ਘੱਟ ਨੀਂਦ, ਮੋਟਾਪੇ ਨੂੰ ਸੱਦਾ

ਵਿਗਿਆਨਕਾਂ ਵੱਲੋਂ ਕੀਤੇ ਗਏ ਅਧਿਐਨ ਅਨੁਸਾਰ ਜੋ ਵਿਅਕਤੀ ਘੱਟ ਸੌਂਦਾ ਹੈ ਤਾਂ ਉਹ ਆਪਣੇਮੋਟਾਪੇ ਨੂੰ ਸੱਦਾ ਦਿੰਦਾ ਹੈ। ਉਸ ਦੀ ਪਾਚਣ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਉਸ ਦੇ ਚਿਹਰੇ ‘ਤੇ ਉਹ ਤਾਜ਼ਗੀ ਨਹੀਂ ਰਹਿੰਦੀ ਜੋ ਚੰਗੀ ਨੀਂਦ ਲੈਣ ਨਾਲ ਚਿਹਰੇ ‘ਤੇ ਦਿਖਾਈ ਦਿੰਦੀ ਹੈ।ਵਿਗਿਆਨਕਾਂ ਅਨੁਸਾਰ ਰੁੱਝੇ ਰਹਿਣਾ, ਚਿੰਤਾ, ਪ੍ਰੇਸ਼ਾਨੀ ਜਾਂ ਕਿਸੇ ਵੀ ਹੋਰ ਕਾਰਨਾਂ ਕਰਕੇ ਤੁਸੀਂ ਘੱਟ ਸੌਂਦੇ ਹੋ ਤਾਂ ਤੁਸੀਂ ਨਿਸਚੇ ਹੀ ਹੋਰ ਬਿਮਾਰੀਆਂ ਦੇ ਨਾਲ-ਨਾਲ ਮੋਟਾਪੇ ਨੂੰ ਵੀ ਸੱਦਾ ਦਿੰਦੇ ਹੋ।ਚੰਗੀ ਸਿਹਤ ਲਈ ਸਿਰਫ਼ ਡਾਈਟਿੰਗ ਤੋਂ ਹੀ ਕੰਮ ਨਹੀਂ ਚੱਲੇਗਾ, ਇਸ ਲਈ ਚੰਗੀ ਅਤੇ ਗੂੜ੍ਹੀ  ਨੀਂਦ ਵੀ ਜ਼ਰੂਰੀ ਹੈ।

Tags: ,