ਕੋਟਲਾ ਛਪਾਕੀ

ਇਹ ਖੇਡ ਮੁੰਡੇ-ਕੁੜੀਆਂ ਵੱਲੋਂ ਮਿਲ ਕੇ ਖੇਡੀ ਜਾਂਦੀ ਹੈ। ਇਸ ਖੇਡ ਨੂੰ ਖੇਡਣ ਲਈ ਘੱਟ ਤੋਂ ਘੱਟ 7-8 ਬੱਚਿਆਂ ਦੀ ਲੋੜ ਹੁੰਦੀ ਹੈ। ਇਹ ਖੇਡ ਖੇਡਣ ਤੋਂ ਪਹਿਲਾਂ ਕੋਟਲੇ ਦੀ ਤਿਆਰੀ ਕੀਤੀ ਜਾਂਦੀ ਹੈ। ਕੱਪੜੇ ਦੇ ਇਕ ਟੁਕੜੇ ਨੂੰ ਵੱਟ ਚੜ੍ਹਾ ਕੇਦੂਹਰਾ ਕਰਕੇ, ਇਕ ਪੋਲਾ ਜਿਹਾ ਦੋ-ਤਿੰਨ ਫੁੱਟ ਦਾ ਰੱਸਾ ਤਿਆਰ ਕੀਤਾ ਜਾਂਦਾ ਹੈ। ਉਸ ਤੋਂ ਵਾਰੀ (ਦਾਈ) ਦੇਣ ਵਾਲੇ ਬੱਚੇ ਦੀ ਚੋਣ ਕੀਤੀ ਜਾਂਦੀ ਹੈ। ਇਸ ਲਈ ਵੀ ਇਕ ਛੋਟਾ ਜਿਹਾ ਟੈਸਟ ਰੱਖਿਆ ਜਾਂਦਾ ਹੈ, ਜੋ ਬੱਚਾ ਟੈਸਟ ਹਾਰਦਾ ਹੈ, ਉਸ ਨੂੰ ਵਾਰੀ ਦੇਣੀ ਪੈਂਦੀ ਹੈ। ਸਾਰੇ ਬੱਚੇ ਇਕ ਚੱਕਰ ਦੇ ਰੂਪ ਵਿੱਚ ਮੂੰਹ ਹੇਠਾਂ ਕਰਕੇ ਬੈਠ ਜਾਂਦੇ ਹਨ ਅਤੇ ਵਾਰੀ ਦੇਣ ਵਾਲਾ ਹੱਥ ਵਿੱਚ ਕੋਟਲਾ ਫੜ੍ਹ ਉਸ ਚੱਕਰ ਦੇ ਦੁਆਲੇ ਘੁੰਮਦਾ ਹੈ। ਉਹ ਘੁੰਮਦਾ ਹੋਇਆ ਪੁਕਾਰਦਾ ਹੈ, ‘ਕੋਟਲਾ ਛਪਾਕੀ ਜੁੰਮੇ ਰਾਤ ਆਈ ਏ’, ਬੈਠੇ ਬੱਚੇ ਬੋਲਦੇ ਹਨ ‘ਆਈ ਏ, ਜੀ ਆਈ ਏ। ਫਿਰ ਘੁੰਮਣ ਵਾਲਾ ਬੱਚਾ ਬੋਲਦਾ ਹੈ ‘ਜਿਹੜਾ ਪਿੱਛੇ ਭੌਂ ਕੇ ਵੇਖੇ, ਉਸ ਦੀ ਸ਼ਾਮਤ ਆਈ ਏ।’ ਇਸ ਖੇਡ ਵਿੱਚ ਵਾਰੀ ਦੇਣ ਵਾਲੇ ਦਾ ਮੁੱਖ ਮੰਤਵ ਇਹ ਹੁੰਦਾ ਹੈ ਕਿ ਉਹ ਕੋਟਲੇ ਨੂੰ ਕਿਸੇ ਬੱਚੇ ਦਾ ਪਿੱਛੇ ਰੱਖ ਦੇਵੇ ਪਰ ਉਸ ਨੂੰ ਪਤਾ ਨਾ ਲੱਗੇ। ਇਸ ਦੇ ਉਲਟ ਬੈਠੇ ਬੱਚੇ ਬਿਨਾਂ ਪਿੱਛੇ ਵੇਖੇ, ਪੂਰੀ ਤਰ੍ਹਾਂ ਚੌਕਸ ਰਹਿੰਦੇ ਹਨ ਕਿ ਕੋਟਲਾ ਉਸ ਦੇ ਪਿੱਛੇ ਤਾਂ ਨਹੀਂ ਰੱਖਿਆ ਗਿਆ। ਉਂਜ ਜੇਕਰ ਬੈਠੇ ਬੱਚਿਆਂ ਵਿੱਚੋਂ ਕੋਈ ਪਿੱਛੇ ਭੌਂ ਕੇ ਵੇਖਦਾ ਹੈ ਤਾਂ ਵਾਰੀ ਦੇਣ ਵਾਲਾ ਉਸ ਦੇ ਲੱਕ ਵਿੱਚ ਕੋਟਲਾ ਮਾਰਦਾ ਹੈ। ਇਸ ਖੇਡ ਵਿੱਚ ਵਾਰੀ ਦੇਣ ਵਾਲਾ ਚੋਰੀ ਨਾਲ ਕੋਟਲਾ ਕਿਸੇ ਬੱਚੇ ਦੇ ਪਿੱਛੇ ਰੱਖ ਦਿੰਦਾ ਹੈ ਅਤੇ ਕੋਟਲਾ ਛਪਾਕੀ ਜੁੰਮੇ ਰਾਤ ਆਈ ਬੋਲਦਾ, ਬੈਠੇ ਬੱਚਿਆਂ ਦੁਆਲਾ ਘੁੰਮਦਾ ਹੈ। ਜੇਕਰ ਬੈਠੇ ਬੱਚਿਆਂ ਵਿੱਚੋਂ ਬੱਚੇ ਨੂੰ ਪਤਾ ਲੱਗ ਜਾਵੇ ਕਿ ਉਸ ਦੇ ਮਗਰ ਕੋਟਲਾ ਹੈ ਤਾਂ ਉਹ ਬੱਚਾ ਕੋਟਲਾ ਫੜ ਕੇ ਵਾਰੀ ਦੇਣ ਵਾਲੇ ਦੇ ਮਗਰ ਦੌੜਦਾ ਹੈ ਅਤੇ ਕੋਟਲਾ ਉਸ ਦੇ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਜਦ ਤੱਕ ਵਾਰੀ ਦੇਣ ਵਾਲਾ ਉਸ ਦੀ ਥਾਂ ’ਤੇ ਆ ਕੇ ਨਹੀਂ ਬੈਠਦਾ। ਜੇ ਬੱਚੇ ਨੂੰ ਪਿੱਛੇ ਰੱਖੇ ਕੋਟਲੇ ਦਾ ਪਤਾ ਨਾ ਲੱਗੇ ਤਾਂ ਵਾਰੀ ਦੇਣ ਵਾਲਾ, ਉਸ ਬੈਠੇ ਬੱਚੇ ਨੂੰ ਕੁੱਟਦਾ ਹੈ ਅਤੇ ਇਸ  ਤਰ੍ਹਾਂ ਨਵੇਂ ਬੱਚੇ ਨੂੰ ਵਾਰੀ ਦੇਣੀ ਪੈਂਦੀ ਹੈ। ਇਹ ਖੇਡ ਸਾਡੇ ਅੰਦਰ ਇਕੱਠੇ ਪਿਆਰ ਨਾਲ ਰਹਿਣ ਦੀ ਆਦਤ ਪੈਦਾ ਕਰਦੀ ਹੈ। ਇਹ ਖੇਡ ਸਰੀਰਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ਨੂੰ ਵੀ ਉਤਸ਼ਾਹਤ ਕਰਦੀ ਹੈ।

“ਕੋਟਲਾ-ਛਪਾਕੀ ਜੁਮੇਰਾਤ ਆਈ ਏ।”
ਗੋਲ-ਘੇਰੇ ਵਿੱਚ ਬੈਠੇ ਸਾਰੇ ਬੱਚੇ ਅੱਗੋਂ ਉੱਤਰ ਦਿੰਦੇ:
“ਜਿਹਡ਼ਾ ਅੱਗੇ-ਪਿੱਛੇ ਦੇਖੇ, ਉਹਦੀ ਸ਼ਾਮਤ ਆਈ ਏ।”

ਕੋਟਲਾ ਛਪਾਕੀ

Tags:

Leave a Reply