ਗਰੇਵਾਲ ਮਹਿਲਾ ਹਾਕੀ: ਸੋਨੀਪਤ ਵੱਲੋਂ ਆਰਸੀਐਫ ਨੂੰ ਮਾਤ

ਭਾਰਤ ਵਿੱਚ ਮਹਿਲਾ ਹਾਕੀ ਲੀਗ ਹੋਣੀ ਚਾਹੀਦੀ ਹੈ ਅਤੇ ਖਿਡਾਰਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਪ੍ਰਗਟਾਵਾ ਭਾਰਤ ਵਿੱਚ ਹਾਕੀ ਦੀਆਂ ਚੰਗੀਆਂ ਖਿਡਾਰਨਾਂ ਪੈਦਾ ਕਰਨ ਲਈ ਕੀਤਾ। ਟੂਰਨਾਮੈਂਟ ਦੇ ਦੂਜੇ ਦਿਨ ਮੰਗਲਵਾਰ ਨੂੰ ਹੋਏ ਪਹਿਲੇ ਮੈਚ ਵਿੱਚ ‘ਸਾਈ’ ਚੰਡੀਗੜ੍ਹ ਦੀ ਟੀਮ ਨੇ ‘ਸਾਈ’ ਪਟਿਆਲਾ ਨੂੰ 2-1 ਗੋਲਾਂ ਨਾਲ ਮਾਤ ਦਿੱਤੀ। ਦੂਜੇ ਮੁਕਾਬਲੇ ਵਿੱਚ ਸੋਨੀਪਤ ਨੇ ਆਰ.ਸੀ.ਐਫ. ਨੂੰ 1-0 ਨਾਲ ਹਰਾਇਆ। ਅੱਜ ਪਹਿਲੇ ਮੁਕਾਬਲੇ ਵਿੱਚ ‘ਸਾਈ’ ਚੰਡੀਗੜ੍ਹ ਦੀ ਹਾਕੀ ਟੀਮ ,‘ਸਾਈ’ ਪਟਿਆਲਾ ਦੀ ਟੀਮ ਨੂੰ 2-1 ਗੋਲਾਂ ਨਾਲ ਹਰਾਉਣ ਵਿੱਚ ਸਫਲ ਰਹੀ। ਜੇਤੂ ਟੀਮ ਵੱਲੋਂ ਪਹਿਲਾ ਗੋਲ ਸ਼ਿਲਪੀ ਨੇ ਮੈਚ ਦੇ 12ਵੇਂ ਮਿੰਟ ਵਿੱਚ ਅਤੇ ਦੂਜਾ ਗੋਲ ਸੁਰਾਜ ਨੇ 39ਵੇਂ ਮਿੰਟ ਵਿੱਚ ਕੀਤਾ। ਚੰਡੀਗੜ੍ਹ ਵੱਲੋਂ ਇਹ ਦੋਵੇਂ ਗੋਲ ਪੈਨਲਟੀ ਕਾਰਨਰ ਰਾਹੀਂ ਹੋਏ। ‘ਸਾਈ’ ਪਟਿਆਲਾ ਵੱਲੋਂ ਭਾਵਨਾ ਨੇ ਫੀਲਡ ਗੋਲ ਕੀਤਾ।