ਸਮੇਂ ਸਿਰ ਨੀਂਦ ਬਚਾਵੇ ਅਲਸਰ ਤੋਂ

ਮਾਹਿਰਾਂ ਅਨੁਸਾਰ ਘੱਟ ਸੌਣ ਕਾਰਨ ਅਲਸਰ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਦੇਰ ਰਾਤ ਤੱਕ  ਕੰਮ ਕਰਨਾ ਜਾਂ ਦੇਰ ਨਾਲ ਸੌਣਾ ਠੀਕ ਨਹੀਂ ਹੈ।  ਪੇਟ ਅਤੇ ਛੋਟੀ ਅੰਤੜੀ ਵਿਚ ਅਜਿਹੇ ਰਸਾਇਣ ਹੁੰਦੇ ਹਨ ਜੋ ਨੁਕਸਾਨਗ੍ਰਸਤ ਹੋਏ ਸੈਲਾਂ ਦੀ ਮੁਰੰਮਤ ਕਰਦੇ ਹਨ ਅਤੇ ਜੇ ਵਿਅਕਤੀ ਦੇਰ ਨਾਲ ਸੌਂਦਾ ਹੈ ਜਾਂ ਉਸ ਨੂੰ ਉਨੀਂਦਰੇ ਦੀ ਸਮੱਸਿਆ ਹੈ, ਤਾਂ ਅਲਸਰ ਦੇ ਵਿਕਾਸ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸਾਡੇ ਪੇਟ ਦੇ ਅੰਦਰਲੇ ਭਾਗ ਵਿਚ ਸਾਡੇ ਵੱਲੋਂ ਕੀਤੇ ਜਾਣ ਵਾਲੇ ਭੋਜਨ ਨਾਲ ਨੁਕਸਾਨ ਹੁੰਦਾ ਰਹਿੰਦਾ ਹੈ ਅਤੇ ਇਸ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ ਕਿ ਜਿਹੜੇ ਸੈਲ ਨੁਕਸਾਨੇ ਜਾ ਰਹੇ ਹਨ, ਉਨ੍ਹਾਂ ਦੀ ਛੇਤੀ ਹੀ  ਮੁਰੰਮਤ ਹੋ ਜਾਏ। ਟੀ. ਐਫ. ਐਫ. ਟੂ. ਪ੍ਰੋਟੀਨ ਦੀ ਵਧੇਰੇ ਮਾਤਰਾ ਹੀ ਅਲਸਰ ਹੋਣ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।  ਇਸ ਲਈ ਜੇ ਦੇਰ ਰਾਤ ਤੱਕ ਪਾਰਟੀ ਵਿਚ ਰਹਿੰਦੇ ਹੋ ਤਾਂ ਅੱਜ ਤੋਂ ਹੀ ਸਮੇਂ ‘ਤੇ ਸੌਣਾ ਸ਼ੁਰੂ ਕਰ ਦਿਉ ਕਿਉਂਕਿ  ਇਹ ਨਾ ਕੇਵਲ ਅਲਸਰ ਦੀ ਸੰਭਾਵਨਾ ਨੂੰ ਘੱਟ ਕਰੇਗਾ ਸਗੋਂ ਤੁਹਾਡੇ ਸਰੀਰ ਨੂੰ ਵੀ ਕੁਝ ਸਮੇਂ ਤੱਕ ਆਰਾਮ  ਮਿਲ ਜਾਏਗਾ ਅਤੇ ਤੁਸੀਂ ਸਵੇਰੇ ਹਲਕਾਪਨ ਅਤੇ ਚੁਸਤੀ ਮਹਿਸੂਸ ਕਰੋਗੇ।

Tags: ,

Leave a Reply