ਸਵੇਰ ਦੀ ਹਵਾ ਨਾਲ ਮਿਲਦੀ ਹੈ ਤਾਕਤ

ਸਵੇਰ ਦੀ ਹਵਾ ਸਿਹਤ ਪੱਖੋਂ ਬਹੁਤ ਫਾਇਦੇਮੰਦ ਹੁੰਦੀ ਹੈ।ਭਾਰਤ ਵਿੱਚ ਪਹਿਲਾਂ ਤੋਂ ਹੀ ਸਵੇਰ ਦੀ ਹਵਾ ਨੂੰ

ਤਾਜ਼ਾ ਮੰਨਿਆ ਜਾਂਦਾ ਰਿਹਾ ਹੈ।ਇਸੇ ਲਈ ਬਜ਼ੁਰਗ ਅੱਜ ਵੀ ਸਵੇਰ ਦੀ ਹਵਾ ਨੂੰ ਸੌ ਰੋਗਾਂ ਦੀ ਇੱਕ

ਦਵਾਈ ਦੱਸਦੇ ਹਨ।ਸਵੇਰੇ ਟਹਿਲਣ ਨਾਲ ਸਾਨੂੰ ਤਾਕਤ ਮਿਲਦੀ ਹੈ ਅਤੇ ਅਸੀ ਖੁਦ ਨੂੰ ਕੁਦਰਤ ਦੇ ਨੇੜੇ

ਮਹਿਸੂਸ ਕਰਦੇ ਹਾਂ।ਇਸ ਨਾਲ ਦਿਮਾਗ ਤਾਜ਼ਾ ਤੇ ਮੂਡ ਚੰਗਾ ਰਹਿੰਦਾ ਹੈ।ਕਿਸੇ ਵੀ ਤਰ੍ਹਾਂ ਦੀ ਕਸਰਤ ਤੋਂ

ਬਿਨਾਂ ਵੀ ਸਵੇਰੇ ਖੁੱਲ੍ਹੀ ਹਵਾ ਵਿੱਚ ਘੁੰਮਣ ਨਾਲ ਸਰੀਰ ਵਿੱਚ ਜ਼ਿਆਦਾ ਸ਼ਕਤੀ ਦਾ ਸੰਚਾਰ ਹੁੰਦਾ ਹੈ।

Tags: