1. ਘਰ ਦੇ ਦਰਵਾਜ਼ੇ-ਖਿੜਕੀਆਂ ਬਿਲਕੁਲ ਬੰਦ ਨਾ ਕਰੋ। ਤਾਜੀ ਹਵਾ ਨੂੰ ਘਰ ਅੰਦਰ ਆਉਣ ਦਿਉ।
2 . ਇਸੇ ਤਰ੍ਹਾਂ ਹੀਟਰ ਦੀ ਗਰਮੀ ਵਿੱਚ ਵੀ ਜਿਆਦਾ ਦੇਰ ਨਾ ਰਹੋ।
3. ਤਵਚਾ ਦੀ ਸੁਰੱਖਿਆ ਲਈ ਮਾਇਸ਼ਚਰਾਇਜਰ, ਗਲਿਸਰੀਨ ਅਤੇ ਗੁਲਾਬ ਜਲ ਦਾ ਮਿਸ਼ਰਣ ਜਾਂ ਇਸੇ ਤਰ੍ਹਾਂ ਦੇ ਉਤਪਾਦ ਦਾ ਪ੍ਰਯੋਗ ਕਰੋ।
4. ਘਰ ਦੇ ਬਜ਼ੁਰਗਾਂ ਅਤੇ ਬੱਚਿਆਂ ਦੋਵਾਂ ਨੂੰ ਇਸ ਮੌਸਮ ਵਿੱਚ ਜਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ ਅਤੇ ਉਹ ਇਸ ਨੂੰ ਨਜ਼ਰਅੰਦਾਜ ਕਰਦੇ ਹਨ। ਅਜਿਹੇ ਸਮੇਂ ਘਰ ਦੇ ਬਾਕੀ ਮੈਂਬਰਾਂ ਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਚਾਹੇ ਕਿੰਨੀ ਵੀ ਠੰਡ ਕਿਉਂ ਨਾ ਹੋਵੇ, ਜੇਕਰ ਐਕਸਰਸਾਈਜ਼ ਤੁਹਾਡੇ ਰੋਜ਼ਾਨਾ ਜੀਵਨ ਵਿੱਚ ਸ਼ਾਮਿਲ ਹੈ ਤਾਂ ਉਸ ਨੂੰ ਛੱਡੋ ਨਹੀਂ। ਸਰਦੀਆਂ ਵਿੱਚ ਅਕਸਰ ਖਾਣ ਪੀਣ ਜਿਆਦਾ ਸੁਵਿਧਾਜਨਕ ਹੋ ਜਾਂਦਾ ਹੈ ਅਤੇ ਮੌਸਮ ਦੇ ਕਾਰਨ ਸਾਡਾ ਮਨ ਜਿਆਦਾ ਤੋਂ ਜਿਆਦਾ ਸਮਾਂ ਰਜਾਈ ਵਿੱਚ ਰਹਿਣ ਦਾ ਹੁੰਦਾ ਹੈ। ਇਸ ਲਾਲਚ ਤੋਂ ਬਚਣ ਦੀ ਲੋੜ ਹੈ