਅਨੁਸਾਰ ਅਲਾਹੁਣੀਆਂ ਦੇ ਥੀਮ ਵਿਚ ਥੋੜੀ-ਥੋੜੀ ਭਿੰਨਤਾ ਆਉਂਦੀ ਜਾਂਦੀ ਹੈ। ਇਸੇ ਅਨੁਸਾਰ ਹੀ ਮਿਰਤਕ ਦੇ ਗੁਣਾਂ ਦਾ ਗਾਨ ਅਤੇ ਵਿਸ਼ੇਸ਼ਣਮੁੱਖ ਸੰਬੋਧਨਾਂ ਵਿਚ ਅੰਤਰ ਆਉਂਦੇ ਹਨ।11 ਅਸੀਂ ਇਹ ਸਭ ਕੁੱਝ ਦਿਲੋਂ ਨਹੀਂ ਕਰਦੇ, ਸਭ ਰਿਵਾਜਾਂ ਦੇ ਬੱਧੇ ਕਰਦੇ ਹਾਂ, ਤੰਗ ਵੀ ਆਏ ਹੋਏ ਹਾਂ ਪਰ ਲੋਕਾਚਾਰੀ ਮਾਰਦੀ ਹੈ ਤੇ ਲੋਕਾਚਾਰੀ ਵਿਚ ਅਸੀਂ ਆਪ ਵੀ ਤੇ ਹਾਂ। ਇਸ ਤਰ੍ਹਾਂ ਹੌਲੀ-ਹੌਲੀ ਆਪੇ ਹੀ ਰਿਵਾਜ ਘੱਟ ਜਾਵੇਗਾ, ਵੇਖੋ ਵੇਖੀ ਸਾਰੇ ਛੱਡ ਜਾਣਗੇ।

Tags: , ,

Leave a Reply