ਗਾਜਰ ਵਿੱਚ ਕੁਝ ਇਸ ਪ੍ਰਕਾਰ ਦੇ ਖਣਿਜ ਲੱਛਣ ਪਾਏ ਜਾਂਦੇ ਹਨ, ਜੋ ਸ਼ਕਤੀ ਨੂੰ ਵਧਾਉਣ ਅਤੇ ਰੋਗਾਂ ਨੂੰ ਰੋਕਣ ਵਿੱਚ ਬਹੁਤ ਹੀ ਜਰੂਰੀ ਹੁੰਦੇ ਹਨ।ਸਰੀਰ ਦੇ ਅੰਦਰ ਦੇ ਲਵਣ ਖੂਨ ਵਿੱਚ ਮਿਲ ਕੇ ਕੁਝ ਮੁਸ਼ਕਿਲ ਪੈਦਾ ਹੋਣ ਤੋਂ ਰੋਕਦੇ ਹਨ ਅਤੇ ਹਰੇਕ ਤੰਤੂ ਅਤੇ ਹਰੇਕ ਗ੍ਰੰਥੀ ਨੂੰ ਸਿਹਤਮੰਦ ਰੱਖਦੇ ਹਨ।
– ਆਯੁਰਵੈਦ ਦੇ ਅਨੁਸਾਰ ਗਾਜਰ ਇੱਕ ਫ਼ਲ ਜਾਂ ਸਬਜ਼ੀ ਹੀ ਨਹੀਂ, ਬਲਕਿ ਰਕਤਪਿੱਤ ਅਤੇ ਕਫ਼ ਨੂੰ ਨਸ਼ਟ ਕਰਨ ਵਾਲੀ ਮਿੱਠੀ, ਰਸ ਨਾਲ ਭਰੀ, ਪੇਟ ਦੀ ਅਗਨੀ ਨੂੰ ਵਧਾਉਣ ਵਾਲੀ ਅਤੇ ਬਵਾਸੀਰ ਵਰਗੇ ਰੋਗ ਨੂੰ ਰੋਕਣ ਵਾਲੀ ਜੜੀ-ਬੂਟੀ ਵੀ ਹੈ। ਗਾਜਰ ਦਿਲ ਸਬੰਧੀ ਬਿਮਾਰੀਆਂ ਵਿੱਚ ਵੀ ਬਹੁਤ ਲਾਭਕਾਰੀ ਹੁੰਦੀ ਹੈ।
– ਗਾਜਰ ਵਿੱਚ ਰਕਤ ਅਵਰੋਧਕ ਸ਼ਕਤੀ ਹੁੰਦੀ ਹੈ, ਇਸ ਲਈ ਇਹ ਰਕਤਪਿੱਤ ਨੂੰ ਬਣਨ ਨਹੀਂ ਦਿੰਦੀ। ਵੈਸੇ ਇਸਦਾ ਸੁਭਾਅ ਠੰਡਾ ਹੁੰਦਾ ਹੈ, ਪਰ ਉਹ ਕਫ਼ਨਾਸ਼ਕ ਹੈ। ਗਾਜਰ, ਲੌਂਗ ਅਤੇ ਅਦਰਕ ਦੀ ਹੀ ਤਰ੍ਹਾਂ ਛਾਤੀ ਅਤੇ ਗਲੇ ਵਿੱਚ ਜੰਮੇ ਕਫ਼ ਨੂੰ ਪਿਘਲਾ ਕੇ ਕੱਢਣ ਵਿੱਚ ਸਮਰੱਥ ਹੈ।