
ਅਡਵਾਈਜ਼ਰ ਪਬਲੀਕੇਸ਼ਨਜ਼, ਜਲੰਧਰ
87
ਮਨੁੱਖੀ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਅਤੇ ਬੇਹੱਦ ਕੀਮਤੀ ਵਿਚਾਰਾਂ ਨਾਲ ਲਬਰੇਜ਼ ਇਸ ਲੇਖਿਕਾ ਦੀ ਪਹਿਲਾਂ ਵੀ ਇਕ ਪੁਸਤਕ 'ਲੋਕ ਤੱਥ' ਸਿਰਲੇਖ ਹੇਠ ਆ ਚੁੱਕੀ ਹੈ। ਚਰਚਾ ਅਧੀਨ ਪੁਸਤਕ 'ਸੁੱਚੇ ਮੋਤੀ', ਇਸ ਦੀ ਚੰਗੇ ਵਿਚਾਰਾਂ ਦੀ ਸੰਗ੍ਰਹਿ ਕੀਤੀ ਹੋਈ ਦੂਜੀ ਪੁਸਤਕ ਹੈ। ਛੋਟੇ ਆਕਾਰ ਦੀ ਇਸ ਪੁਸਤਕ 'ਚ ਵੱਖ-ਵੱਖ ਥਾਵਾਂ ਤੋਂ ਇਕੱਤਰ ਕਰਕੇ ਕਿਤਾਬੀ ਰੂਪ ਦਿੱਤੇ ਗਏ ਇਕ ਹਜ਼ਾਰ ਵਿਚਾਰ ਹਨ। ਅਜਿਹੇ ਵਿਚਾਰ ਅੱਜਕਲ੍ਹ ਸੋਸ਼ਲ ਮੀਡੀਏ ਜਿਵੇਂ ਵੱਟਸਐਪ, ਫ਼ੇਸਬੁੱਕ ਵਗੈਰਾ 'ਤੇ ਆਮ ਪੜ੍ਹਨ-ਸੁਣਨ ਨੂੰ ਮਿਲ ਜਾਂਦੇ ਹਨ। ਇਹ ਵਿਚਾਰ ਉਹ ਸੁੱਚੇ ਮੋਤੀ ਹੁੰਦੇ ਹਨ