ਟਾਹਲੀ ( Rosewood )

ਲੋੜੀਂਦੀਆਂ ਹਾਲਤਾਂ

ਇਹ ਦਰਖ਼ਤ ਮੈਦਾਨੀ ਇਲਾਕਿਆਂ ਤੋਂ ਲੈ ਕੇ ੧੫੦੦ ਮੀਟਰ ਦੀ ਉਚਾਈ ਵਾਲ਼ੇ, –੪ ਤੋਂ ੪੫ ਦਰਜਾ ਸੈਲਸੀਅਸ ਹਰਾਰਤ ਵਾਲ਼ੇ ਅਤੇ ੫੦੦ ਤੋਂ ੪੫੦੦ ਮਿਲੀਮੀਟਰ ਸਲਾਨਾ ਵਰਖਾ ਵਾਲ਼ੇ ਇਲਾਕਿਆਂ ਵਿਚ ਹੁੰਦਾ ਹੈ।[੧] ਵਗਦੇ ਪਾਣੀਆਂ ਦੇ ਕੰਢੇ ਟਾਹਲੀਆਂ ਜ਼ਿਆਦਾ ਗਿਣਤੀ ਵਿਚ ਦੇਖਣ ਨੂੰ ਮਿਲਦੀਆਂ ਹਨ। ਟਾਹਲੀ ਦੇ ਪੌਦੇ ਬੀਜ ਅਤੇ ਜੜ੍ਹਾਂ ਤੋਂ ਫੁੱਟੀਆਂ ਹੋਈਆਂ ਕਰੂੰਬਲਾਂ ਤੋਂ ਤਿਆਰ ਕੀਤੇ ਜਾਂਦੇ ਹਨ। ਪਨੀਰੀ ਤਿਆਰ ਕਰਨ ਲਈ ਫਰਵਰੀ ਜਾਂ ਸਾਵਣ ਦੀ ਰੁੱਤ ਵਧੇਰੇ ਢੁਕਵੀਂ ਹੈ। ਪਨੀਰੀ ਲਗਭਗ 9-10 ਮਹੀਨਿਆਂ ਦੌਰਾਨ ਲਾਉਣ ਯੋਗ ਹੋ ਜਾਂਦੀ ਹੈ।

ਉਪਯੋਗ

ਟਾਹਲੀ ਦੀ ਲੱਕੜੀ ਮਜ਼ਬੂਤ ਪਾਏਦਾਰ ਅਤੇ ਲਚਕਦਾਰ ਹੁੰਦੀ ਹੈ ਇਸ ਲਈ ਇਹ ਫ਼ਰਨੀਚਰ, ਇਮਾਰਤੀ ਸਾਮਾਨ ਅਤੇ ਹੋਰ ਕਈ ਦੂਜੀਆਂ ਚੀਜ਼ਾਂ ਬਣਾਉਣ ਵਿਚ ਵਰਤੀ ਜਾਂਦੀ ਹੈ।

ਕੁਝ ਲੋਕ ਇਸ ਤੋਂ ਬਾਲਣ, ਲੱਕੜੀ, ਚਾਰਕੋਲ ਅਤੇ ਤੇਲ ਦੀ ਪ੍ਰਾਪਤੀ ਵੀ ਕਰਦੇ ਹਨ। ਟਾਹਲੀ ਦਾ ਤੇਲ ਚਮੜੀ ਰੋਗ, ਪੱਤੇ ਔਰਤਾਂ ਦੇ ਛਾਤੀ ਅਤੇ ਮਾਸਿਕ ਧਰਮ ਰੋਗਾਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਪੰਜਾਬ ਵਿੱਚ ਟਾਹਲੀ ਦੀ ਵਰਤੋਂ ਦਾਤਣ ਵਜੋਂ ਵੀ ਕੀਤੀ ਜਾਂਦੀ ਹੈ। ਟਾਹਲੀ ਹਵਾ ਵਿਚੋਂ ਨਾਈਟ੍ਰੋਜਨ ਨੂੰ ਵਰਤ ਲੈਂਦੀ ਹੋਣ ਕਰਕੇ ਜ਼ਮੀਨ ਨੂੰ ਉਪਜਾਊ ਬਣਾਉਂਦੀ ਹੈ। ਸੋਕੇ ਦੇ ਦਿਨਾਂ ਵਿਚ ਪਸ਼ੂਆਂ ਦੇ ਹਰੇ ਚਾਰੇ ਵਜੋਂ ਵੀ ਵਰਤੀ ਜਾਂਦੀ ਹੈ। ਪੰਜਾਬ ਵਿਚ ਸਾਂਝੀਆਂ ਥਾਵਾਂ ’ਤੇ ਇਸ ਨੂੰ ਛਾਂਦਾਰ ਰੁੱਖ ਵਜੋਂ ਆਮ ਵਰਤਿਆ ਜਾਂਦਾ ਰਿਹਾ ਹੈ।

ਪੰਜਾਬੀ ਲੋਕ ਸੱਭਿਆਚਾਰ ਵਿੱਚ

ਪੰਜਾਬੀ ਰੋਜ਼ਾਨਾ ਜ਼ਿੰਦਗੀ ਵਿਚ ਵਰਤੋਂ ਕਰਕੇ ਪੰਜਾਬੀ ਸੱਭਿਆਚਾਰ ਅਤੇ ਲੋਕ ਗੀਤਾਂ ਵਿਚ ਇਸਦਾ ਆਮ ਜ਼ਿਕਰ ਹੈ:

ਉੱਚੀਆਂ ਲੰਮੀਆਂ ਟਾਹਲੀਆਂ, ਕੋਈ ਵਿੱਚ ਗੁਜਰੀ ਦੀ ਪੀਂਘ.. ..ਵੇ ਮਾਹੀਆ

ਕੋਈ ਝੂਟ ਝੁਟੇਂਦੇ ਦੋ ਜਣੇ, ਵੇ ਕੋਈ ਆਸ਼ਕਤੇ ਮਾਸ਼ੂਕ.. ..ਵੇ ਮਾਹੀਆ

ਅਤੇ

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ

ਹੇਠ ਵਗੇ ਦਰਿਆ,

ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ

ਬਗਲਾ ਬਣ ਕੇ

ਪੰਜਾਬੀਲੋਕਸੱਭਿਆਚਾਰਵਿੱਚ

Tags:

Leave a Reply