ਸਾਰੇ ਹਾਣੋ-ਹਾਣੀ
ਟਿੱਬੇ ਆਲ਼ੇ ਖੇਤ
ਖੇਡਣ ਨੂੰਨ ਨਿਹਾਣੀ
ਪੀਚੋ ਬਕਰੀ ਨੂੰ ਅੱਡੀ ਟੱਪਾ ਅਤੇ ਸਮੁੰਦਰ ਪਟੜਾ ਵੀ ਕਹਿੰਦੇ ਹਨ।ਇਸ ਖੇਡ ਵਿੱਚ ਧਰਤੀ ਉਤੇ ਆਇਤ ਸ਼ਕਲ ਦੇ 8-10 ਖਾਨੇ ਬਣਾਏ ਜਾਂਦੇ ਹਨ।ਫਿਰ ਖਾਨੇ ਦੇ ਬਾਹਰ ਖੜ੍ਹ ਕੇ ਪਹਿਲੇ ਖਾਨੇ ਵਿੱਚ ਪੀਚੋ ਸੁਟੀ ਜਾਂਦੀ ਹੈ ਤੇ ਉਸਨੂੰ ਡੁੱਡ ਮਾਰ ਕੇ ਅਗਲੇ ਖਾਨੇ ਵਿੱਚ ਪਹੁੰਚਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਸਾਰੇ ਖਾਨੇ ਪਾਰ ਕੀਤੇ ਜਾਂਦੇ ਹਨ। ਜੇਕਰ ਗਲਤ ਖਾਨੇ ਵਿਚ ਡੀਟੀ ਸੁੱਟੀ ਜਾਵੇ ਜਾਂ ਡੁੱਡ ਮਾਰਦੇ ਸਮੇਂ ਪੈਰ ਧਰਤੀ ਨੂੰ ਛੂੰਹ ਜਾਵੇ ਤੇ ਜਾਂ ਫਿਰ ਡੀਟੀ ਲੀਕ ਉਪਰ ਸੁੱਟੀ ਜਾਵੇ ਤਾਂ
ਖੇਡ ਰਹੀ ਕੁੜੀ ਦੀ ਵਾਰੀ ਆਉਣ ਹੋ ਜ਼ਾਦੀ ਹੈ ਤੇ ਫਿਰ ਅਗਲੀ ਕੁੜੀ ਆਪਣੀ ਵਾਰੀ ਲੈਂਦੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕੁੜੀਆਂ ਆਪਣੇ ਬਚਪਨ ਵਿੱਚ ਸੀਮਤ ਸਾਧਨਾ ਨਾਲ ਵੀ ਬਹੁਤ ਸੁੰਦਰ ਖੇਡਾਂ ਸਿਰਜ ਲੈਂਦੀਆ ਹਨ ਅਤੇ ਆਪਣਾ ਮਨੋਰੰਜਨ ਕਰਦੀਆਂ ਹਨ।
ਨੂੰਨ ਨਿਹਾਣੀ ਖੇਡ ਪੰਜਾਬ ਦੀਆਂ ਪੁਰਾਤਨ ਖੇਡਾਂ ਵਿੱਚੋਂ ਇੱਕ ਖੇਡ ਹੈ। ਇਹ ਖੇਡ ਟਿੱਬਿਆਂ ‘ਤੇ ਖੇਡੀ ਜਾਂਦੀ ਸੀ। ਟਿੱਬੇ ਦੇ ਰੇਤ ‘ਤੇ ਪੈਰ ਨਾਲ਼ ਵੱਡਾ ਸਾਰਾ ਚੌਰਸ ਘੇਰਾ ਵਾਹ ਲਿਆ ਜਾਂਦਾ ਜਿਸ ਦੇ ਅੰਦਰ ਜਾਣ ਨੁੰ ਇੱਕ ਛੋਟਾ ਜਿਹਾ ਰਸਤਾ ਰੱਖਿਆ ਜਾਂਦਾ। ਇਸ ਵੱਡੇ ਘੇਰੇ ਦੇ ਅੰਦਰ ਚਾਰੋਂ ਕੋਨਿਆਂ ਵਿੱਚ ਛੋਟੇ-ਛੋਟੇ ਚਾਰ ਚੌਰਸ ਘੇਰੇ ਹੋਰ ਬਣਾ ਲਏ ਜਾਂਦੇ ਜਿਨਾਂ ਦੇ ਚਾਰੇ ਪਾਸੇ ਭੱਜਣ ਨੂੰ ਰਾਹ ਰੱਖਿਆ ਜਾਂਦਾ। ਇਹਨਾਂ ਚਾਰੇ ਛੋਟੇ ਘੇਰਿਆਂ ਦੇ ਐਨ ਵਿੱਚਕਾਰ ਇੱਕ ਮਿੱਟੀ ਦੀ ਢੇਰੀ ਬਣਾ ਲੈਣੀ। ਇੱਕ ਨੇ ਦਾਈ ਦੇਣੀ ਤੇ ਦੂਜਿਆਂ ਨੇ ਭੱਜਣਾ। ਭੱਜਣ ਵਾਲਿਆਂ ਨੇ ਮਿੱਟੀ ਦੀ ਮੁੱਠੀ ਭਰ ਬਾਹਰ ਨਿਕਲ਼ ਜਾਣਾ। ਪਰ ਜੇ ਨਿਕਲਣ ਤੋਂ ਪਹਿਲਾਂ ਫੜਿਆ ਜਾਣਾ ਤਾਂ ਦਾਈ ਉਸ ਸਿਰ ਆ ਜਾਣੀ। ਖੇਡ ਮੁੜ ਤੋਂ ਸ਼ੁਰੂ ਹੋ ਜਾਣੀ। ਹੌਲ਼ੀ-ਹੌਲ਼ੀ ਟਿੱਬਿਆਂ ਦੇ ਅਲੋਪ ਹੋਣ ਨਾਲ਼ ਇਹ ਖੇਡ ਵੀ ਅਲੋਪ ਹੋ ਗਈ। ਸਤਿਕਾਰਯੋਗ ਦਰਬਾਰਾ ਸਿੰਘ ਜੀ ਵਲੋਂ ਨੂੰਨ ਨਿਹਾਣੀ ਖੇਡ ਬਾਰੇ ਦਿੱਤੀ ਵੱਡਮੁੱਲੀ ਜਾਣਕਾਰੀ ਨੂੰ ਸਾਂਝਾ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੀ ਹਾਂ।ਇਹਨਾਂ ਸ਼ਬਦਾਂ ਨਾਲ਼ ਓਨ੍ਹਾਂ “ਪੰਜਾਬੀ ਵਿਹੜੇ” ‘ਚ ਸਾਂਝ ਪਾਈ……. ਨੂਨ(ਲੂਣ)-ਨਿਹਾਣੀ ਸ਼ਬਦ ਨੂੰ ਸਾਂਭਣ ਦੀ ਵਧਾਈ।ਇਹ ਸ਼ਬਦ ਤਾਂ ਸਾਡੇ ਵੇਲੇ,ਅਜੇ ਜਦੋਂ ਅਸੀਂ ਹਾਈ ਸਕੂਲ ਪਹੂੰਚੇ ਸੀ ,ਭੁੱਲਣਾ ਸ਼ੂਰੂ ਹੋਗਿਆ ਸੀ।ਕਿਉਂਕਿ ਬੀ,ਡੀ,ਓ,ਵਿਭਾਗ ਵਲੋਂ ਪਿੰਡਾਂ ‘ਚ ਯੰਗ ਫਾਰਮਰਜ਼ ਕਲੱਬਾਂ ਬਣਾਕੇ
ਨਵੀਆਂ ਖੇਡਾਂ,ਵਾਲੀਵਾਲ,ਫੁੱਟਬਾਲ ਆਦਿ ਸ਼ੂਰੂ ਕਰਵਾ ਦਿੱਤੀਆ ਸੀ।ਪੁਰਾਣੇ ਸ਼ਬਦ ਨਵੀਆਂ ਪੀੜਿਆਂ ਤਕ ਪਹੁੰਚ ਸਕਣ,ਮਹੱਤਵਪੂਰਨ ਕਮੰ ਹੈ। ਥੋੜਾ ਵਾਧਾ ਕਰ ਰਿਹਾਂ।ਇਸ ਨੂੰ ਸਾਡੇ ਵਲ ਲੂਣ ਨਿਹਾਣੀ ਵੀ ਕਹਿੰਦੇ ਸੀ।ਸ਼ਾਇਦ ਇਸਦਾ ਕੋਈ ਸੰਬੰਧ ਲੁਣ ਨਾਲ ਹੈ ਜਾਂ ਨਹੀਂ,ਪਰ ਖੇਡਣ ਵੇਲੇ ਇਹ ਕਿਹਾ ਜਾਂਦਾ ਸੀ ਕਿ ਵਿਚ ਪਿਆ ਲੂਣ ਚੱਕ ਕੇ ਭੱਜਣਾ ਹੈ।ਇਹ ਖੇਡ ਪਾਲ਼ੀ ਮੂੰਡੇ ਹੀ ਜ਼ਿਆਦਾ ਖੇਡਦੇ ਸੀ ਤੇ ਖ਼ਾਸ ਕਰਕੇ ਸੌਣ ਮਹੀਨੇ ਵਿਚ ਜਦੋਂ ਮੀਂਹ ਪੈਕੇ ਟਿੱਬਿਆਂ ਦਾ ਰੇਤਾ ਦੱਬਿਆ ਹੁੰਦਾ । ਪੰਜਾਬ ਦੀਆਂ ਬਿਨਾਂ ਕਿਸੇ ਖਰਚ ਦੀਆਂ ਖੇਡਾਂ ਵਿਚੋਂ ਇਕ ਖੇਡ।
ਫੋਟੋ
http://punjabivehda.files.wordpress.com/2010/03/noon-nihani1.jpg