ਬੰਟੇ

ਬੰਟੇ ਪੰਜਾਬੀ ਦੀਆ ਲੋਕ ਖੇਡਾ ਵਿਚੋਂ ਇਕ ਖੇਡ ਹੈ । ਇਹ ਖੇਡ ਜਿਆਦਾਤਾਰ ਪੰਜਾਬ ਵਿਚ ਖੇਡੀ ਜਾਂਦੀ ਹੈ । ਛੋਟੇ ਛੋਟੇ ਬਚੇ ਇਹ ਖੇਡ ਜਿਆਦਾਤਾਰ ਖੇਡਦੇ ਹਨ । ਪੰਜਾਬ ਵਿਚ ਬੰਟੇ ਖੇਡ ਬਹੁਤ ਲੋਕਪਰੀਏ ਹੈ । ਲੇਕਿਨ ਅਫਸੋਸ ਦੀ ਗਲ ਇਹ ਹੈ ਕੀ ਬੰਟੇ ਖੇਡ ਹੌਲੀ ਹੌਲੀ ਪੰਜਾਬ ਵਿਚੋਂ ਖਤਮ ਹੁੰਦੀ ਜਾ ਰਹੀ ਹੈ । ਹੁਣ ਤੁਹਾਨੂ ਬੰਟੇ ਬਾਰੇ ਜਾਣਕਾਰੀ ਦਿੰਦੇਆ, ਬੰਟੇ ਕੰਚ ਦੀਆ ਗੋਲਿਆ ਹੀ ਹੁੰਦਿਆ ਹਨ , ਜਿਸਨੂ ਅਸੀਂ ਬਾੰਟੇ ਆਖਦੇ ਆ , ਬਾੰਟੇ ਖੇਡਣ ਲਈ ਘਟੋ ਘਟ ੨ ਮੈਬਰ ਹੋਣੇ ਜਰੂਰੀ ਹਨ । ਸਭ ਤੋ ਪਹਲਾ ਇਕ ਗੁੱਤੀ ਜਾ ਪਿਲ ਪੁੱਟੀ ਜਾਂਦੀ ਹੈ । ਫਿਰ ਜੇਕਰ ਤੁਸੀਂ ਨਿਸ਼ਾਨਾ ਖੇਡ ਰਹੇ ਹੋ ਮਨ ਲਵੋ ੪ ਬੰਟੇ ਸੁਟੇ ਹਨ ਗੁੱਤੀ ਜਾ ਪਿਲ ਵਿਚ ੨ ਬੰਟੇ ਪੈ ਗਏ ਹਨ ਤੇ ਜੇਹੜੇ ਦੋ ਬੰਟੇ ਪਿਲ ਵਿਚ ਪਏ ਹਨ ਓਹ ਤਾ ਬੰਟੇ ਤੁਹਾਡੇ ਹਨ ਹੀ ਲੇਕਿਨ ਜੇਕਰ ਤੁਹਾਨੂ ਤੁਹਾਡਾ ਸਾਥੀ ਜਾ ਨਾਲ ਖੇਡਣ ਵਾਲਾ ਕਿਹਦਾ ਹੈ ਕੀ ਪਿਲ ਦੇ ਵਿਚ ਵਾਲੀ ਜਾ ਪਿਲ ਦੇ ਕੰਡੇ ਪਈ ਵਾਲੀ ਗੋਲੀ ਨੂ ਨਿਸਾਨਾ ਲਗਾ ਤੇ ਤੁਸੀਂ ਲਗਾ ਦੇਨੇ ਹੋ ਤਾ ਓਹ ਚਾਰੇ ਬੰਟੇ ਤੁਹਾਡੇ ਹਾਉਣਗੇ ਲੇਕਿਨ ਜੇਕਰ ਤੁਹਾਡਾ ਨਿਸਾਨਾ ਚੂਕ ਗਿਆ ਤਾ ਜਿਹੜੇ ਦੋ ਬੰਟੇ ਤੁਹਾਡੀ ਪਿਲ ਵਿਚ ਸੀ ਓਹ ਤਾ ਜਾਣਗੇ ਹੀ ਜਾਣਗੇ ਨਾਲ ਤੁਹਾਨੂ ਇਕ ਬੰਟਾ ਜੁਰਮਾਨਾ ਤੇ ਤੌਰ ਤੇ ਦੇਣਾ ਪਵੇਗਾ, ਇਹ ਸੀ ਨਿਸਾਨੇ ਬਾਰੇ ਹੁਣ ਚਰਚਾ ਕਰਦੇਆ ਬਾੰਟੇ ਵਿਚ ਗੇਮ ਨੰਬਰ ੨ ਓਹ ਹੈ ਉਂਗਲੀ
ਇਹ ਖੇਡ ਵਿਚ ਘਟੋ ਘਟ ੨ ਮੈਬਰ ਹੋਣੇ ਚਾਹੀਦੇ ਹਨ ਇਹ ਖੇਡ ਪਿਲ ਤੇ ਉਪਰ ਪੈਰ ਰੱਖਕੇ ਹਥ ਵਿਚ ਬੰਟੇ ਫੜ੍ਹ ਕੇ ਪਹਲਾ ਖੜਕਾਏ ਜਾਂਦੇ ਹਨ ਫਿਰ ਪਿਲ ਤੇ ਪਰ ਰਖਕੇ ਉਸਨੂੰ ਸੁਟ ਦਿਤਾ ਜਾਂਦਾ ਹੈ । ਜਿਸ ਦਾ ਬੰਟਾ ਅਗੇ ਹੁੰਦਾ ਹੈ ਓਹ ਪਹਲਾ ਬਾਰੀ ਚਲਦਾ ਹੈ ਜੇਕਰ ਦੋਨੋ ਦੇ ਬੰਟੇ ਵਿਚ ਜਿਆਦਾ ਫਾਸਲਾ ਹੈ ਤਾ ਦੋਨੋ ਹੀ ਪਹਲਾ ਪਿਲ ਕੋਲ ਜਾਣ ਦੀ ਕੋਸਿਸ ਕਰਨਗੇ ਕਿਓਕੀ ਜੇਹੜਾ ਪਿਲ ਕੋਲ ਪਹਲਾ ਪਹੁੰਚਦਾ ਹੈ ਓਸ ਕੋਲ ਜਿਵੇ ਆਪਾ ਅੰਗ੍ਰੇਜੀ ਵਿਚ ਕਿਹੰਦੇਆ (ਐੱਡਵਾਨਟੇਜ) ਓਹ ਮਿਲ ਜਾਂਦਾ ਹੈ ਫਿਰ ਸਾਥੀ ਖਿਡਾਰੀ ਡਰ ਦਾ ਮਾਰਾ ਪਿਲ ਕੋਲ ਨਹੀ ਆਉਂਦਾ ਲੇਕਿਨ ਥਕ ਹਾਰ ਕੇ ਉਸਨੁ ਪਿਲ ਕੋਲ ਆਉਣਾ ਪੈਂਦਾ ਹੈ ਸਾਥੀ ਖਿਡਾਰੀ ਪਿਲ ਕੋਲ ਆ ਜਾਂਦਾ ਹੈ ਤੇ ਪਿਲ ਕੋਲ ਖੜਾ ਖਿਡਾਰੀ ਉਸਦੇ ਬੰਟੇ ਤੇ ਉਂਗਲੀ ਨਾਲ ਨਿਸਾਨਾ ਲਗਾ ਕੇ ਬੰਟੇ ਜਿਤ ਜਾਂਦਾ ਹੈ , ਲੇਕਿਨ ਇਸ ਤਰ੍ਹਾ ਹਾਰ ਵਾਰ ਨਹੀ ਹੁੰਦਾ ਕਈ ਵਾਰ ਸਾਥੀ ਜਾ ਵਿਰੋਧੀ ਖਿਡਾਰੀ ਪਿਲ ਕੋਲ ਆਉਂਦਾ ਹੀ ਨਹੀ ਪਿਲ ਵਾਲੇ ਨੂ ਮਜਬੂਰ ਕਰ ਦਿੰਦਾ ਕੀ ਪਿਲ ਵਾਲਾ ਪਿਲ ਤੋ ਹਿੱਲੇ ਪਿਲ ਵਾਲਾ ਹਿੱਲੇਆ ਨੀ ਦੂਜੇ ਨੇ ਪਿਲ ਤੇ ਰਾਜ ਕੀਤਾ ਨੀ ਇਸ ਤਰ੍ਹਾ ਸਾਥੀ ਖਿਡਾਰੀ ਪਿਲ ਕੋਲ ਆ ਜਾਂਦਾ ਹੈ ਤੇ ਪਿਲ ਵਾਲਾ ਨਿਸਾਨਾ ਲਗਾ ਕੇ ਬਾੰਟੇ ਜਿਤ ਜਾਂਦਾ ਹੈ, ਇਹ ਸੀ ਉਂਗਲੀ ਖੇਡ ਬਾਰੇ । ਹੁਣ ਚਰਚਾ ਕਰਦੇਆ ਬੰਟੇਆ ਵਿਚ ਖੇਡ ਨਬਰ ੩ ਦੇ ਓਹ ਖੇਡ ਹੈ ਕੀੜੀ ।
ਕੀੜੀ ਖੇਡ ਵਿਚ ਘਟੋ ਘਟ ੨ ਖਿਡਾਰੀ ਹੌਨੇ ਚਾਹੀਦੇ ਹਨ ਮਨ ਲਵੋ ਦੋਨੋ ਖਿਡਾਰੀਆ ਨੇ ਦੋ -ਦੋ ਬੰਟੇ ਪਾਏ ਹਨ ਕੋਈ ਵੀ ਖਿਡਾਰੀ ਪਹਲਾ ਬੰਟੇ ਸੁਟਦਾ ਹੈ ਇਹ ਖੇਡ ਵਿਚ ਇਕ ਬੰਟਾ ਪਿਲ ਵਿਚ ਪੈਣਾ ਚਾਹਿਦਾ ਹੈ ਜੇਕਰ ਦੋ ਬਾੰਟੇ ਜਾ ਦੋ ਤੋ ਵਧ ਬੰਟੇ ਪਿਲ ਵਿਚ ਪੈਂਦੇ ਹਨ ਤਾ ਉਸਨੋ ਜਰਮਾਨਾ ਜਾ ਰਓੁਆ ਦੇਣਾ ਪੈਂਦਾ ਹੈ ਜੇਕਰ ਓਹ ਇਕ ਬੰਟਾ ਪਿਲ ਵਿਚ ਪਾ ਦਿੰਦਾ ਹੈ ਤਾ ਸਾਰੇ ਬੰਟੇ ਉਸਦੇ ਹੋ ਜਾਂਦੇ ਹਨ ਬਾੰਟੇ ਦੇ ਖੇਡ ਵਿਚ ਵੱਧ ਤੋ ਵੱਧ ਖਿਡਾਰੀ ਖੇਡ ਸਕਦੇ ਹਨ ਇਹ ਸੀ ਬੰਟੇ ਦੇ ਖੇਡ ਬਾਰੇ ।

ਵੈਸੇ ਤਾਂ ਬੰਟਿਆਂ ਨਾਲ ਬਹੁਤ ਖੇਡੀਆਂ ਜਾਂਦੀਆਂ ਹਨ.. ਪਰ ਉੁਹਨਾਂ ਚੋਂ ਇਕ ਇੱਥੇ ਸਾਂਝੀ ਕਰ ਰਿਹਾ ਹਾਂ..

ਸੱਭ ਤੋਂ ਪਹਿਲਾਂ ਧਰਤੀ ਤੇ ਇੱਕ ਗੁੱਤੀ ਪੱਟੀ ਜਾਂਦੀ ਹੈ ਤੇ ਉਸ ਗੁੱਤੀ ਤੋਂ ਥੋੜੀ ਦੂਰੀ ਉਤੇ ਇੱਕ ਲਕੀਰ ਖਿੱਚ ਕੇ ਬੰਟੇ ਸੁੱਟਣ ਦੀ ਦੂਰੀ ਤਹਿ ਕੀਤੀ ਜਾਂਦੀ ਹੈ। ਸੱਭ ਤੋਂ ਪਹਿਲਾਂ ਪੁਗਾਟਾ ਕੀਤਾ ਜਾਂਦਾ ਹੈ ਅਤੇ ਬੰਟੇ ਸੁੱਟਣ ਦੀ ਵਾਰੀ ਨਿਰਧਾਰਤ ਕੀਤੀ ਜਾਂਦੀ ਹੈ। ਜਿੱਤਣ ਵਾਲਾ ਸੱਭ ਤੋਂ ਪਹਿਲਾਂ ਬੰਟੇ ਸੁੱਟੇਗਾ ਅਤੇ ਜੋ ਬੰਟੇ ਗੁੱਤੀ ਵਿੱਚ ਪੈ ਗਏ ਉਹ ਸੁੱਟਣ ਵਾਲੇ ਦੇ ਬਣ ਗਏ। ਬਾਕੀ ਬੰਟੇਆਂ ਚੋਂ ਇਕ ਦੇ ਨਿਸ਼ਾਨਾ (ਚੋਟ) ਲਗਾਈ ਜਾਂਦੀ ਹੈ, ਜੇ ਚੋਟ ਸਹੀ ਲੱਗ ਗਈ ਤਾਂ ਸਾਰੇ ਬੰਟੇ ਸੁੱਟਣ ਵਾਲੇ ਦੇ, ਜੇ ਗਲਤ ਲੱਗ ਗਈ ਤਾਂ ਜੁਰਮਾਨਾ ਲੱਗੇਗਾ। ਇਸ ਤਰ੍ਹਾਂ ਵਾਰੀ ਅੱਗੇ ਅੱਗੇ ਚਲਦੀ ਹੋਈ ਘੁਮਦੀ ਰਹਿੰਦੀ ਹੈ।

ਵੀਡੀਓ
https://www.youtube.com/watch?v=GQi9Uc1E7wM

ਬੰਟੇ

Tags:

Leave a Reply