ਵਕਤ ਚਲਦਾ ਹੀ ਜਾਏਗਾ

ਵਕਤ ਚਲਦਾ ਹੀ ਜਾਏਗਾ, ਕੋਈ ਇਸਨੂੰ ਰੋਕ ਨਾ ਪਾਏਗਾ।
ਜੋ ਵਕਤ ਦੀ ਕਦਰ ਪਾਏਗਾ, ਵਕਤ ਉਸਦਾ ਸਾਥ ਨਿਭਾਏਗਾ।
ਵਕਤ ਦੇ ਲੰਘਿਆਂ ਹੱਥ ਕੁੱਝ ਨਾ ਆਏਗਾ, ਵਕਤ ਰਹਿੰਦਿਆਂ ਹੀ ਸਭ ਕੁੱਝ ਥਿਆਏਗਾ।
ਵਕਤ ਮਰਹਮ ਦਾ ਕੰਮ ਕਰ ਜਾਏਗਾ, ਵਕਤ ਹੀ ਸਹਿਣ ਸ਼ਕਤੀ ਵਧਾਏਗਾ।
ਵਕਤ ਚਲਦਾ ਹੀ ਜਾਏਗਾ………
ਵਕਤ ਚਲਦਾ ਹੀ ਜਾਏਗਾ……….

ਮਾੜਾ ਵਕਤ ਚੱਲੇਗਾ ਕਛੂਏ ਦੀ ਚਾਲ, ਚੰਗੇ ਵਕਤ ਦੀ ਹੋਵੇਗੀ ਤੇਜ਼ ਰਫ਼ਤਾਰ।
ਮਨੁੱਖੀ ਸੋਚ ਬੁਣੇਗੀ ਭਰਮਾਂ ਦਾ ਜਾਲ, ਪਰ ਵਕਤ ਤਾਂ ਚੱਲੇਗਾ ਇੱਕੋ ਰਫ਼ਤਾਰ।
ਜੋ ਚੱਲੇਗਾ ਆਪਣੀ ਮਸਤਾਨੀ ਚਾਲ, ਉਹ ਨਾ ਫੜ ਸਕੇਗਾ ਵਕਤ ਦੀ ਰਫ਼ਤਾਰ।
ਜੋ ਚਲਦਾ ਜਾਏਗਾ ਵਕਤ ਦੇ ਨਾਲ, ਉਹੀ ਪਾਏਗਾ ਜੀਵਨ ਦਾ ਸਾਰ।
ਵਕਤ ਚਲਦਾ ਹੀ ਜਾਏਗਾ………..
ਵਕਤ ਚਲਦਾ ਹੀ ਜਾਏਗਾ………..

On,

Author: