ਹੈਲਥ ਐਂਡ ਫਿਟਨੈਸ :- ਰੋਜ਼ਾਨਾ ਇੱਕ ਸੇਬ ਖਾਣ ਨਾਲ ਕਮਰ (ਲੱਕ) ਦੀ ਚਰਬੀ ਵਧਣ ਦੀ ਸੰਭਾਵਨਾ ਕਰੀਬ 21 ਪ੍ਰਤੀਸ਼ਤ ਤੱਕ ਘੱਟ ਹੋ ਜਾਂਦੀ ਹੈ। ਸੇਬ ਵਿੱਚ ਵਿਟਾਮਿਨ ਏ ਅਤੇ ਸੀ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਉਹ ਪੌਸ਼ਕ ਤੱਤ ਹਨ, ਜੋ ਸਾਨੂੰ ਸਿਹਤਮੰਦ ਬਣਾਉਂਦੇ ਹਨ। ਇਸ ਵਿੱਚ ਪ੍ਰਚੂਰ ਮਾਤਰਾ ਵਿੱਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟਸ ਛੁਪੇ ਹਨ। ਲਾਲ ਸੇਬ ਵਿਚ ਤਾਂ ਸੇਬ ਦੀਆਂ ਹੋਰ ਪ੍ਰਜਾਤੀਆਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਐਂਟੀ ਆਕਸੀਡੈਂਟਸ ਹੁੰਦੇ ਹਨ। ਇਸ ਕਾਰਨ ਲਾਲ ਸੇਬ ਕੈਂਸਰ, ਮਧੂਮੇਹ, ਦਿਲ ਦੇ ਰੋਗਾਂ ਅਤੇ ਪਾਰਕਿਸਨ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਵਿੱਚ ਬਹੁਤ ਲਾਭਕਾਰੀ ਰਹਿੰਦਾ ਹੈ। ਲਾਲ ਸੇਬ ਵਿੱਚ ਮੌਜੂਦ ਫਲੈਵੋਨਾਇਡ ਤੱਤ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ। ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮੱਰਥਾ ਵਧਾਉਂਦਾ ਹੈ।
ਸੇਬ ਨਾਲ ਦਿਮਾਗ ਦੇ ਸੈਲ ਸਿਹਤਮੰਦ ਰਹਿੰਦੇ ਹਨ। ਇਸ ਵਿੱਚ ਪ੍ਰੋਟੀਨ-ਵਿਟਾਮਿਨ ਦੀ ਸੰਤੁਲਿਤ ਮਾਤਰਾ ਅਤੇ ਕੈਲੋਰੀ ਘੱਟ ਹੁੰਦੀ ਹੈ, ਜਿਸ ਨਾਲ ਇਹ ਦਿਲ ਨੂੰ ਹੈਲਦੀ ਰੱਖਣ ਵਿੱਚ ਸਹਾਇਕ ਹੈ। ਹਾਈ ਬਲੱਡਪ੍ਰੈਸ਼ਰ ਦੇ ਕਾਰਨ ਜੋ ਲੋਕ ਨਮਕ ਦਾ ਸੇਵਨ ਘੱਟ ਕਰਦੇ ਹਨ, ਉਨ੍ਹਾਂ ਲਈ ਸੇਬ ਸੁਰੱਖਿਅਤ ਅਤੇ ਲਾਭਕਾਰੀ ਹੈ, ਕਿਉਂਕਿ ਸੇਬ ਵਿੱਚ ਸੋਡੀਅਮ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਸੇਬ ਦਾ ਛਿਲਕਾ ਜਾਂ ਤਾਂ ਕੈਂਸਰ ਸੈਲਸ ਨੂੰ ਖਤਮ ਕਰ ਦਿੰਦਾ ਹੈ ਜਾਂ ਉਨ੍ਹਾਂ ਦਾ ਵਧਣਾ ਰੋਕ ਦਿੰਦਾ