ਰਾਂਝਾ ਕੀਲ ਕੇ ਪਟਾਰੀ ਵਿੱਚ ਪਾਇਆ ਹੀਰ ਬੰਗਾਲਣ ਨੇ
ਰਾਂਝਾ ਮਝੀਆਂ ਨੂੰ ਹਾਕਾਂ ਮਾਰੇ ਮੇਰੇ ਭਾਵੇ ਮੋਰ ਬੋਲਦਾ ਪ੍ਰੀਤ ਕਹਾਣੀਆਂ, ਕਿੱਸੇ ਕਵੀਆਂ ਨੇ ਬਾਰ-ਬਾਰ ਲਿਖਿਆ ਹੈ ਅਤੇ ਇਹ ਕਿੱਸੇ ਕਈਆਂ ਲੋਕਾਂ ਨੂੰ ਜ਼ੁਬਾਨੀ ਯਾਦ ਹਨ, ਪਰ ਇਨ੍ਹਾਂ ਕਥਾਵਾਂ ਦੇ ਨਾਇਕਾ ਜਾਂ ਨਾਇਕਾਵਾਂ ਅਤੇ ਇਨ੍ਹਾਂ ਵਿਚਲੀਆਂ ਘਟਨਾਵਾਂ ਦਾ ਜ਼ਿਕਰਹ ਪ੍ਰਤੀਕਾਂ ਅਤੇ ਬਿੰਬਾਂ ਦੇ ਰੂਪ ਵਿੱਚ ਲੋਕ ਗੀਤਾਂ ਵਿੱਚ ਆਉਂਦਾ ਹੈ।
ਅੰਬੀਆਂ ਦਾ ਬੂਟਾ
ਅੰਬੀਆਂ ਦਾ ਬੂਟਾ, ਉੱਤੇ ਲੱਗਿਆ ਏ ਬੂਰ ਵੇ
ਵੇਹੜੇ ਵਿਚ ਤਪੇ
ਵੇਹੜੇ ਵਿਚ ਤਪੇ, ਸਾਡਾ ਤਪਦਾ ਤੰਦੂਰ ਵੇ
ਰੋਟੀ ਖਾ ਕੇ ਜਾਈਂ
ਹਾਏ ਰੋਟੀ ਖਾ ਕੇ ਜਾਈਂ, ਸਾਡੀ ਦਾਲ ਮਸ਼ਹੂਰ ਵੇ
ਰੋਟੀ ਖਾ ਕੇ ਜਾਈਂ, ਸਾਡਾ ਤਪਦਾ ਤੰਦੂਰ ਵੇ
ਰੋਟੀ ਖਾ ਕੇ ਜਾਈਂ, ਸਾਡੀ ਦਾਲ ਮਸ਼ਹੂਰ ਵੇ
ਰੋਟੀ ਖਾ ਕੇ ਜਾਈਂ…
ਬਾਰੀ ਬਰਸੀ ਖਟਨ ਗਿਆ ਸੀ
ਓ ਖਟ ਕੇ ਕੀ ਲਿਆਂਦਾ ਫਿਰ
ਓ ਖਟ ਕੇ ਲਿਆਂਦਾ ਬੂਰਾ
ਹੁਣ ਸਾੰਨੂ ਮਾਫ਼ ਕਰੋ,
ਸਾਡਾ ਟਾਈਮ ਹੋ ਗਿਆ ਪੂਰਾ,
ਹੁਣ ਸਾੰਨੂ ਮਾਫ਼ ਕਰੋ ,
ਸਾਡਾ ਟਾਈਮ ਹੋ ਗਿਆ ਪੂਰਾ.
ਓ ਰੜਕੇ ਰੜਕੇ ਰੜਕੇ ਰਾਹ ਸੰਗ੍ਰੁਰਾਂ
ਤੇ ਜੱਟ ਤੇ ਬਾਣੀਆਂ ਲੜਪੇ,
ਬਾਣੀਏ ਨੇ ਜੱਟ ਢਾਹ ਲਿਯਾ ,,
ਬੱਲੇ ਬਾਣੀਏ ਨੇ ਜੱਟ ਢਾਹ ਲਿਯਾ,
ਜੱਟ ਦਾ ਪਏ ਦਾ ਕਲੇਜਾ ਧੜਕੇ ,
ਜੱਟ ਕਹਿੰਦਾ ਉਠ ਲੇਨਦੇ ਤੇਰੀ ਖਬਰ ਲੁਓੰਗਾ ਖੜਕੇ
ਜੱਟ ਕਹਿੰਦਾ ਉਠ ਲੇਨਦੇ ਤੇਰੀ ਖਬਰ ਲੁਓੰਗਾ ਖੜਕੇ…..
ਬਾਰੀ ਬਰਸੀ ਖਟਨ ਗਿਆ ਸੀ,
ਖ਼ੱਟ ਕੇ ਲਿਆਂਦਾ ਪਤੀਲਾ__
.
ਇੱਕ ਵਾਰੀ ਹਾਂ ਕਰਦੇ ਨਖਰੋ
ਤੇਨੂੰ ਸੂਟ ਸਵਾ ਦੂੰ ਨੀਲਾ__
ਵੇ ਜੀਜਾ ਭੈਣ ਨੂੰ ਨਚਾ ਲੈ ਇਮਲੀ ਦੇ ਹੇਠ।
ਗੱਲ ਚੱਲ ਪਈ ਤੋਰਾਂ ਦੀ, ਹੋਸ਼ ਉੱਡ ਗਈ ਮੋਰਾਂ ਦੀ
ਹੋ ਗੱਲ ਚੱਲ ਪਈ ਤੋਰਾਂ ਦੀ, ਹੋਸ਼ ਉੱਡ ਗਈ ਮੋਰਾਂ ਦੀ
5 ਚੋਣੀ ਸਲਵਾਰ, ਫਿਰੇ ਚਾੜਦੀ ਬੁਖਾਰ, ਕਿਹੜੇ ਦਰ੍ਜੀ ਤੋਂ ਰੀਝ ਲਵਾਈ
ਲੱਗਦਾ ਹੈ ਅੱਤ ਗੋਰੀਏ , ਪਾਇਆ ਸੂਟ ਪਟਿਆਲਾ ਸ਼ਾਹੀ
ਲੱਗਦਾ ਹੈ ਅੱਤ ਗੋਰੀਏ , ਪਾਇਆ ਸੂਟ ਪਟਿਆਲਾ ਸ਼ਾਹੀ
ਲੱਗਦਾ ਹੈ ਅੱਤ ਗੋਰੀਏ !!!
ਜੇ ਮਾਹੀਆ ਤੂੰ ਸ਼ਹਿਰ ਗਿਉ ___
ਇਕ ਰੀਝ ਪੁਗਾ ਦੇ ਮੇਰੀ
ਵੇ ਸੂਟ ਮੇਰਾ ਹੈ ਪੂਰਾ ਟੋਹਰੀ ______
ਚੁੰਨੀ ਹੈ ਨਹੀਂ ਭਾਰੀ
ਜੁੱਤੀ ਕਰਦੀ ਚੂ ਚੂ ਚੂ ਚੂ _____
ਹੁਸਨ ਦੀ ਭਰੀ ਪਟਾਰੀ
ਵੇ ਇੱਕੋ ਕਮੀ ਜੋ ਨਿੱਤ ਨਿੱਤ ਰੜਕੇ __
ਜਾਂਦੀ ਨਹੀ ਸਹਾਰੀ
ਸੋਹਣਿਆ …. ਰਾਂਝਣਾ ….. ਹੀਰਿਆ….
ਸੋਹਣਿਆ ਲੈ ਆਈ ਵੇ_____
ਇਕ ਸਿਰ ਕਢਵੀਂ ਫੁਲਕਾਰੀ
ਸੋਹਣਿਆ ਲੈ ਆਈ ਵੇ_____
ਇਕ ਸਿਰ ਕਢਵੀਂ ਫੁਲਕਾਰੀ !
1. ਧਰਤੀ ਜੇਡ ਗ਼ਰੀਬ ਨਾ ਕੋਈ
ਧਰਤੀ ਜੇਡ ਗ਼ਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ।
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਰਾਤਾ।
ਬਰ੍ਹਮਾ ਜੇਡ ਨਾ ਪੰਡਤ ਕੋਈ,
ਸੀਤਾ ਜੇਡ ਨਾ ਮਾਤਾ।
ਬਾਬੇ ਨਾਨਕ ਜੇਡ ਭਗਤ ਨਾ ਕੋਈ,
ਜ੍ਹੀਨੇ ਹਰ ਕਾ ਨਾਮ ਜਪਾਤਾ।
ਦੁਨੀਆਂ ਧੰਦ ਪਿੱਟਦੀ।
ਰੱਬ ਸਭਨਾਂ ਦਾ ਦਾਤਾ …!
2. ਪਿੰਡ ਤਾਂ ਸਾਡੇ
ਪਿੰਡ ਤਾਂ ਸਾਡੇ ਡੇਰਾ ਸਾਧ ਦਾ,
ਮੈਂ ਸੀ ਗੁਰਮੁਖੀ ਪੜ੍ਹਦਾ।
ਬਹਿੰਦਾ ਸਤਿਸੰਗ ‘ਚ,
ਮਾੜੇ ਬੰਦੇ ਕੋਲ ਨੀ ਖੜ੍ਹਦਾ।
ਜੇਹੜਾ ਫੁੱਲ ਵਿੱਛੜ ਗਿਆ,
ਮੁੜ ਨੀ ਬੇਲ ‘ਤੇ ਚੜ੍ਹਦਾ।
ਬੋਲੀਆਂ ਪੌਣ ਦੀ ਹੋਗੀ ਮਨਸ਼ਾ,
ਆ ਕੇ ਗਿੱਧੇ ਵਿੱਚ ਵੜਦਾ।
ਨਾਲ ਸ਼ੌਕ ਦੇ ਪਾਵਾਂ ਬੋਲੀਆਂ,
ਮੈਂ ਨੀ ਕਿਸੇ ਤੌਂ ਡਰਦਾ।
ਨਾਉਂ ਪਰਮੇਸ਼ਰ ਦਾ,
ਲੈ ਕੇ ਗਿੱਧੇ ਵਿੱਚ ਵੜਦਾ…!
3. ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਲੱਲ਼ੀਆਂ,
ਉੱਥੋਂ ਦੇ ਦੋ ਬਲ਼ਦ ਸੁਣੀਂਦੇ
ਗਲ ਵਿੱਚ ਉਹਨਾਂ ਦੇ ਟੱਲੀਆਂ
ਭੱਜ-ਭੱਜ ਕੇ ਉਹ ਮੱਕੀ ਬੀਜਦੇ
ਗਿੱਠ-ਗਿੱਠ ਲੱਗੀਆਂ ਛੱਲੀਆਂ
ਮੇਲਾ ਮੁਕਸਰ ਦਾ
ਦੋ ਮੁਟਿਆਰਾਂ ਚੱਲੀਆ…!
4. ਕਾਲ਼ਿਆ ਹਰਨਾ
ਕਾਲ਼ਿਆ ਹਰਨਾ ਰੋਹੀਏਂ ਫਿਰਨਾ,
ਤੇਰੇ ਪੈਰੀਂ ਝਾਂਜਰਾਂ ਪਾਈਆਂ।
ਸਿੰਗਾਂ ਤੇਰਿਆਂ ‘ਤੇ ਕੀ ਕੁਸ਼ ਲਿਖਿਆ,
ਤਿੱਤਰ ਤੇ ਮੁਰਗਾਈਆਂ।
ਚੱਬਣ ਨੂੰ ਤੇਰੇ ਮੋਠ ਬਾਜਰਾ,
ਪਹਿਨਣ ਨੂੰ ਮੁਗਲਾਈਆਂ।
ਅੱਗੇ ਤਾਂ ਟੱਪਦਾ ਨੌਂ-ਨੌਂ ਕੋਠੇ,
ਹੁਣ ਨੀ ਟੱਪੀਦੀਆਂ ਖਾਈਆਂ।
ਖਾਈ ਟੱਪਦੇ ਦੇ ਵੱਜਿਆ ਕੰਢਾ,
ਦੇਵੇਂ ਰਾਮ ਦੁਹਾਈਆਂ।
ਮਾਸ-ਮਾਸ ਤੇਰਾ ਕੁੱਤਿਆਂ ਖਾਧਾ,
ਹੱਡੀਆਂ ਰੇਤ ਰਲ਼ਾਈਆਂ।
ਜਿਉਣੇ ਮੌੜ ਦੀਆਂ
ਸਤ ਰੰਗੀਆਂ ਭਰਜਾਈਆਂ…!
ਬੋਲੀਆਂ ਵਿਡੀਓ