ਫਰਕ

ਨੀਰੂ ਦਾ ਵਿਆਹ ਨਿਰਮਲ ਨਾਲ ਹੋਇਆ ਪਰ ਉਹ ਵਿਆਹ ਤੋਂ ਖੁਸ਼ ਨਹੀਂ ਸੀ ਕਿਉਂਕਿ ਇਸ ਵਿਆਹ ਵਿਚ ਕੇਵਲ ਉਸ ਦੇ ਮਾਪਿਆਂ ਦੀ ਹੀ ਮਰਜ਼ੀ ਚੱਲੀ, ਉਸ ਦੀ ਮਰਜ਼ੀ ਕਿਸੇ ਨੇ ਨਹੀਂ ਪੁੱਛੀ। ਨੀਰੂ ਚਾਹੁੰਦੀ ਤਾਂ ਉਹ ਵਿਆਹ ਤੋਂ ਇਨਕਾਰ ਕਰ ਸਕਦੀ ਸੀ ਪਰ ਵੁਸ ਨੇ ਵਿਆਹ ਲਈ ਹਾਂ ਹੀ ਕੀਤੀ ਸੀ। ਉਸ ਦੀ ਇਹ ਹਾਂ ਉਸ ਦੇ ਦਿਲੋਂ ਨਹੀਂ ਸਗੋਂ ਉਸ ਦੇ ਮੂੰਹੋ ਆਪ ਮੁਹਾਰੇ ਹੀ ਨਿਕਲੀ ਸੀ। ਦਿਲੋਂ ਤਾਂ ਉਹ ਅਸ਼ੋਕ ਨੂੰ ਚਾਹੁੰਦੀ ਸੀ।

ਨੀਰੂ ਤੇ ਅਸ਼ੋਕ ਇਕੱਠੇ ਪੜ੍ਹਦੇ ਸਨ। ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਕਾਲਜ ਵਿਚ ਦਾਖਲਾ ਲਿਆ। ਅਸ਼ੋਕ ਦੇ ਪਿਤਾ ਨੀਰੂ ਦੇ ਪਿਤਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਦੋਵਾਂ ਦਾ ਇਕ ਦੂਜੇ ਦੇ ਘਰ ਆਉਣ-ਜਾਣ ਬਣਿਆ ਹੋਇਟਾ ਸੀ। ਅਸ਼ੋਕ ਦੇ ਘਰਦੇ ਇਹੀ ਚਾਹੁੰਦੇ ਸਨ ਕਿ ਨੀਰੂ ਉਨ੍ਹਾਂ ਦੇ ਘਰ ਵਿਆਹੀ ਆਵੇ। ਕਾਲਜ ਵਿਚ ਬੀ. ੲੈ. ਕਰਦੇ ਹੋਏ ਨੀਰੂ ਦੀ ਰੁਚੀ ਅਸ਼ੋਕ ਵੱਲ ਵੱਧਣ ਲੱਗ ਪਈ, ਉਸ ਦੀ ਇਹੀ ਰੁਚੀ ਹੌਲੀ ਹੌਲੀ ਪਿਆਰ ਵਿਚ ਤਬਦੀਲ ਹੋਣ ਲੱਗੀ, ਉਹ ਉਸ ਨੂੰ ਦਿਲੋਂ ਚਾਹੁਣ ਲੱਗ ਪਈ ਸੀ। ਇਹ ਨਹੀਂ ਕਿ ਨੀਰੂ ਦਾ ਪਿਆਰ ਕਾਲਜ ਵਿਚ ਹੀ ਸ਼ੁਰੂ ਹੋਇਆ ਸੀ ਉਹ ਤਾਂ ਸਕੂਲ ਟਾਈਮ ਤੋਂ ਹੀ ਉਸ ਨੂੰ ਪਸੰਦ ਕਰਦੀ ਸੀ। ਉਹ ਆਪਣੇ ਮਨ ਵਿਚ ਇਹੀ ਸੋਚਦੀ ਕਿ ਅਸ਼ੋਕ ਵੀ ਉਸ ਨੂੰ ਇੰਨਾ ਹੀ ਪਿਆਰ ਕਰਦਾ ਹੈ। ਜਿਵੇਂ ਉਹ ਅਸ਼ੋਕ ਨੂੰ ਨਹੀਂ ਕਹਿ ਸਕੀ ਉਵੇਂ ਹੀ ਉਹ ਇਹ ਗੱਲ ਕਹਿਣ ਤੋਂ ਝਿਜਕ ਰਿਹਾ ਹੈ।
ਇਕ ਦਿਨ ਕਾਲਜ ਜਾਣ ਲੱਗਿਆਂ ਉਹ ਘਰੋਂ ਫੈਸਲਾ ਕਰਕੇ ਹੀ ਤੁਰੀ ਸੀ ਕਿ ਉਹ ਅੱਜ ਅਸ਼ੋਕ ਨੂੰ ਆਪਣੇ ਦਿਲ ਦੀ ਗੰਲ

ਦੱਸ ਦੇਵੇਗੀ। ਜਦੋਂ ਨੀਰੂ ਕਾਲਜ ਪਹੁੰਚੀ ਤਾਂ ਉਸ ਨੂੰ ਅਸ਼ੋਕ ਕਾਲਜ ਦੇ ਬਾਹਰ ਹੀ ਮਿਲ ਗਿਆ। ਦੋਵਾਂ ਨੇ ਇਕ-ਦੂਜੇ ਨੂੰ ਰਸਮੀ ‘ਹਾਏ ਹੈਲੋ’ ਆਖੀ। ਅਸ਼ੋਕ ਇੰਨਾ ਕਹਿ ਕੇ ਅੱਗੇ ਤੁਰਨ ਹੀ ਲੱਗਾ ਸੀ ਤਾਂ ਨੀਰੂ ਨੇ ਅਸ਼ੋਕ ਦੀ ਬਾਂਹ ਫੜ ਲਈ। ਕੋਲ ਖੜ੍ਹੇ ਚਾਰ-ਪੰਜ ਮੁੰਡੇ ਅਸ਼ੋਕ ਨੇ ਨੀਰੂ ਵੱਲ ਦੇਖ ਕੇ ਮਿੰਨਾ-ਮਿੰਨਾ ਮੁਸਕਰਾਰ ਰਹੇ ਸਨ। ਅਸ਼ੋਕ ਨੇ ਸ਼ਰਮਿੰਦਗੀ ਮਹਿਸੂਸ ਕਰਦਿਆਂ ਕਿਹਾ ਨੀਰੂ ਬਾਂਹ ਛੱਡ ਸਭ ਦੇਖ ਰਹੇ ਹਨ।
‘ਦੇਖੀ ਜਾਣ ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦੀ।” ਨੀਰੂ ਦੇ ਮੂੰਹੋਂ ਇਹ ਸ਼ਬਦ ਆਪ ਮੁਹਾਰੇ ਨਿਕ ਗਏ। ਕੀ ਗੱਲ ਕੋਈ ਕੰਮ ਏ? ਨੀਰੂ ਨੇ ਉਸ ਦੀ ਗੱਲ ਦਾ ਜਵਾਬ ਨਾ ਦਿੰਦੇ ਹੋਏ ਉਸ ਦੀ ਬਾਂਹ ਪਕੜ ਨੂੰ ਹੋਰ ਵੀ ਕੱਸ ਲਿਆ। ਹੁਣ ਅਸ਼ੋਕ ਨੂੰ ਗੁੱਸਾ ਆ ਰਿਹਾ ਸੀ। ਅਸ਼ੋਕ ਨੇ ਕਿਹਾ, ”ਨੀਰੂ ਕਿਉਂ ਸਾਰਿਆਂ ਸਾਹਮਣੇ ਮੇਰਾ ਤੇ ਆਪਣਾ ਜਲੂਸ ਕੱਢ ਰਹੀ ਏਂ। ਗੱਲ ਤਾਂ ਦੱਸ ਕੀ ਹੋਈ ਏ। ਨੀਰੂ ਨੇ ਅਸ਼ੋਕ ਦੀ ਇਹ ਗੱਲ ਸੁਣ ਕੇ ਉਸ ਦੀ ਬਾਂਹ ਛੱਡ ਦਿੱਤੀ ਅਤੇ ਲਾਗੇ ਬਣੇ ਥੜੇ ‘ਤੇ ਬਹਿ ਗਈ। ਅਸ਼ੋਕ ਨੂੰ ਨੀਰੂ ਬੜੀ ਪ੍ਰੇਸ਼ਾਨ ਜਾਪੀ।
ਉਸ ਦੀ ਇਕ ਪ੍ਰੇਸ਼ਾਨੀ ਦਾ ਕਾਰਨ ਜਾਣਨ ਲਈ ਅਸ਼ੋਕ ਵੀ ਉਸ ਨਾਲ ਬਹਿ ਗਿਆ। ਇਸ ਤੋਂ ਪਹਿਲਾਂ ਅਸ਼ੋਕ ਕੁਝ ਕਹਿੰਦਾ ਨੀਰੂ ਨੇ ਕਿਹਾ, ”ਮੈਂ ਤੇਰੇ ਨਾਲ ਇਕ ਗੱਲ ਕਰਨੀ ਏਂ, ਜਿਹੜੀ ਕਿ ਮੇਰੇ ਦਿਲ ਵਿਚ ਕਈ ਸਾਲਾਂ ਤੋਂ ਸਾਂਭੀ ਪਈ ਏ।”
ਹਾਂ-ਹਾਂ ਦੱਸ ਕਿਹੜੀ ਗੱਲ ਏ ਜਿਹੜੀ ਤੈਨੂੰ ਤੰਗ ਕਰ ਰਹੀ ਆਂ। ਨੀਰੂ ਬੋਲੀ, ”ਅਸ਼ੋਕ ਮੈਂ ਤੈਨੂੰ ਪਿਆਰ ਕਰਦੀ ਆਂ, ਤੇਰੀ ਹਮਸਫਰ ਬਣਨਾ ਚਾਹੁੰਦਾ ਹਾਂ।” ਨੀਰੂ ਨੇ ਇਕੋ ਸਾਹੀ ਕਹਿ ਦਿੱਤਾ। ਬੁੱਤ ਬਣਿਆ ਅਸ਼ੋਕ ਉਸ ਦੀ ਸਾਰੀ ਗੱਲ ਸੁਣਦਾ ਰਿਹਾ ਪਰ ਮੂੰਹੋ ਕੁਝ ਨਾ ਕਹਿ ਸਕਿਆ। ਬੋਲਦਾ ਵੀ ਕਿਵੇਂ ਉਸ ਨੂੰ ਤਾਂ ਇਸ ਗੱਲ ਦਾ ਇਲਮ ਤਕ ਨਹੀਂ ਸੀ ਕਿ ਨੀਰੂ ਉਸ ਨਾਲ ਇਹ ਗੱਲ ਕਰਨ ਵਾਲੀ ਹੈ। ਨੀਰੂ ਨੇ ਆਪਣੀ ਗੱਲ ਜਾਰੀ ਰੱਖੀ, ”ਪਿਆਰ ਤਾਂ ਮੈਂ ਤੈਨੂੰ ਸਕੂਲ ਟਾਈਮ ਵਿਚ ਹੀ ਕਰਦੀ ਸੀ ਪਰ ਉਸ ਵੇਲੇ ਤੈਨੂੰ ਦੱਸਣਾ ਮੈਂ ਠੀਕ ਨਹੀਂ ਸਮਝਿਆ। ਸੋਚਿਆ ਕਿ ਤੂੰ ਮੈਨੂੰ ਛੱਡ ਕੇ ਚਲਾਂ ਜਾਵੇਂਗਾ, ਫਿਰ ਜਦ ਅਸੀਂ ਦੋਵਾਂ ਨੇ ਕਾਲਜ ਵਿਚ ਦਾਖਲਾ ਲਿਆ ਸੀ ਤਾਂ ਉਸ ਵੇਲੇ ਮੇਰਾ ਪਿਆਰ ਹੋਰ ਵੀ ਗੂੜ੍ਹਾ ਹੋ ਗਿਆ।
ਬੀ. ਏ. ਦੇ ਪਹਿਲੇ ਦੋ ਸਾਲ ਮੈਂ ਡਰਦੇ-ਡਰਦੇ ਲੰਘਾ ਦਿਤੇ, ਹੁਣ ਤੀਜੇ ਸਾਲ ਵਿਚ ਸੋਚਿਆ ਕਿ ਮੈਨੂੰ ਸਭ ਦੱਸ ਦੇਵਾਂਗੀ, ਇਸ ਚੰਦਰੇ ਜ਼ਮਾਨੇ ਦਾ ਕੁਝ ਨਹੀਂ ਪਤਾ ਕਦੋਂ ਕੀ ਹੋ ਜਾਏ। ਬੋਲ ਅਸ਼ੋਕ, ਕੁਝ ਤਾਂ ਬੋਲ।” ਨੀਰੂ ਨੇ ਅਸ਼ੋਕ ਨੂੰ ਬਾਂਹ ਤੋਂ ਫੜ ਕੇ ਇਸ ਤਰ੍ਹਾਂ ਹਿਲਾਇਆ ਜਿਵੇਂ ਸੁਤੇ ਹੋਏ ਨੂੰ ਕੋਈ ਉਠਾ ਰਿਹਾ ਹੋਵੇ।
ਅਸ਼ੋਕ ਬੋਲਿਆ, ”ਨੀਰੂ ਤੂੰ ਬਹੁਤ ਦੇਰ ਕਰ ਦਿਤੀ, ਮੈਂ ਕਿਸੇ ਹੋਰ ਨਾਲ ਪਿਆਰ ਕਰਦਾ ਹਾਂ ਤੇ ਉਸੇ ਨਾਲ ਹੀ ਵਿਆਹ ਕਰਾਵਾਂਗਾ।” ਨੀਰੂ ਨੂੰ ਗੱਸਾ ਤਾਂ ਬਹੁਤ ਆਇਆ ਪਰ ਆਪਣੇ ਗੁੱਸੇ ‘ਤੇ ਕੰਟਰੋਲ ਕਰਕੇ ਬੜੀ ਹਲੀਮੀ ਨਾਲ ਪੁੱਛਿਆ, ”ਕੌਣ ਹੈ ਉਹ?” ਤੂੰ ਜਾਣਦੀ ਏਂ ਨੀਰੂ ਕੌਣ? ਸੁਨੀਤਾ। ਸੁਨੀਤਾ ਕਿਹੜੀ ਸੁਨੀਤਾ। ਨੀਰੂ ਨੇ ਇਹ ਗੱਲ ਅਸ਼ੋਕ ਨੂੰ ਗੁੱਸੇ ਵਿਚ ਆਖੀ। ਅਸ਼ੋਕ ਬੋਲਿਆ, ”ਉਹੀ ਸਾਡੇ ਤੋਂ ਜੂਨੀਅਰ ਉਹੀ ਜਿਹੜੀ ਸਾਨੂੰ ਕੱਲ੍ਹ ਮਿਲੀ ਸੀ ਲਾਅਨ ਵਿਚ।”
ਹੁਣ ਨੀਰੂ ਨੂੰ ਯਾਦ ਆ ਗਿਆ ਸੀ। ”ਹਾਂ, ਹਾਂ ਉਹੀ ਪਿਛਲੇ ਸੱਤ ਮਹੀਨਿਆਂ ਤੋਂ ਅਸੀਂ ਇਕ-ਦੂਜੇ ਨਾਲ ਪਿਆਰ ਕਰਦੇ ਹਾਂ।” ”ਜਿਹੜੀ ਮੈਂ ਤੈਨੂੰ ਸਕੂਲ ਟਾਈਮ ਤੋਂ ਪਿਆਰ ਕਰਦੀ ਆਂ, ਉਸ ਦਾ ਕੋਈ ਮੁੱਲ ਨਹੀਂ।” ਅਸ਼ੋਕ ਨੂੰ ਨੀਰੂ ਦੀ ਇਸ ਗੱਲ ‘ਤੇ ਗੁੱਸਾ ਆ ਗਿਆ ਤੇ ਕਿਹਾ, ”ਮੈਂ ਤੈਨੂੰ ਕਿਹਾ ਸੀ ਕਿ ਤੂੰ ਮੈਨੂੰ ਪਿਆਰ ਕਰ, ਜੇ ਕਰਦੀ ਸੀ ਤਾਂ ਮੈਨੂੰ ਦੱਸ ਵੀ ਤਾਂ ਸਕਦੀ ਸੀ, ਮੈਨੂੰ ਕਿਹੜੀ ਸੁਪਨਾ ਆਉਣਾ ਸੀ ਕਿ ਤੂੰ…।”
ਨੀਰੂ ਨੇ ਕਿਹਾ, ”ਅਸ਼ੋਕ ਤੇਰੇ ਘਰ ਵਾਲੇ ਚਾਹੁੰਦੇ ਸਨ ਕਿ ਮੈਂ ਹੀ ਤੁਹਾਡੇ ਘਰ ਵਿਆਹੀ ਆਵਾਂ, ਮੈਂ ਵੀ ਇਹੀ ਚਾਹੁੰਦੀ ਸੀ ਪਰ ਤੈਨੂੰ ਜਾਂ ਫਿਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਖੈਰ! ਮੇਰੀ ਗੱਲ ਕੰਨ੍ਹ ਖੋਲ੍ਹ ਕੇ ਸਣ ਲੈ, ਜਿਵੇਂ ਤੇਰੇ ਘਰਦਿਆਂ ਅਤੇ ਮੇਰੀ ਸੋਚ ਸੀ ਕਿ ਤੇਰੇ ਘਰ ਹੀ ਵਿਆਹੀ ਜਾਵਾਂ, ਇਹੀ ਸੋਚ ਮੇਰੇ ਆਖਰੀ ਸਾਹਾਂ ਤੱਕ ਰਹੇਗੀ। ਮੈਂ ਵਿਆਹ ਕਰਾ ਕੇ ਤੇਰੇ ਘਰ ਹੀ ਆਵਾਂਗੀ ਨਹੀਂ ਤਾ ਮੈਂ ਕਿਸੇ ਨਾਲ ਵਿਆਹ ਨਹੀਂ ਕਰਾਂਗੀ।” ਨੀਰੂ ਇਹ ਗੱਲ ਕਹਿ ਕੇ ਉਥੋਂ ਚਲੀ ਗਈ। ਜਦ ਨੀਰੂ ਘਰ ਪਹੁੰਚੀ ਤਾਂ ਅਸ਼ੋਕ ਦੇ ਪਿਤਾ ਨੀਰੂ ਦੇ ਪਿਤਾ ਨਾਲ ਆਪਣੇ ਦੂਜੇ ਪੁੱਤਰ ਨਿਰਮਲ ਅਤੇ ਨੀਰੂ ਦੇ ਵਿਆਹ ਦੀ ਗੱਲ ਕਰ ਰਹੇ ਸਨ। ਗੱਲ ਲਗਭਗ ਤੈਅ ਹੋ ਚੁੱਕੀ ਸੀ।
ਬਸ ਨੀਰੂ ਨੂੰ ਰਸਮੀ ਤੌਰ ‘ਤੇ ਪੁੱਛਣਾ ਬਾਕੀ ਸੀ। ਜਦੋਂ ਨੀਰੂ ਨੂੰ ਇਸ ਬਾਰੇ ਪਤਾ ਲੱਗਾ ਕਿ ਉਹ ਨਿਰਮਨ ਦੇ ਵਿਆਹ ਦੀ ਗੱਲ ਕਰਨ ਆਏ ਹਨ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਕੋਲ ਬੈਠੇ ਅਸ਼ੋਕ ਦੇ ਪਿਤਾ ਜੀ ਨੀਰੂ ਦੇ ਸਿਰ ‘ਤੇ ਹੱਥ ਰੱਖ ਕੇ ਬੋਲੀ, ”ਬੋਲੋ ਬੇਟਾ ਜੀ! ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਹੋ? ਨੀਰੂ ਸੋਚਣ ਲੱਗੀ ਜੇ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਕੀ ਪਤਾ ਕੱਲ੍ਹ ਨੂੰ ਉਸਦੇ ਘਰਦੇ ਉਸ ਨੂੰ ਕਿਸੇ ਹੋਰ ਲੜ ਲਾ ਦੇਣਗੇ। ਇਸ ਤੋਂ ਚੰਗਾ ਹੈ ਕਿ ਉਹ ਨਿਰਮਲ ਨਾਲ ਵਿਆਹ ਕਰਵਾ ਕੇ ਉਸਦੇ ਘਰ ਚਲੀ ਜਾਵੇ ਤਾਂ ਕਿ ਉਹ ਹਰ ਵੇਲੇ ਅਸ਼ੋਕ ਨੂੰ ਦੇਖ ਸਕੇ।
ਜਾਣਾ ਤਾਂ ਉਸ ਨੂੰ ਅਸ਼ੋਕ ਦੇ ਘਰ ਹੀ ਸੀ ਪਰ ਫਰਕ ਸਿਰਫ ਇੰਨਾ ਹੋਣਾ ਸੀ ਕਿ ਵਿਆਹ ਉਸਦਾ ਨਿਰਮਲ ਨਾਲ ਹੋਣਾ ਸੀ। ਨਿਰਮਲ ਦੇ ਪਿਤਾ ਜੀ ਨੀਰੂ ਦੇ ਜਵਾਬ ਦੀ ਉਡੀਕ ਵਿਚ ਬੈਠੇ ਸਨ। ਨੀਰੂ ਇਕਦਮ ਬੋਲੀ, ”ਮੈਨੂੰ ਮਨਜ਼ੂਰ ਹੇ।” ਨੀਰੂ ਦੀ ਇਹ ਹਾਂ ਉਸ ਦੇ ਮੂੰਹੋਂ ਨਿਕਲੀ ਸੀ, ਦਿਲੋਂ ਨਹੀਂ।

Tag:

ਫਰਕ

Tags: