NEWS

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਦਸਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ

ਚੰਡੀਗੜ੍ਹ, 7 ਜਨਵਰੀ (ਪੀ. ਟੀ. ਆਈ.)-ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਦੇ ਹੋਰ ਸੂਬਿਆਂ ‘ਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਕੜਾਕੇ ਦੀ ਠੰਢ ਦੇ ਬਾਵਜੂਦ ਸੰਗਤਾਂ ਨੇ ਗੁਰਦੁਆਰਿਆਂ ਦੇ ਦਰਸ਼ਨਾਂ ਦੌਰਾਨ ਪਵਿੱਤਰ ਸਰੋਵਰਾਂ ‘ਚ ਇਸ਼ਨਾਨ ਕੀਤਾ | ਅੰਮਿ੍ਤਸਰ , ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਕੁਰੂਕਸ਼ੇਤਰ, ਸ੍ਰੀਨਗਰ, ਲਖਨਊ, ਹੈਦਰਾਬਾਦ ਅਤੇ ਕੈਥਲ ਸਥਿਤ ਗੁਰਦੁਆਰਿਆਂ ‘ਚ ਸੰਗਤਾਂ ਹੁੰਮ-ਹੁਮਾ ਕੇ ਪੁੱਜੀਆਂ, ਸਰੋਵਰਾਂ ‘ਚ ਇਸ਼ਨਾਨ ਕੀਤਾ ਅਤੇ ਰੱਬੀ ਬਾਣੀ ਦੇ ਕੀਰਤਨ ਦਾ ਅਨੰਦ ਮਾਣਿਆ | ਮੋਗਾ, ਫਰੀਦਕੋਟ ਅਤੇ ਕੁੁਰੂਕਸ਼ੇਤਰ ‘ਚ ਇਸ ਮੌਕੇ ਨਗਰ ਕੀਰਤਨ ਵੀ ਸਜਾਏ ਗਏ | ਸਾਰੇ ਗੁਰਦੁਆਰਿਆਂ ‘ਚ ਸ਼ਾਨਦਾਰ ਦੀਪਮਾਲਾ ਕੀਤੀ ਗਈ ਅਤੇ ਵੰਨ ਸੁਵੰਨੇ ਪਕਵਾਨਾਂ ਦੇ ਲੰਗਰ ਲਗਾਏ ਗਏ |