NEWS

ਖੁਸ਼ਵਿੰਦਰ ਕੌਰ ਤਾਇਕਵਾਂਡੋ ਖਿਡਾਰਨ

ਖੁਸ਼ਵਿੰਦਰ ਕੌਰ ਖੁਸ਼ੀ ਬਾਰਵੀਂ ਜਮਾਤ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ, ਇੱਕ ਹੁਸ਼ਿਆਰ ਵਿਦਿਆਰਥਣ ਹੀ ਨਹੀਂ ਸਗੋਂ ਇੱਕ ਵਧੀਆ ਖਿਡਾਰਨ ਵੀ ਹੈ। ਉਸ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣੇ ਮਾਪਿਆਂ ਦਾ ਨਾਮ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੱਕ ਚਮਕਾਇਆ ਹੈ।
ਤਾਇਕਵਾਂਡੋ ਦੀ ਇਸ ਖਿਡਾਰਨ ਨੇ ਖੇਡਾਂ ਵਿੱਚ ਹੁਣ ਤੱਕ ਬਹੁਤ ਮਾਣ-ਸਨਮਾਨ ਹਾਸਲ ਕੀਤਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਪਹਿਲੀ ਵਾਰ ਸਾਲ 2014 ਦੌਰਾਨ ਜ਼ਿਲ੍ਹਾ ਪੱਧਰੀ ਤਾਈਕਵਾਂਡੋ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੁਸ਼ਵਿੰਦਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਸਾਲ ਹੀ ਅੰਮ੍ਰਿਤਸਰ ਵਿਖੇ ਆਯੋਜਿਤ ਰਾਜ ਪੱਧਰੀ ਤਾਇਕਵਾਂਡੋ ਖੇਡਾਂ ਵਿੱਚ ਖੁਸ਼ਵਿੰਦਰ ਕੌਰ ਨੇ ਗੋਲਡ ਮੈਡਲ ਹਾਸਲ ਕੀਤਾ।ਜਨਵਰੀ 2015 ਦੌਰਾਨ ਦੁਰਗ (ਛੱਤੀਸਗੜ੍ਹ) ਵਿਖੇ ਆਯੋਜਿਤ 60ਵੀਆਂ ਨੈਸ਼ਨਲ ਸਕੂਲ ਗੇਮਜ਼ ਵਿੱਚ ਚਾਈਕਵਾਂਡੋ ਲਈ ਪੰਜਾਬ ਟੀਮ ਵੱਲੋਂ ਖੇਡਦਿਆਂ ਆਪਣੇ ਭਾਰ ਵਰਗ ਵਿੱਚ ਫਿਰ ਤੋਂ ਗੋਲਡ ਮੈਡਲ ਪ੍ਰਾਪਤ ਕੀਤਾ।