ਪੰਜਾਬੀ ਦੀ ਹਰਮਨ ਪਿਆਰੀ ਲੋਕ ਖੇਡ ਹੈ | ਪਰ ਅੱਜ ਇਸ ਦਾ ਰੁਝਾਣ ਘੱਟ ਗਿਆ ਹੈ ਕਿ ਇਸ ਖੇਡ ਦਾ ਰੂਪ ਹੁਣ ਕਿ੍ਕਟ ਨੇ ਲੈ ਲਿਆ ਹੈ | ਇਸ ਖੇਡ ਨੂੰ ਪਹਿਲਾ ਪੰਜਾਬ ਵਿੱਚ ਬੜੇ ਚਾਅ ਨਾਲ ਖੇਡਿਆ ਜਾਦਾ ਸੀ |ਇਸ ਖੇਡ ਵਿੱਚ ਖੇਡਣ ਵਾਲੇ ਖਿਡਾਰੀਆ ਦੀ ਗਿਣਤੀ ਕੋਈ ਨਿਸਚਿਤ ਨਹੀ ਹੁੰਦੀ ਜਿਆਦਾਤਰ ਇਸ ਖੇਡ ਨੂੰ ਗੁੱਟ (ਸਮੂਹ) ਬਣਾ ਕੇ ਖੇਡਿਆਂ ਜਾਦਾ ਹੈ | ਇਸ ਖੇਡ ਨੂੰ ਖੇਡਣ ਲਈ ਘੱਟੋ-ਘੱਟ ਦੋ ਖਿਡਾਰੀ ਜਰੂਰੀ ਹਨ ਅਤੇ ਖੁੱਲਾ ਮੈਦਾਨ ਹੋਣਾ ਚਾਹੀਦਾ ਹੈ| ਹੁਣ ਗੱਲ ਕਰਦੇ ਹਾਂ ਆਪਾ ਗੁੰਲੀ ਡੰਡੇ ਦੀ ਬਨਾਵਟ ਬਾਰੇ, ਅਸੀ ਜਾਣਦੇ ਹਾਂ ਕਿ ਇਸ ਖੇਡ ਵਿੱਚ ਇਸ ਦੇ ਨਾਂ ਤੋ ਹੀ ਸਪੱਸ਼ਟ ਹੈ ਕਿ ਇਕ ਤਾਂ ਗੁੱਲੀ ਦੀ ਲੋੜ ਪੈਦੀ ਹੈ ਤੇ ਦੂਜੀ ਡੰਡੇ ਦੀ| ਇਸ ਖੇਡ ਵਿੱਚ ਇਕ ਸਾਫ ਜਿਹਾ ਡੰਡਾ ਖੁੰਗਰਾ ਤੋ ਬਿਨਾ ਲਿਆ ਜਾਦਾਂ ਹੈ ਜਿਸ ਦੀ ਲੰਬਾਈ ਲਗਭਗ ਦੋ ਫੁੱਟ ਹੁੰਦੀ ਹੈ | ਪਰ ਖਿਡਾਰੀ ਲੋੜ ਮੁਤਾਬਕ ਇਸਦੀ ਲੰਬਾਈ ਨੂੰ ਵਧਾ ਘਟਾ ਸਕਦੇ ਹਨ | ਹੁਣ ਗੱਲ ਕਰਦੇ ਹਾਂ ਗੁੰਲੀ ਦੀ | ਗੁਲੀ ਦੀ ਲੰਬਾਈ ਛੇ ਇੰਚ ਤੱਕ ਅਤੇ ਮੋਟਾਈ ਇਕ ਤੋ ਡੇੜ ਇੰਚ ਤੱਕ ਹੋ ਸਕਦੀ ਹੈ | ਗੁੱਲੀ ਦੇ ਦੋਵੇ ਸਿਰਿਆ ਨੂੰ ਘੜ ਲਿਆ ਜਾਦਾ ਹੈ ਤਾਂ ਕਿ ਉਹ ਦੋਵੇ ਸਿਰੇ ਧਰਤੀ ਦੇ ਉਪਰ ਨਾ ਲੱਗਣ | ਗੁੱਲੀ ਅਜਿਹੀ ਸਥਿਤੀ ਵਿੱਚ ਰੱਖਣਾ ਕਿ ਗੁੱਲੀ ਦੇ ਦੋਵੇ ਸਿਰੇ ਧਰਤੀ ਉਪਰ ਨਾ ਲੱਗਣਾ ਨੂੰ ਦਾਣ ਪਾਉਣਾ ਕਿਹਾ ਜਾਦਾ ਹੈ ਦਾਣ ਪਾਉਣ ਤੋ ਬਾਅਦ ਖਿਡਾਰੀ ਡੰਡੇ ਨਾਲ ਗੁੱਲੀ ਦੇ ਧਰਤੀ ਤੋਂ ਉਪਰ ਉਠੇ ਹੋਏ ਸਿਰੇ ਤੇ ਮਾਰਦਾ ਹੈ ਤਾਂ ਗੁੱਲੀ ਹਵਾ ਵਿੱਚ ਇਕ-ਦੋ ਫੁੱਟ ਉਚਾਈ ਵਿਚਕਾਰ ਉਛਲੀ ਹੋਈ ਗੁੱਲੀ ਨੂੰ ਡੰਡੇ ਨਾਲ ਮਾਰਦਾ ਹੈ ਜਿਸ ਨੂੰ ਬੱਘ ਲਾਉਣਾ ਕਿਹਾ ਜਾਦਾ ਹੈ| ਨਤੀਜੇ ਵਜੋਂ ਗੁੱਲੀ ਕਾਫੀ ਦੂਰ ਚਲੀ ਜਾਦੀ ਹੈ | ਜੇਕਰ ਬੱਘ ਲਗਾਉਦੇ ਸਮੇਂ ਖਿਡਾਰੀ ਦੇ ਹੱਥ ਵਿੱਚੋ ਡੰਡਾ ਨਿਕਲ ਜਾਵੇ ਤਾਂ ਅਤੇ ਵਿਰੋਧੀ ਖਿਡਾਰੀ ਦੇ ਡੰਡਾ ਚੁੱਕਣ ਤੋਂ ਪਹਿਲਾ ਖੇਂਡ ਰਹੇ ਖਿਡਾਰੀ ਨੂੰ ਡੰਡਾ ਚੁੱਕ ਕੇ ਡੁੱਕਣਾ ਪੈਦਾ ਹੈ | ਜੇਕਰ ਡੰਡਾ ਵਿਰੋਧੀ ਖਿਡਰੀ ਡੁੱਕ ਜਾਵੇ ਤਾਂ ਖੇਡਣ ਵਾਲਾ ਖਿਡਾਰੀ ਆਊਟ ਸਮਝਿਆ ਜਾਦਾਂ ਹੈ | ਹੁਣ ਗੁੰਲੀ ਡੰਡੇ ਦੀ ਖੇਡ ਦੀਆ ਕਿਸਮਾਂ ਬਾਰੇ ਗੱਲ ਕਰੀਏ| ਗੁੱਲੀ ਡੰਡੇ ਦੀ ਖੇਡ ਵਿੱਚ ਤਿੰਨ ਕਿਸਮਾਂ ਮੁੱਖ ਹਨ ਜਿਵੇ- ਭਕਾਈ ਕਰਾਉਣਾ, ਇਸ ਕਿਸਮ ਵਿੱਚ ਵੀ ਖਿਡਾਰੀਆਂ ਦੇ ਗੁੱਟ ਬਣਾਏ ਜਾਦੇਂ ਹਨ | ਇਸ ਖੇਡ ਵਿੱਚ ਧਰਤੀ ਦੇ ਉਪਰ ਡੰਡੇ ਦੀ ਮੋਟਾਈ ਦੇ ਆਕਾਰ ਜਿੰਨੀ ਮਿੱਟੀ ਖੁਰਚ ਕੇ ਨਾਲੀ ਦੀ ਸਕਲ ਦਿੱਤੀ ਜਾਦੀ ਹੈਜਿਸ ਨੂੰ ਗੁੱਲ ਕਿਹਾ ਜਾਦਾਂ ਹੈ | ਖਿਡਾਰੀ ਗੁੱਲ ਉਤੇ ਗੁੱਲੀ ਰੱਖ ਕੇ ਡੰਡੇ ਨਾਲ ਗੁੱਲੀ ਨੂੰ ਦੂਰ ਸੁੱਟਦਾ ਹੈ ਜੇਕਰ ਵਿਰੋਧੀ ਖਿਡਾਰੀ ਗੁੱਲੀ ਬੁੱਚ ਲਵੇ ਤਾਂ ਮਿੱਤ ਕਰਨ ਵਾਲਾ ਆਊਟ ਹੋ ਜਾਦਾਂ ਹੈ | ਪਰ ਜੇ ਗੁੱਲੀ ਵਿਰੋਧੀ ਖਿਡਾਰੀ ਤੋਂ ਨਾ ਬੁੱਚੀ ਜਾਵੇ ਤਾਂ ਵਿਰੋਧੀ ਖਿਡਾਰੀ ਗੁੱਲੀ ਵਾਲੀ ਜਗਾਂ ਤੇ ਖੜਕੇ ਗੁੱਲ ਉਪਰ ਰੱਖੇ ਹੋਏ ਡੰਡੇ ਉਪਰ ਨਿਸ਼ਾਨਾ ਲਗਾਉਦਾ ਹੈ | ਜੇ ਨਿਸ਼ਾਨਾ ਲੱਗ ਜਾਵੇ ਤਾਂ ਮਿੱਤ ਕਰਨ ਵਾਲਾ ਖਿਡਾਰੀ ਆਊਟ ਹੋ ਜਾਦਾਂ ਹੈ ਤੇਂ ਜੇ ਨਿਸ਼ਾਨਾ ਨਾ ਲੱਗੇ ਖਿਡਾਰੀ ਗੁੱਲੀ ਨੂੰ ਦਾਣ ਪਾ ਕੇ ਬੱਘ ਲਾਉਣੀ ਸੁਰੂ ਕਰ ਦਿੰਦਾ ਹੈ | ਇਸ ਕਿਸਮ ਵਿੱਚ ਬੱਘਾ ਦੀ ਗਿਣਤੀ ਨਿਸਚਿਤ ਕੀਤੀ ਜਾਦੀ ਹੈ | ਭਾਵ ਦੋ ਜਾ ਤਿੰਨ ਬੱਘਾ ਹੀ ਲਾਈਆ ਜਾਦੀਆ ਹਨ ਵਿਰੋਧੀ ਖਿਡਾਰੀ ਫਿਰ ਗੁੱਲੀ ਵਾਲੀ ਥਾਂ ਤੋ ਖੜ ਕੇ ਨਿਸ਼ਾਨਾ ਲਾਉਦਾ ਹੈ | ਬੱਗ ਲਾਉਣ ਤੋ ਬਾਅਦ ਫਿਰ ਗੁੱਲ ਦਿੱਤਾ ਜਾਦਾਂ ਹੈ |ਦੂਜੀ ਕਿਸਮ ਹੈ ਨੰਬਰੀ ਦੀ- ਇਸ ਵਿੱਚ ਵੀ ਖਿਡਾਰੀ ਦੋ ਜਾਂ ਗੁੱਟਾ ਵਿੱਚ ਵੰਡੇ ਹੋ ਸਕਦੇ ਹਨ | ਧਰਤੀ ਉਪਰ ਇੱਕ ਡੱਬਾ ਵਾਹ ਲਿਆ ਜਾਦਾ ਹੈ ਇਸ ਵਿੱਚ ਗੁੱਲੀ ਦਾ ਦਾਣ ਪਾ ਕੇ ਬੱਘ ਲਾਈ ਜਾਦੀ ਹੈ ਇਸ ਕਿਸਮ ਵਿੱਚ ਬੱਘਾ ਦੀ ਗਿਣਤੀ ਅਨਿਸਚਿਤ ਹੁੱਦੀ ਹੈ | ਖਿਡਾਰੀ ਉਦੋ ਤੱਕ ਬੱਘਾ ਲਾ ਸਕਦਾ ਹੈ ਜਦੋ ਤੱਕ ਉਸਦੀ ਕੋਈ ਬੱਘ ਖਾਲੀ ਨਹੀ ਜਾਦੀ | ਗੁੱਲੀ ਵਾਲੀ ਜਗਾ ਤੋਂ ਨੰਬਰੀ ਤੱਕ ਡੰਡੇ ਮਿਣ ਲਏ ਜਾਦੇ ਹਨ ਤੇ ਆਪਣੇ ਖਾਨੇ ਵਿੱਚ ਖਿਡਾਰੀ ਲਿੱਖ ਲੈਦਾ ਹੈ | ਜੇਕਰ ਇਸ ਕਿਸਮ ਵਿੱਚ ਪਹਿਲੀ ਬੱਘ ਨਾ ਲੱਗੇ ਤਾਂ ਖਿਡਾਰੀ ਆਊਟ ਹੋ ਜਾਦਾਂ ਹੈ |ਤੀਜੀ ਕਿਸਮ ਹੈ ਝੂਟੇ ਲੈਣ ਦੀਇਹ ਕਿਸਮ ਗੁੱਲੀ ਡੰਡੇ ਦੀ ਭਕਾਈ ਕਰਾਉਣ ਵਾਲੀ ਕਿਸਮ ਵਰਗੀ ਹੀ ਹੈ | ਇਸ ਕਿਸਮ ਵਿੱਚ ਸਭ ਕੁੱਝ ਭਕਾਈ ਕਰਾਉਣ ਵਾਲੀ ਕਿਸਮ ਵਾਂਗ ਹੀ ਹੁੰਦਾ ਹੈ | ਫਰਕ ਸਿਰਫ ਇਹੀ ਹੈ ਕਿ ਜੇਕਰ ਵਿਰੋਧੀ ਖਿਡਾਰੀ ਕੋਲੋ ਮਿੱਤ ਕਰਨ ਵਾਲੇ ਦੁਆਰਾ ਲਾਈ ਬੱਘ ਲਾਉਣ ਤੋਂ ਬਾਅਦ ਗੁੱਲੀ ਜਿਸ ਥਾਂ ਤੇ ਡਿੱਗੀ ਹੈ,ਉਸ ਥਾਂ ਖੜ ਕੇ ਗੁੱਲ ਤੇ ਪਏ ਡੰਡੇ ਤੇ ਨਿਸਾਨਾ ਲਗਾ ਦਿੱਤਾ ਜਾਦਾਂ ਹੈ ਤਾਂ ਮਿੱਤ ਕਰਨ ਵਾਲਾ ਖਿਡਾਰੀ ਆਊਟ ਹੋ ਜਾਦਾਂ ਹੈ ਪਰ ਜੇ ਨਿਸ਼ਾਨਾ ਨਾ ਲੱਗੇ ਤਾਂ ਵਿਰੋਧੀ ਖਿਡਾਰੀ ਨੂੰ ਜਾਂ ਵਿਰੋਧੀ ਗੁੱਟ ਨੂੰ ਮਿੱਤ ਕਰਨ ਵਾਲੇ ਖਿਡਾਰੀ ਜਾਂ ਗੁੱਟ ਨੂੰ ਗੁੱਲੀ ਵਾਲੀ ਥਾਂ ਤੋਂ ਲੈ ਕੇ ਗੁੱਲ ਤੱਕ ਝੂਟੇ ਦਿੱਤੇ ਜਾਦੇਂ ਹਨ | ਇਸ ਕਿਸਮ ਵਿੱਚ ਬੱਘਾਂ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ | ਇਹ ਗੁੱਲੀ- ਡੰਡੇ ਦੀ ਖੇਡ ਅੱਜ ਕੱਲ ਅਲੋਪ ਹੋ ਰਹੀ ਹੈ ਕਿਉਂ ਕਿਅੱਜ ਕੱਲ ਦੇ ਜਵਾਕ ਜੰਮਦੇ ਹੀ ਕੰਪਿਊਟਰ ਵਾਲੀਆਾਂ ਗੇਮਾਂ ਮਗਰ ਪੈ ਜਾਦੇਂ ਹਨ |
ਫੋਟੋ http://api.ning.com/files/CB72gY5nrJ5*AYrIjUqPGNi0lasTKGohLu4YqcTGD03g7y6rgy5NLWI16vC6iF6pL6fuH-0IoUko0Qgs9Nf9kD5skMrXWP5T/gilidanda.jpg?width=737&height=552
ਵੀਡੀਓ