ਅੰਬ ( Mango )

ਅੰਬ ਇੱਕ ਗੁੱਦੇਦਾਰ, ਗਿਟਕ ਵਾਲ਼ਾ ਫਲ ਹੈ ਜੋ ਮੈਂਗੀਫ਼ੇਰਾ ਵੰਸ਼ ਨਾਲ਼ ਸਬੰਧ ਰੱਖਦਾ ਹੈ, ਜਿਸ ਵਿੱਚ ਅਨਾਕਾਰਦੀਆਸੀਏ ਕੁਲ ਦੇ ਕਈ ਸਾਰੇ ਤਪਤ ਖੰਡੀ ਫੁੱਲਦਾਇਕ ਰੁੱਖ ਸ਼ਾਮਲ ਹਨ। ਇਹ ਫ਼ਲ ਦੱਖਣੀਏਸ਼ੀਆ ਦਾ ਮੂਲ-ਵਾਸੀ ਹੈ ਜਿੱਥੋਂ ਇਹ ਦੁਨੀਆਂ ਭਰ ਵਿੱਚ ਵੰਡਿਆ ਗਿਆ ਅਤੇ ਦੁਨੀਆਂ ਦੇ ਸਭ ਤੋਂ ਵੱਧ ਕਾਸ਼ਤ ਵਾਲੇ ਫਲਾਂ ਵਿੱਚੋਂ ਇੱਕ ਬਣ ਗਿਆ। ਜਦਕਿ ਸਥਾਨਕ ਤੌਰ ‘ਤੇ ਬਾਕੀ ਮੈਂਗੀਫ਼ੇਰਾ ਜਾਤੀਆਂ (ਜਿਵੇਂ ਕਿ ਘੋੜਾ ਅੰਬ, ਮੈਂਗੀਫ਼ੇਰਾ ਫ਼ੀਟੀਡਾ) ਵੀ ਉਗਾਈਆਂ ਜਾਂਦੀਆਂ ਹਨ ਪਰ ਮੈਂਗੀਫ਼ੇਰਾ ਇੰਡੀਕਾ – ‘ਘਰੇਲੂ ਅੰਬ’ ਜਾਂ ‘ਭਾਰਤੀ ਅੰਬ’ – ਇੱਕੋ-ਇੱਕ ਅੰਬ ਦਾ ਰੁੱਖ ਹੈ ਜੋ ਬਹੁਤ ਸਾਰੇ ਤਪਤ-ਖੰਡੀ ਅਤੇ ਉਪ-ਤਪਤ-ਖੰਡੀ ਇਲਾਕਿਆਂ ਵਿੱਚ ਉਗਾਇਆਂ ਜਾਂਦਾ ਹੈ। ਇਹ ਭਾਰਤ[੧] ਫ਼ਿਲਪੀਨਜ਼ ਅਤੇ ਪਾਕਿਸਤਾਨ ਦਾ ਰਾਸ਼ਟਰੀ ਫ਼ਲ ਹੈ।

Tags:

Leave a Reply