ਬਿਊਟੀ ਟਿੱਪਸ – ਕੇਸਰ ਨਾਲ ਖਿੜੇਗਾ ਗੁਲਾਬ ਵਰਗਾ ਚਿਹਰਾ

ਸੁੰਦਰਤਾ ਵਧਾਉਣ ਲਈ ਕੇਸਰ ਇਕ ਬਹੁਤ ਲਾਭਕਾਰੀ ਸਮੱਗਰੀ ਹੈ। ਇਸ ਦੀ ਵਰਤੋਂ ਜ਼ਿਆਦਾਤਰ ਏਸ਼ੀਆ ਅਤੇ ਯੂਰਪ ਦੇ ਦੇਸ਼ਾਂ ਵਿਚ ਕੀਤੀ ਜਾਂਦੀ ਹੈ। ਹਾਲਾਂਕਿ ਕੇਸਰ ਸਕਿਨ ਦੇ ਲਈ ਬਹੁਤ ਵਧੀਆ ਹੁੰਦਾ ਹੈ ਪਰ ਇਸ ਦੀ ਵਰਤੋਂ ਨਾਲ ਚਿਹਰੇ ‘ਤੇ ਗੁਲਾਬੀ ਰੰਗਤ ਆ ਜਾਂਦੀ ਹੈ। ਤਾਂ ਚੱਲੋ ਜਾਣਦੇ ਹਾਂ ਕੇਸਰ ਨਾਲ ਬਣਨ ਵਾਲੇ ਫੇਸ ਪੈਕਜ ਬਾਰੇ :
1. ਕੇਸਰ ਅਤੇ ਦੁੱਧ-ਤੁਸੀਂ ਇਸ ਫੇਸ ਪੈਕ ਨੂੰ ਹਫਤੇ ਵਿਚ ਇਕ ਵਾਰ ਜਾਂ ਦੋ ਵਾਰ ਲਗਾ ਸਕਦੇ ਹੋ ਇਸ ਨਾਲ ਚਿਹਰੇ ਦਾ ਰੰਗ ਗੁਲਾਬੀ ਹੋ ਜਾਵੇਗਾ।

2. ਕੇਸਰ ਅਤੇ ਚੰਦਨ ਦਾ ਪਾਊਡਰ-ਇਹ ਪੈਕ ਆਇਲੀ ਸਕਿਨ ਵਾਲਿਆਂ ਦੇ ਲਈ ਬਹੁਤ ਵਧੀਆ ਹੈ। ਇਸ ਤੋਂ ਇਲਾਵਾ ਇਸ ਨਾਲ ਚਿਹਰੇ ਦੀ ਚਮੜੀ ਟਾਈਟ ਹੁੰਦੀ ਹੈ ਅਤੇ ਪਿੰਪਲ ਦਾ ਵੀ ਇਲਾਜ ਹੋ ਜਾਂਦਾ ਹੈ।

3. ਕੇਸਰ ਅਤੇ ਪਪੀਤਾ-ਪਪੀਤੇ ਵਿਚ ਵਿਟਾਮਿਨ ਅਤੇ ਐਂਟੀਆਕਸਾਈਡ ਪਾਏ ਜਾਂਦੇ ਹਨ ਜੋ ਸਕਿਨ ਲਈ  ਬਹੁਤ ਹੀ ਲਾਭਦਾਇਕ ਹੁੰਦੇ ਹਨ। ਇਕ ਬਰਤਨ ਵਿਚ ਪੱਕਿਆ ਹੋਇਆ ਪਪੀਤਾ, ਦੁੱਧ, ਸ਼ਹਿਦ ਅਤੇ ਕੇਸਰ ਮਿਲਾ ਕੇ ਚਿਹਰੇ ‘ਤੇ 10-15 ਮਿੰਟਾਂ ਤੱਕ ਲਗਾ ਕੇ ਰੱਖਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ।

4. ਕੇਸਰ, ਦੁੱਧ ਅਤੇ ਤੇਲ-ਇਸ ਫੇਸ ਪੈਕ ਨਾਲ ਚਿਹਰੇ ਦਾ ਰੰਗ ਹਲਕਾ ਪੈ ਜਾਂਦਾ ਹੈ। ਇਕ ਬਰਤਨ ਵਿਚ ਕੇਸਰ, ਦੁੱਧ, ਗੁਲਾਬ ਜਲ ਅਤੇ ਆਲਿਵ ਆਇਲ ਜਾਂ ਨਾਰੀਅਲ ਦਾ ਤੇਲ ਮਿਲਾ ਕੇ ਸਕ੍ਰਬਰ ਦੇ ਤੌਰ ‘ਤੇ ਵਰਤਣ ਨਾਲ ਸਕਿਨ ਗੋਰੀ ਹੋ ਜਾਂਦੀ ਹੈ ਅਤੇ ਗਲੋਅ ਕਰਨ ਲੱਗਦੀ ਹੈ।

5. ਕੇਸਰ, ਸ਼ਹਿਦ ਅਤੇ ਬਾਦਾਮ-ਰਾਤ ਭਰ ਬਾਦਾਮਾਂ ਨੂੰ ਪਾਣੀ ਵਿਚ ਭਿਓ ਕੇ ਰੱਖਣ ਤੋਂ ਬਾਅਦ ਉਸ ਦਾ ਪੇਸਟ ਬਣਾ ਲਓ। ਕੇਸਰ ਨੂੰ ਪਾਣੀ ਵਿਚ ਭਿਓ ਕੇ ਰੱਖਣ ਤੋਂ ਬਾਅਦ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਅਤੇ ਗਰਦਨ ‘ਤੇ ਲਗਾਉਣ ਨਾਲ ਝੂਰੜੀਆਂ ਅਤੇ ਦਾਗ ਦੂਰ ਹੋ ਜਾਂਦੇ ਹਨ।

ਛਾਈਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ…

1. ਤਾਜ਼ੀ ਕ੍ਰੀਮ ਵਿਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ‘ਤੇ ਲਗਾਉਣ ਨਾਲ ਛਾਈਆਂ ਹਲਕੀਆਂ ਪੈ ਜਾਂਦੀਆਂ ਹਨ।

2.  ਤੁਲਸੀ ਦੇ ਪੱਤਿਆਂ ਨੂੰ ਨਿੰਬੂ ਦੇ ਰਸ ਵਿਚ ਥੋੜ੍ਹੀ ਦੇਰ ਭਿਓਂ ਕੇ ਰੱਖਣ ਤੋਂ ਬਾਅਦ ਇੰਨ੍ਹਾਂ ਨੂੰ ਚਿਹਰੇ ‘ਤੇ ਲਗਾ ਲਓ। ਇਸ ਨਾਲ ਛਾਈਆਂ ਅਤੇ ਅੱਖਾਂ ਦੇ ਹੇਠੋਂ ਕਾਲੇ ਘੇਰੇ ਗਾਇਬ ਹੋ ਜਾਂਦੇ ਹਨ।

3. ਪਾਣੀ ਵਿਚ ਜ਼ੀਰਾ ਉਬਾਲ ਕੇ ਉਸ ਪਾਣੀ ਨਾਲ ਮੂੰਹ ਧੋਣ ‘ਤੇ ਵੀ ਛਾਈਆਂ ਘੱਟ ਜਾਂਦੀਆਂ ਹਨ।

4. ਸੰਤਰੇ ਦੇ ਸੁੱਕੇ ਛਿਲਕੇ ਨੂੰ ਪੀਹ ਕੇ ਪਾਣੀ ਵਿਚ ਮਿਲਾ ਕੇ ਚਿਹਰੇ ‘ਤੇ ਲਗਾਉਣ ਨਾਲ ਛਾਈਆਂ ਦੀ  ਸਮੱਸਿਆ ਘੱਟ ਜਾਂਦੀ ਹੈ।

5. ਅਮਰੂਦ ਅਤੇ ਕੇਲੇ ਨੂੰ ਇਕੱਠੇ ਮਿਕਸ ਕਰਕੇ ਚਿਹਰੇ ‘ਤੇ ਲਗਾਓ।

6. ਚਿਹਰੇ ‘ਤੇ ਕਿਸੇ ਤਰ੍ਹਾਂ ਦੇ ਵੀ ਦਾਗ ਹੋਣ ਉਹ ਖੀਰੇ ਦੇ ਰਸ ਨਾਲ ਦੂਰ ਹੋ ਜਾਂਦੇ ਹਨ।

7. ਗੁਲਾਬ ਜਲ ਵਿਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ‘ਤੇ ਲਗਾਉਣ ਨਾਲ ਚਿਹਰਾ ਸਾਫ ਹੋ ਜਾਂਦਾ ਹੈ।

8. ਦਿਨ ਵਿਚ ਇਕ ਵਾਰ ਗਾਜਰ ਦੇ ਜੂਸ ਵਿਚ ਨਮਕ, ਮਿਰਚ ਮਿਲਾ ਕੇ ਪੀਣ ਨਾਲ ਵੀ ਚਿਹਰੇ ਦੇ ਸਾਰੇ ਦਾਗ ਸਾਫ ਹੋ ਜਾਂਦੇ ਹਨ।

9. ਤਾਜ਼ਾ ਟਮਾਟਰਾਂ ਨੂੰ ਕੱਟ ਕੇ ਹਲਕੇ ਹੱਥਾਂ ਨਾਲ ਚਿਹਰੇ ‘ਤੇ ਮਲਣ ਨਾਲ ਚਿਹਰੇ ਦਾ ਰੰਗ ਸਾਫ ਹੋ ਜਾਂਦਾ ਹੈ।

Tags: