Gurbaksh Singh Preetlari

ਗੁਰਬਖਸ਼ ਸਿੰਘ ਪ੍ਰੀਤਲੜੀ

ਗੁਰਬਖਸ਼ ਸਿੰਘ ਪ੍ਰੀਤਲੜੀ (26 ਅਪਰੈਲ 1895 – 20 ਅਗਸਤ 1978) ਪੰਜਾਬੀ ਦਾ ਇਕ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸਨ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ 26 ਅਪਰੈਲ 1895 ਸਿਆਲਕੋਟ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਪਸ਼ੌਰਾ ਸਿੰਘ ਅਤੇ ਮਾਤਾ ਦਾ ਨਾਂ ਮਿਲਣੀ ਕੌਰ ਸੀ। ਉਹ 7 ਸਾਲ ਦੇ ਹੀ ਸਨ ਤਾਂ ਪਿਤਾ ਦਾ ਦਿਹਾਂਤ ਹੋ ਗਿਆ।

ਜੀਵਨ

1932 ਵਿੱਚ ਨੌਕਰੀ ਤੋਂ ਮੁਕਤ ਹੋ ਕੇ ਨੌਸ਼ਹਿਰੇ ਦੇ ਸਥਾਨ ’ਤੇ ਜ਼ਮੀਨ ਲੈ ਕੇ ਆਧੁਨਿਕ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਆਦਰਸ਼ਕ ਸਮਾਜ ਦੀ ਉਸਾਰੀ ਲਈ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਇੱਕ ਮਾਸਿਕ ਰਸਾਲੇ ਪ੍ਰੀਤਲੜੀ ਦੀ ਪ੍ਰਕਾਸ਼ਨਾ 1933 ਦੇ ਸਤੰਬਰ ਮਹੀਨੇ ਵਿੱਚ ਆਰੰਭ ਕੀਤੀ। ਪ੍ਰੀਤਲੜੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਮਾਅਰਕਾ ਸੀ। ਇਹ ਮਾਸਿਕ ਪੱਤਰ ਪਾਠਕਾਂ ਵਿੱਚ ਬਹੁਤ ਹਰਮਨ ਪਿਆਰਾ ਹੋਇਆ। ਸੰਨ 1936 ਵਿੱਚ ਆਪ ਮਾਡਲ ਟਾਊਨ ਲਾਹੌਰ ਆ ਵਸੇ। ਦੋ ਕੁ ਸਾਲ ਬਾਅਦ 1939 ਵਿੱਚ ਇਨ੍ਹਾਂ ਨੇ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ 15 ਏਕੜ ਜ਼ਮੀਨ ਮੁੱਲ ਲੈ ਕੇ ਪ੍ਰੀਤ ਨਗਰ ਦੀ ਸਥਾਪਨਾ ਕੀਤੀ। 1947 ਵਿੱਚ ਦੇਸ਼ ਦੀ ਵੰਡ ਸਮੇਂ ਪ੍ਰੀਤ ਨਗਰ ਉਜੜ ਗਿਆ ਤੇ ਆਪ ਦਿੱਲੀ ਚਲੇ ਗਏ ਪਰ ਉੱਥੇ ਉਨ੍ਹਾਂ ਦਾ ਦਿਲ ਨਾ ਲੱਗਾ। ਉਹ ਮੁੜ 1950 ਵਿੱਚ ਪ੍ਰੀਤ ਨਗਰ ਆ ਕੇ ਉਸ ਦੀ ਪੁਨਰਸਥਾਪਨਾ ਵਿੱਚ ਜੁੱਟ ਗਏ ਅਤੇ ਆਖ਼ਰੀ ਦਮ ਤਕ ਇੱਥੇ ਰਹੇ। ਇੱਥੋਂ ਹੀ 1940 ਵਿੱਚ ਬਾਲ ਸੰਦੇਸ਼ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ।

Tags: ,

Leave a Reply