ਜੂਸ ਸਿਹਤ ਦੇ ਲਈ ਇਕ ਉੱਤਮ ਆਹਾਰ ਹੈ। ਇਹ ਆਸਾਨੀ ਨਾਲ ਪਚ ਜਾਂਦਾ ਹੈ। ਬੁੱਢੇ ਅਤੇ ਬੱਚੇ ਜਿਨ੍ਹਾਂ ਦੇ ਦੰਦ ਨਹੀਂ ਹੁੰਦੇ, ਉਹ ਫਲ ਅਤੇ ਕੱਚੀਆਂ ਸਬਜ਼ੀਆਂ ਤਾਂ ਖਾ ਨਹੀਂ ਸਕਦੇ। ਉਨ੍ਹਾਂ ਲਈ ਜੂਸ ਇਕ ਆਸਾਨ ਸਾਧਨ ਹੁੰਦਾ ਹੈ, ਭਿੰਨ-ਭਿੰਨ ਵਿਟਾਮਿਨ ਦੀ ਕਮੀ ਨੂੰ ਦੂਰ ਕਰਨ ਦਾ।ਆਓ ਦੇਖੀਏ ਕਿਹੜੇ ਫਲ, ਸਬਜ਼ੀ ਦਾ ਜੂਸ ਕਿਸ ਤਰ੍ਹਾਂ ਸਾਨੂੰ ਲਾਭ ਪਹੁੰਚਾਉਂਦਾ ਹੈ।
– ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਸੇਬ ਦਾ ਰਸ ਬਹੁਤ ਉੱਤਮ ਹੁੰਦਾ ਹੈ ਅਤੇ
ਸਬਜ਼ੀਆਂ ਵਿਚ ਗਾਜਰ, ਅਦਰਕ, ਨਿੰਬੂ ਦਾ ਰਸ ਮਿਲਾ ਕੇ ਕੁਝ ਦਿਨਾਂ ਤੱਕ ਨਿਯਮਤ ਲਓ।
– ਜਦੋਂ ਸਰੀਰ ਵਿਚ ਸਥਿਰਤਾ ਮਹਿਸੂਸ ਹੋਵੇ ਤਾਂ ਅਜਿਹੀ ਹਾਲਤ ਵਿਚ ਸੇਬ ਅਤੇ ਅਨਾਨਾਸ ਦਾ
ਜੂਸ ਸਰੀਰ ਵਿਚ ਤੰਦਰੁਸਤੀ ਪ੍ਰਦਾਨ ਕਰਦਾ ਹੈ। ਪਾਚਣ ਕਿਰਿਆ ਵਿਚ ਸੁਧਾਰ ਲਿਆਉਣ ਲਈ ਸੇਬ ਜਾਂ ਚੁਕੰਦਰ, ਗਾਜਰ, ਅਦਰਕ ਦਾ ਜੂਸ ਨਿਯਮਤ ਪੀਣਾ ਚਾਹੀਦਾ ਹੈ।
– ਜਦੋਂ ਥਕਾਨ ਹੋਵੇ, ਹਵਾਈ ਸਫਰ ਦੇ ਬਾਅਦ, ਰਾਤ ਦੀ ਸ਼ਰਾਬ ਦੇ ਬਾਅਦ ਹੈਮਓਵਰ ਨੂੰ ਉਤਾਰਨ ਦਾ ਸਭ ਤੋਂ ਚੰਗਾ ਜੂਸ ਸੇਬ, ਸੰਤਰਾ ਜਾਂ ਗਾਜਰ, ਚੁਕੰਦਰ ਦਾ ਜੂਸ ਹੁੰਦਾ ਹੈ।
– ਸਰੀਰ ਦੀ ਸ਼ੁਧੀ ਦੇ ਲਈ ਸੇਬ, ਮੌਸਮੀ ਤਰਬੂਜ਼ ਅਤੇ ਅਦਰਕ ਦਾ ਰਸ ਮਿਲਾ ਕੇ ਲਓ। ਲੀਵਰ ਦੀ ਸਫਾਈ ਲਈ ਚੁਕੰਦਰ, ਨਿੰਬੂ, ਗਾਜਰ ਅਤੇ ਅਨਾਨਾਸ ਦਾ ਜੂਸ ਚੰਗਾ ਹੁੰਦਾ ਹੈ। ਚਮੜੀ ਦੀ ਤਾਜ਼ਗੀ ਲਈ ਗਾਜਰ ਅਤੇ ਪਾਲਕ ਦੇ ਰਸ ਦਾ ਨਿਯਮਤ ਸੇਵਨ ਕਰੋ।