ਪਿੱਪਲ ( Ficus religiosa )

ਪਿੱਪਲ (ਅੰਗਰੇਜ਼ੀ: ਸੇਕਰਡ ਫਿਗ, ਸੰਸਕ੍ਰਿਤ: ਅਸ਼ਵੱਥ) ਭਾਰਤ, ਨੇਪਾਲ, ਸ਼੍ਰੀ ਲੰਕਾ, ਚੀਨ ਅਤੇ ਇੰਡੋਨੇਸ਼ੀਆ ਵਿੱਚ ਪਾਇਆ ਜਾਣ ਵਾਲਾ ਬੋਹੜ, ਜਾਂ ਗੂਲਰ ਦੀ ਜਾਤੀ ਦਾ ਇੱਕ ਵਿਸ਼ਾਲ-ਆਕਾਰ ਰੁੱਖ ਹੈ ਜਿਸਨੂੰ ਭਾਰਤੀ ਸੰਸਕ੍ਰਿਤੀ ਵਿੱਚ ਮਹੱਤਵਪੂਰਣ ਸਥਾਨ ਦਿੱਤਾ ਗਿਆ ਹੈ ਅਤੇ ਅਨੇਕ ਪੁਰਬਾਂ ਉੱਤੇ ਇਸਦੀ ਪੂਜਾ ਕੀਤੀ ਜਾਂਦੀ ਹੈ।

ਬੋਹੜ ਅਤੇ ਗੂਲਰ ਰੁੱਖ ਦੀ ਭਾਂਤੀ ਇਸਦੇ ਪੁਸ਼ਪ ਵੀ ਗੁਪਤ ਰਹਿੰਦੇ ਹਨ। ਇਸ ਲਈ ਇਸਨੂੰ ਗੁਹਿਅਪੁਸ਼ਪਕ ਵੀ ਕਿਹਾ ਜਾਂਦਾ ਹੈ। ਹੋਰ ਕਸ਼ੀਰੀ (ਦੁੱਧ ਵਾਲੇ) ਰੁੱਖਾਂ ਦੀ ਤਰ੍ਹਾਂ ਪਿੱਪਲ ਵੀ ਦੀਰਘ-ਆਯੂ ਹੁੰਦਾ ਹੈ। ਇਸਦੇ ਫਲ ਬੋਹੜ – ਗੂਲਰ ਦੀ ਤਰ੍ਹਾਂ ਬੀਜਾਂ ਨਾਲ ਭਰੇ ਅਤੇ ਸਰੂਪ ਪੱਖੋਂ ਮੁੰਗਫ਼ਲੀ ਦੇ ਛੋਟੇ ਦਾਣਿਆਂ ਵਰਗੇ ਹੁੰਦੇ ਹਨ। ਇਹਦੇ ਬੀਜ ਰਾਈ ਦੇ ਦਾਣੇ ਦੇ ਵੀ ਅੱਧੇ ਅਕਾਰ ਦੇ ਹੁੰਦੇ ਹਨ। ਪਰ ਇਨ੍ਹਾਂ ਤੋਂ ਪੈਦਾ ਰੁੱਖ ਵਿਸ਼ਾਲਤਮ ਰੂਪ ਧਾਰਨ ਕਰਕੇ ਅਣਗਿਣਤ ਸਾਲਾਂ ਤੱਕ ਖੜਾ ਰਹਿੰਦਾ ਹੈ। ਪਿੱਪਲ ਦੀ ਛਾਂ ਬੋਹੜ ਨਾਲੋਂ ਘੱਟ ਹੁੰਦੀ ਹੈ, ਫਿਰ ਵੀ ਇਸਦੇ ਪੱਤੇ ਜਿਆਦਾ ਸੁੰਦਰ, ਕੋਮਲ ਅਤੇ ਚੰਚਲ ਹੁੰਦੇ ਹਨ। ਬਸੰਤ ਰੁੱਤ ਵਿੱਚ ਇਸ ਉੱਤੇ ਧਾਨੀ ਰੰਗ ਦੀਆਂ ਨਵੀਆਂ ਕਰੂੰਬਲਾਂ ਆਉਣ ਲੱਗਦੀਆਂ ਹਨ। ਬਾਅਦ ਵਿੱਚ, ਉਹ ਹਰੀਆਂ ਅਤੇ ਫਿਰ ਗੂੜ੍ਹੀਆਂ ਹਰੀਆਂ ਹੋ ਜਾਂਦੀਆਂ ਹਨ। ਪਿੱਪਲ ਦੇ ਪੱਤੇ ਜਾਨਵਰਾਂ ਨੂੰ ਚਾਰੇ ਵਜੋਂ ਖਿਲਾਏ ਜਾਂਦੇ ਹਨ, ਖਾਸ਼ ਕਰ ਹਾਥੀਆਂ ਲਈ ਇਨ੍ਹਾਂ ਨੂੰ ਉੱਤਮ ਚਾਰਾ ਮੰਨਿਆ ਜਾਂਦਾ ਹੈ। ਪਿੱਪਲ ਦੀ ਲੱਕੜੀ ਬਾਲਣ ਦੇ ਕੰਮ ਆਉਂਦੀ ਹੈ ਪਰ ਇਹ ਕਿਸੇ ਇਮਾਰਤੀ ਕੰਮ ਜਾਂ ਫਰਨੀਚਰ ਲਈ ਅਨੁਕੂਲ ਨਹੀਂ ਹੁੰਦੀ।[੧] ਸਿਹਤ ਲਈ ਪਿੱਪਲ ਨੂੰ ਅਤਿ ਲਾਭਦਾਇਕ ਮੰਨਿਆ ਗਿਆ ਹੈ। ਪੀਲਿਆ, ਰਤੌਂਧੀ, ਮਲੇਰੀਆ, ਖੰਘ ਤੇ ਦਮੇ ਅਤੇ ਸਰਦੀ ਤੇ ਸਿਰ ਦਰਦ ਵਿੱਚ ਪਿੱਪਲ ਦੀ ਟਹਿਣੀ, ਲੱਕੜੀ, ਪੱਤਿਆਂ, ਕਰੂੰਬਲਾਂ ਅਤੇ ਸੀਕਾਂ ਦੇ ਪ੍ਰਯੋਗ ਦਾ ਚਰਚਾ ਮਿਲਦਾ ਹੈ।

Tags:

Leave a Reply