ਸਕੇਲਿੰਗ ਨਾਲ ਹਟਾਓ ਦੰਦਾਂ ਦਾ ਪੀਲਾਪਨ

ਦੰਦਾਂ ਦਾ ਪੀਲਾਪਣ ਹੋਵੇ ਤਾਂ ਲੋਕ ਸ਼ਰਮਾਉਂਦੇ ਹਨ ਅਤੇ ਹੱਸਦੇ, ਬੋਲਦੇ ਕਿਤੇ ਦੰਦ ਦਿਸ ਨਾ ਜਾਣ ਇਸ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਦਰ ਅਸਲ ਦੰਦਾਂ ਦਾ ਪੀਲਾ ਹੋਣਾ ਕੋਈ ਬਿਮਾਰੀ ਨਹੀਂ ਹੈ। ਇਹ ਸਿਰਫ਼ ਇੱਕ ਸਮੱਸਿਆ ਹੈ, ਜਿਸ ਨੂੰ  ਸਕੇਲਿੰਗ ਨਾਲ ਦੂਰ ਕੀਤਾ ਜਾ ਸਕਦਾ ਹੈ।

ਦੰਦਾਂ ਦਾ ਪੀਲਾ ਹੋਣਾ ਜਾਂ ਲਾਲ ਹੋਣਾ ਇੱਕ ਆਮ ਸਮੱਸਿਆ ਹੈ ਅਤੇ ਇਹ ਕਿਸੇ ਵੀ ਉਮਰ ਵਿੱਚ ਹੋ
ਸਕਦੀ ਹੈ। ਦੰਦਾਂ ਦੀ ਬਾਹਰੀ ਭਾਗ ਦੇ ਪੀਲੇਪਣ ਦਾ ਮੁੱਖ ਕਾਰਨ ਪਾਨ, ਤੰਬਾਕੂ, ਗੁਟਕੇ ਦਾ ਸੇਵਨ ਹੈ ਅਤੇ ਸਭ ਤੋਂ ਵੱਡੀ ਚੀਜ਼ ਹੈ ਦੰਦਾਂ ਦਾ ਠੀਕ ਤਰ੍ਹਾਂ ਨਾਲ ਸਾਫ਼ ਨਾ ਹੋਣਾ। ਦੰਦਾਂ ਦੀ ਬਾਹਰੀ ਸਤਹਿ ਦੀ ਸਫ਼ਾਈ ਲਈ ਸਕੇਲਿੰਗ ਕੀਤੀ ਜਾਂਦੀ ਹੈ।

ਆਮ ਤੌਰ ‘ਤੇ ਲੋਕਾਂ ਵਿੱਚ ਧਾਰਣਾ ਹੈ ਕਿ ਸਕੇਲਿੰਗ ਤੋਂ ਬਾਅਦ ਦੰਦ ਕਮਜ਼ੋਰ ਹੋ ਜਾਂਦੇ ਹਨ, ਪਰ
ਅਜਿਹਾ ਕੁਝ ਵੀ ਨਹੀਂ ਹੈ। ਇਸ ਪ੍ਰਕਿਰਿਆ ਵਿੱਚ ਦੰਦਾਂ ਦੀ ਬਾਹਰੀ ਸਤਹਿ ‘ਤੇ ਅਲਟ੍ਰਾਸਾਉਂਡ
ਕਿਰਨਾਂ ਪਾਈਆਂ ਜਾਂਦੀਆਂ ਹਨ। ਦੰਦਾਂ ਦੀ ਸਕੇਲਿੰਗ ਕਿਸੇ ਵੀ ਉਮਰ ਵਿੱਚ ਕਰਾਈ ਜਾ ਸਕਦੀ ਹੈ।

Tags:

Leave a Reply