Caption Contest-4

cc4winn

The Winning Caption:

Submitted by: Balwinder Singh Gharial

” ੲਿਕਠੇ ਹੋ ਬਹਿੰਦੇ ਸੀ, ਦਿੱਲ ਦੀਅਾਂ ਗਲਾਂ ਕਹਿੰਦੇ ਸੀ। ਠੰਡੇ ਮਕਾਨ ਤੇ ਠੰਡੇ ਹਿਰਦੇ ਸੀ, ਤਾਂਹੀਓੁ ਸੁੱਖ ਚੋਗਿਰਦੇ ਸੀ। “

Captions received are:
1. “ਕਿਸੇ ਨੇ ਸਾਨੂੰ ਸਵਾਰੇਆ ਅਸੀਂ ਇਹਨਾਂ ਨੂੰ ਸਵਾਰ ਜਾਈਏ ,
ਜੋ ਕੁਛ ਵੀ ਹੈ ਪੱਲੇ ਚੰਗਾ ਇਹਨਾ ਵਿਚ ਵਰਤਾ ਜਾਈਏ ,
ਨਸ਼ੇ ਵਿਚ ਉਮਰ ਜਵਾਨੀ ਦੇ ਲੋਕੀ ਲੁਟਾਉਣ ਇਜ਼ਤਾਂ ,
ਕਿਸੇ ਬਾਗ ਦੇ ਇਹਨਾ ਫੁੱਲਾਂ ਲਈ ਕਿਓਂ ਨਾ ਆਪਣਾ ਆਪ ਲੂਟਾ ਜਾਈਏ .
ਜਿੰਦਗੀ ਵਿਚ ਅਮਨ ਐਸਾ ਕੁਛ ਤਾਂ ਕਰ ਜਾਈਏ .” #Amanjot Singh Khalsa
2. “ਅਮੀਰੀ ਬਚਪਨ ਦੀ ” #GurJant SanDhu
3. “ਕਾਸ਼ ਮੁੜ ਆਵੇ ਬਚਪਨ ” #Prince Mahi
4. “ਬੇਫਿਕਰੀ ਬਚਪਨ ਦੀ …” #Marjana Manvir Pannu
5. “ਬੇਫਿਕਰਾ ਬਚਪਨ ” #Marjana Manvir Pannu
6. “ਕੱਚੀ ਡੋਰ ਤੇ ਕੋਠੇ ਕੱਚੇ, ਉਮੰਗਾ ਦੀ ਪਤੰਗ ਤੇ ਦਿਲ ਸੱਚੇ” #Tajinder Singh
7. “ਭੋਲਾ ਬਚਪਨ ਨਾਲ ਭੋਲੇ ਸੀ ਲੋਕ ,
ਅਸਮਾਨੀ ਪਤੰਗ ਤੇ ਹਥਾਂ ਚ ਡੋਰ,
ਨੰਗੇ ਪੈਰ ਤੇ ਸੜਕਾਂ ਤੇ ਹੁੰਦੇ ਰੋੜ ,
ਯਾਰ ਉਨ੍ਹਾ ਵੇਲਿਆਂ ਦੀ ਗੱਲ ਸੀ ਹੋਰ…” #ਹਰਜੋਤ ਸਿੰਘ
8. “ਨਿੱਕੀਆਂ ਜਿੰਦਾਂ, ਨਿੱਕੀਆਂ ਖ੍ਵਾਹਿਸ਼ਾਂ, ਨਿੱਕੀਆਂ ਉਮੀਦਾਂ, ਪਰ ਜਜ੍ਬਾ ਉਹ ਪਤੰਗ ਦੀ ਤਰਾਹ ਦੂਰ ਅਸਮਾਨਾਂ ਦੀਆਂ ਅਨਛੂਹੀਆਂ ਸ਼ਿਖਰਾਂ ਨੂੰ ਛੂਹਣ ਵਾਲਾ।” #Reetu Verma
9. “ਯਾਰੀ ਦੀ ਪਤੰਗ ਦੀ ਡੋਰ ਐਸੀ, ਜੇਹੜੀ ਕੱਟੀ ਨਾ ਜਾਵੇ.
ਯਾਰੀ ਦੀ ਮੇਹਕ ਐਸੀ, ਜੇਹੜੀ ਪੱਟੀ ਨਾ ਜਾਵੇ !” #Parveen Pal
10. “ਮੇਫੀਲ ਵੇਹੜੇ ਦੀ।” #Ramandeep Singh
11. “ਪਿੰਡ ਦੀ ਸ਼ਾਮ. ਬਚਪਨ ਦੀ … ਯਾਦਾਂ ” #Kaur Simran Jeet
12. “ਜਿੰਦਗੀ ਦੀਆਂ ਉਚਾਈਆਂ ਨੂੰ ਛੂਹਨ ਦੀ ਚਾਹ ,ਪਤੰਗ ਦੀਆਂ ਉਚਾਈਆਂ ਤੋਂ ਮਿਲਦੀ ਹੈ…” #Amandeep Singh Nimana
13. “ੲਿਕਠੇ ਹੋ ਬਹਿੰਦੇ ਸੀ,
ਦਿੱਲ ਦੀਅਾਂ ਗਲਾਂ ਕਹਿੰਦੇ ਸੀ।
ਠੰਡੇ ਮਕਾਨ ਤੇ ਠੰਡੇ ਹਿਰਦੇ ਸੀ,
ਤਾਂਹੀਓੁ ਸੁੱਖ ਚੋਗਿਰਦੇ ਸੀ।” #Balwinder Singh Gharial
14. “ਫਿਕਰ ਨਾ ਫਾਕੇ, ਨਿੱਕੇ ਨਿੱਕੇ ਨਿੱਕੇ ਨਿੱਕੇ ਕਾਕੇ ….” #Gill Jatinder