ਘਰੇਲੂ ਨੁਸਖੇ

ਚਿਹਰੇ ਦੀਆਂ ਦੁਸ਼ਮਣ ਹੁੰਦੀਆਂ ਨੇ ਛਾਈਆਂ ਵੱਧਦੀ ਉਮਰ ਨਾਲ ਸਰੀਰ ‘ਤੇ ਪੈਣ ਵਾਲੇ ਅਸਰ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਅਸਰ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਸੁੰਦਰਤਾ ਦੇ ਖੇਤਰ ਵਿੱਚ ਛਾਈਆਂ ਦੀ ਸਮੱਸਿਆ ਵੀ ਇਕ ਪ੍ਰਮੁੱਖ ਸਮੱਸਿਆ ਹੈ, ਜੋ ਉਮਰ ਦੇ ਵਧਣ ਤੇ ਮੌਸਮ ਦੇ ਮਾੜੇ ਅਸਰ ਨਾਲ ਪੈਦਾ ਹੁੰਦੀ ਹੈ। ਜੇ ਸਮਾਂ ਰਹਿੰਦਿਆਂ ਚਮੜੀ ਦੀ ਸੰਭਾਲ ਅਤੇ ਠੀਕ ਤਰ੍ਹਾਂ ਨਾਲ ਸਫ਼ਾਈ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਚਮੜੀ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

ਛਾਈਆਂ ਦੀ ਸਮੱਸਿਆ ਦੇ ਪ੍ਰਮੁੱਖ ਕਾਰਨ ਹੇਠ ਲਿਖੇ ਹਨ
1. ਸਰੀਰ ‘ਚ ਪ੍ਰੋਟੀਨ, ਕਾਰਬੋ-ਹਾਈਡ੍ਰੇਟਸ ਅਤੇ ਖਣਿਜ ਪਦਾਰਥਾਂ ਦੀ ਕਮੀ ਹੋਣਾ ਇਸ ਸਮੱਸਿਆ ਦਾ  ਪ੍ਰਮੁੱਖ ਅੰਦਰੂਨੀ ਕਾਰਨ ਹੈ।
2. ਤਣਾਅ ਤੇ ਫਿਕਰ ਵੀ ਸਮੇਂ ਤੋਂ ਪਹਿਲਾਂ ਇਸ ਸਮੱਸਿਆ ਨੂੰ ਸੱਦਾ ਦਿੰਦੇ ਹਨ।
3. ਆਇਲੀ ਗੰ੍ਰਥੀਆਂ ਤੇ ਪਸੀਨੇ ਦੀਆਂ ਗੰ੍ਰਥੀਆਂ ਦਾ ਠੀਕ ਢੰਗ ਨਾਲ ਕੰਮ ਨਾ ਕਰਨਾ ਵੀ ਇਸ  ਸਮੱਸਿਆ ਦਾ ਪ੍ਰਮੁੱਖ ਕਾਰਨ ਹੈ।
4. ਲੰਮੀ ਬੀਮਾਰੀ ਤੇ ਬਹੁਤ ਜ਼ਿਆਦਾ ਮੋਟਾਪਾ ਵੀ ਇਸ ਦਾ ਪ੍ਰਮੁੱਖ ਕਾਰਨ ਹੈ।
5. ਸੂਰਜ ਦੀਆਂ ਕਿਰਨਾਂ ਦਾ ਸਿੱਧਾ ਅਸਰ ਵੀ ਇਸ ਸਮੱਸਿਆ ਨੂੰ ਗੰਭੀਰ ਬਣਾਉਂਦਾ ਹੈ।

ਜੇ ਹੇਠ ਲਿਖੇ ਲੱਛਣ ਨਜ਼ਰ ਆਉਣ ਤਾਂ ਸਮਝ ਲਵੋ ਕਿ ਚਮੜੀ ‘ਤੇ ਛਾਈਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ :

1. ਚਮੜੀ ਦਾ ਬੇਜਾਨ ਹੋਣਾ।
2.  ਰੋਮ-ਛੇਕਾਂ ਦਾ ਖੁੱਲ੍ਹ ਜਾਣਾ ਅਤੇ ਚਮੜੀ ਦਾ ਖੁਸ਼ਕ ਤੇ ਭੱਦਾ ਨਜ਼ਰ ਆਉਣਾ।
3. ਗਲੇ ‘ਤੇ ਝੁਰੜੀਆਂ ਪੈਣੀਆਂ।
4. ਅੱਖਾਂ ਦੇ ਆਸੇ-ਪਾਸੇ ਦੀ ਚਮੜੀ ਸੁੰਗੜਨੀ। ਵਾਲ ਝੜਨੇ ਅਤੇ ਚਿੱਟੇ ਹੋਣੇ।
ਕੀ ਕਰੀਏ?
5. ਰੋਜ਼ਾਨਾ ਕਸਰਤ ਅਤੇ ਮਾਲਿਸ਼ ਇਸ ਸਮੱਸਿਆ ਨੂੰ ਦੂਰ ਕਰਦੀ ਹੈ।
6. ਪੌਸ਼ਟਿਕ ਭੋਜਨ ਤੇ ਫਲਾਂ ਦੀ ਵਰਤੋਂ ਵੀ ਬਹੁਤ ਲਾਹੇਵੰਦ ਹੈ।
7.  ਪੂਰੇ ਦਿਨ ‘ਚ 10-12 ਗਲਾਸ ਪਾਣੀ ਪੀਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ। ਥਰਮੋਹੈਬ ਦਾ ਪੈਕ ਵੀ ਛਾਈਆਂ ਲਈ ਉਪਯੋਗੀ ਹੈ।
8.  ਮੁਲਤਾਨੀ ਮਿੱਟੀ ਦਾ ਫੇਸ ਪੈਕ ਵੀ ਬਹੁਤ ਉਪਯੋਗੀ ਮੰਨਿਆ ਜਾਂਦਾ ਹੈ।
ਗੁਣਾਂ ਨਾਲ ਭਰਪੂਰ ਹੁੰਦਾ ਹੈ ਗੁਲਾਬ
ਉਂਞ ਤਾਂ ਹਰ ਫੁੱਲ ਸੁੰਦਰ ਹੁੰਦਾ ਹੈ ਪਰ ਗੁਲਾਬ ਦੇ ਫੁੱਲ ਦੀ ਤਾਂ ਗੱਲ ਹੀ ਕੁਝ ਹੋਰ ਹੁੰਦੀ ਹੈ। ਇਸ ਦੁਨੀਆਂ ‘ਚ ਏਨੀਆਂ ਨਸਲਾਂ ਅਤੇ ਏਨੇ ਰੰਗ ਹਨ, ਜਿੰਨੇ ਹੋਰ ਕਿਸੇ ਵੀ ਫੁੱਲ ਦੇ ਨਹੀਂ ਹੁੰਦੇ। ਇਸੇ ਲਈ ਤਾਂ ਇਸ ਨੂੰ ‘ਫੁੱਲਾਂ ਦਾ ਰਾਜਾ’ ਕਿਹਾ ਜਾਂਦਾ ਹੈ। ਗੁਲਾਬ ਸਿਰਫ਼ ਦੇਖਣ ‘ਚ ਹੀ ਸੁੰਦਰ ਨਹੀਂ ਹੁੰਦਾ, ਸਗੋਂ ਬਹੁਤ ਸਾਰੀਆਂ ਬਿਮਾਰੀਆਂ ਦੀ ਦਵਾਈ ਵੀ ਹੈ।  ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ‘ਚ ਕੀਤੀ ਜਾਂਦੀ ਹੈ। ਇਸ ਨੂੰ ਦਿਲ ਲਈ ਵੀ ਚੰਗਾ ਮੰਨਿਆ ਜਾਂਦਾ ਹੈ

ਗੁਲਾਬ ਦੀ ਵਰਤੋਂ ਦਵਾਈਆਂ ਦੇ ਰੂਪ ‘ਚ ਵੱਖ-ਵੱਖ ਬੀਮਾਰੀਆਂ ਲਈ ਇੰਝ ਕੀਤੀ ਜਾਂਦੀ ਹੈ :
1.  ਗੁਲਾਬ ਦੀਆਂ ਪੰਖੜੀਆਂ ਨਾਲ ਬਣੀ ਗੁਲਕੰਦ ਸਰੀਰ ਦੀ ਕਮਜ਼ੋਰੀ ਦੂਰ ਕਰਦੀ ਹੈ।
2.  ਗੁਲਾਬ ਦੀਆਂ ਪੱਤੀਆਂ ਨੂੰ ਪੀਸ ਕੇ ਪੀਣ ਨਾਲ ਦਿਮਾਗ਼ ‘ਚ ਠੰਡਕ ਬਣੀ ਰਹਿੰਦੀ ਹੈ ਅਤੇ ਗਰਮੀ ਦੂਰ ਹੁੰਦੀ ਹੈ।
3.  ਗੁਲਾਬ ਦੇ ਫੁੱਲਾਂ ਨਾਲ ਬਣਿਆ ਗੁਲਾਬ ਜਲ ਅੱਖਾਂ ‘ਚ ਪਾਉਣ ਨਾਲ ਅੱਖਾਂ ਸੰਬੰਧੀ ਨੁਕਸ ਦੂਰ ਹੁੰਦੇ ਹਨ।
4. ਪਸੀਨੇ ਦੀ ਬਦਬੂ ਦੂਰ ਕਰਨ ਲਈ ਗੁਲਾਬ ਦੇ ਫੁੱਲ ਨੂੰ ਪਾਣੀ ‘ਚ ਪੀਸ ਕੇ ਪਹਿਲਾਂ ਪੂਰੇ ਸਰੀਰ ‘ਤੇ ਲੇਪ ਕਰ ਲਓ। ਫਿਰ ਕੁਝ ਦੇਰ ਬਾਅਦ ਨਹਾ ਲਓ।
5.  ਗੁਲਕੰਦ ਖਾਣ ਨਾਲ ਯਾਦ-ਸ਼ਕਤੀ ਵਧਦੀ ਹੈ।
6.  ਇੱਕ ਕੱਪ ਸੰਤਰੇ ਦਾ ਰਸ ਤੇ ਗੁਲਾਬ ਦਾ ਰਸ ਮਿਲਾ ਕੇ ਪੀਣ ਨਾਲ ਛਾਤੀ ਦੀ ਜਲਨ ਤੇ ਜੀਅ
ਘਬਰਾਉਣਾ ਦੂਰ ਹੁੰਦੇ ਹਨ।
7.  ਗੁਲਾਬ ਦਾ ਫੁੱਲ ਰੋਜ਼ਾਨਾ ਚਬਾਉਣ ਨਾਲ ਮਸੂੜੇ ਮਜ਼ਬੂਤ ਹੁੰਦੇ ਹਨ ਅਤੇ ਉਨ੍ਹਾਂ ‘ਚੋਂ ਖ਼ੂਨ ਨਿਕਲਣਾ ਬੰਦ ਹੋ ਜਾਂਦਾ ਹੈ।
8.  ਸਿਰ ‘ਚ ਦਰਦ ਹੋਵੇ ਤਾਂ ਇਲਾਇਚੀ ਦੇ ਦਾਣੇ, ਇਕ ਚਮਚ ਮਿਸ਼ਰੀ ਅਤੇ 10 ਗ੍ਰਾਮ ਗੁਲਾਬ ਦੀਆਂ  ਪੱਤੀਆਂ ਪੀਸ ਕੇ ਸਵੇਰੇ ਖ਼ਾਲੀ ਪੇਟ ਖਾਣ ਨਾਲ ਦਰਦ ਹੌਲੀ-ਹੌਲੀ ਦੂਰ ਹੋ ਜਾਂਦੀ ਹੈ।
ਕੁਦਰਤ ਦਾ ਅਨਮੋਲ ਤੋਹਫ਼ਾ ਪਾਣੀ
9.  ਸਵੇਰੇ ਖਾਲੀ ਪੇਟ ਦੋ ਗਿਲਾਸ ਪਾਣੀ ਪੀਣ ਨਾਲ ਕਬਜ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
10.  ਸਵੇਰੇ ਉਠ ਕੇ ਅੱਖਾਂ ਨੂੰ ਠੰਢੇ ਪਾਣੀ ਦੇ ਛਿੱਟੇ ਮਾਰਨ ਨਾਲ ਅੱਖਾਂ ਤੰਦਰੁਸਤ ਅਤੇ ਤਰੋਤਾਜ਼ਾ ਰਹਿੰਦੀਆਂ ਹਨ।
11. ਕੋਈ ਜ਼ਹਿਰੀਲੀ ਚੀਜ਼ ਖਾਧੀ ਗਈ ਹੋਵੇ ਤਾਂ ਮਰੀਜ਼ ਨੂੰ ਗਾੜ੍ਹਾ ਨਮਕ ਵਾਲਾ ਪਾਣੀ ਪਿਲਾਓ। ਉਲਟੀ ਆ ਕੇ ਜ਼ਹਿਰ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ।
12.  ਸਰੀਰ ਦਾ ਕੋਈ ਹਿੱਸਾ ਅੱਗ ਨਾਲ ਜਲ ਜਾਵੇ ਤਾਂ ਉਸ ਨੂੰ ਬਰਫ਼ ਵਾਲੇ ਠੰਢੇ ਪਾਣੀ ਵਿਚ ਡੁਬੋ ਦਿਓ ਜਾਂ  ਪਾਣੀ ਉਸ ਹਿੱਸੇ ‘ਤੇ ਪਾਓ। ਜਲਣ ਤੋਂ ਰਾਹਤ ਮਿਲੇਗੀ ਅਤੇ ਛਾਲੇ ਨਹੀਂ ਪੈਣਗੇ।
13.  ਬੁਖਾਰ ਨੂੰ ਜ਼ਿਆਦਾ ਵਧਣ ਤੋਂ ਰੋਕਣ ਲਈ ਸਿਰ, ਹੱਥ ਅਤੇ ਪੈਰਾਂ ‘ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖੋ।
14. ਅਗਰ ਸਰੀਰ ਦੇ ਕਿਸੇ ਜੋੜ ਵਿਚ ਮੋਚ ਆ ਜਾਵੇ ਤਾਂ ਠੰਢੇ ਪਾਣੀ ਦੀ ਟਕੋਰ ਕਰਨ ਨਾਲ ਰਾਹਤ ਮਿਲਦੀ ਹੈ।

15.  ਗਰਮ ਪਾਣੀ ਵਿਚ ਸੇਂਧਾ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਗਲੇ ਦੀ ਖਰਾਬੀ ਦੂਰ ਹੁੰਦੀ ਹੈ।
16.  ਗੁੱਸੇ ਨੂੰ ਰੋਕਣ ਲਈ ਠੰਢੇ ਪਾਣੀ ਦਾ ਗਿਲਾਸ ਘੁੱਟ-ਘੁੱਟ ਕਰਕੇ ਪੀਓ। ਗੁੱਸਾ ਸ਼ਾਂਤ ਹੋ ਜਾਵੇਗਾ।
17.  ਬੇਹੋਸ਼ੀ ਵਾਲੇ ਮਰੀਜ਼ ਦੇ ਮੂੰਹ ‘ਤੇ ਠੰਢੇ ਪਾਣੀ ਦੇ ਛਿੱਟੇ ਮਾਰਨ ਨਾਲ ਮਰੀਜ਼ ਹੋਸ਼ ਵਿਚ ਆ ਜਾਵੇਗਾ।

Tags:

Leave a Reply