ਹੈਲਥ ਨਿਊਜ਼

ਆਲੇ-ਦੁਆਲੇ ਬੌਸ ਰਹੇ ਤਾਂ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜ਼ਿਆਦਾ ਲੰਡਨ-ਦਫ਼ਤਰ ‘ਚ ਜੇਕਰ ਸਖ਼ਤ ਸੁਭਾਅ ਬੌਸ ਆਲੇ-ਦੁਆਲੇ ਘੁੰਮਦਾ ਰਹੇ, ਤਾਂ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੱਧ ਜਾਂਦਾ ਹੈ। ਦੋ ਲੱਖ ਕਰਮਚਾਰੀਆਂ ‘ਤੇ ਕੀਤੇ ਗਏ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ।ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਿਹੜੇ ਕਰਮਚਾਰੀ ਕੰਮ ਦੇ ਦੌਰਾਨ ਦਬਾਅ ‘ਚ ਰਹਿੰਦੇ ਹਨ, ਉਨ੍ਹਾਂ ਨੂੰ ਘਟ ਦਬਾਅ ‘ਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ‘ਡੇਲੀ ਮੇਲ’ ਅਨੁਸਾਰ ਇਸ ਅਧਿਐਨ ‘ਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਫੈਕਟਰੀ ਮਜ਼ਦੂਰਾਂ ਨੂੰ ਸ਼ਾਮਲ ਕੀਤਾ ਗਿਆ।

ਸਲਾਦ ਸਿਹਤ ਲਈ ਫਾਇਦੇਮੰਦ
ਅਮਰੀਕਾ ਵਿਚ ਕੀਤੀ ਗਈ ਇਕ ਖੋਜ ਵਿਚ ਸਲਾਦ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਦੱਸਿਆ ਗਿਆ ਹੈ।  ਇਹ ਹਰ ਤਰ੍ਹਾਂ ਸਰੀਰ ਨੂੰ ਫਾਇਦਾ ਪਹੁੰਚਾਉਂਦਾ ਹੈ। ਇਸ ਵਿਚ ਹਰ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ। ਇਸ  ਦੇ ਐਂਟੀ-ਆਕਸੀਡੈਂਟਸ ਸਰੀਰ ਦੀ ਬੀਮਾਰੀ-ਰੋਕੂ ਸਮਰੱਥਾ ਵਧਾਉਂਦੇ ਹਨ। ਇਸ ਦੇ ਰੇਸ਼ੇ ਪਾਚਨ ਕਿਰਿਆ  ਨੂੰ ਸਹੀ ਰੱਖਦੇ ਹਨ। ਇਹ ਸਰੀਰ ਵਿਚ ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ। ਸਲਾਦ ਨੂੰ ਕਦੇ ਵੀ ਕਿਸੇ ਵੀ ਵੇਲੇ  ਖਾਧਾ ਜਾ ਸਕਦਾ ਹੈ। ਇਹ ਕਈ ਬੀਮਾਰੀਆਂ ਵੇਲੇ ਫਾਇਦਾ ਦਿੰਦਾ ਹੈ। ਭੋਜਨ ਵਿਚ ਜਿਸ ਤੱਤ ਦੀ ਕਮੀ ਹੁੰਦੀ  ਹੈ, ਇਹ ਉਸ ਨੂੰ ਪੂਰਾ ਕਰਦਾ ਹੈ। ਭੋਜਨ ਕਰਨ ਤੋਂ ਪਹਿਲਾਂ ਸਲਾਦ ਖਾਣ ਨਾਲ ਮੋਟਾਪਾ ਘਟਦਾ ਹੈ। ਭੋਜਨ ਦੇ
ਨਾਲ ਸਲਾਦ ਖਣ ਨਾਲ ਸ਼ੂਗਰ ਦਾ ਲੈਵਲ ਤੇਜ਼ੀ ਨਾਲ ਨਹੀਂ ਵਧਦਾ। ਇਹ ਸ਼ੂਗਰ, ਬੀ. ਪੀ. ਦਿਲ ਦੀਆਂ  ਬੀਮਾਰੀਆਂ ਤੇ ਪਾਚਨ ਪ੍ਰਣਾਲੀ ਸੰਬੰਧੀ ਨੁਕਸਾਂ ਨੂੰ ਦੂਰ ਕਰਦਾ ਹੈ। ਸਲਾਦ ਹਰ ਉਮਰ ਦਾ ਵਿਅਕਤੀ ਖਾ  ਸਕਦਾ ਹੈ। ਇਸ ਨੂੰ ਬਿਨਾਂ ਲੂਣ ਲਗਾਏ ਵੀ ਖਾਧਾ ਜਾ ਸਕਦਾ ਹੈ। ਇਸ ਨਾਲ ਦਿਮਾਗ ਤੇਜ਼ ਅਤੇ ਸਰੀਰ  ਸਰਗਰਮ ਰਹਿੰਦਾ ਹੈ।

 ਸਿਰੇ ਦੀ ਗਰਮੀ ਜਾਂ ਸਰਦੀ ਨਾਲ ਹੋ ਸਕਦੀ ਏ ਦਿਲ ਦੇ ਮਰੀਜ਼ ਦੀ ਮੌਤ

ਮੈਲਬਰਨ-ਬਹੁਤ ਜ਼ਿਆਦਾ ਗਰਮੀ ਜਾਂ ਬਹੁਤ ਜ਼ਿਆਦਾ ਠੰਢ ਕਾਰਨ ਦਿਲ ਦੇ ਮਰੀਜ਼ਾਂ ਨੂੰ ਬੇਵਕਤੀ ਮੌਤ ਦਾ  ਖਤਰਾ ਵਧ ਸਕਦਾ ਹੈ। ਇਹ ਦਾਅਵਾ ਇਕ ਨਵੀਂ ਖੋਜ ਵਿੱਚ ਕੀਤਾ ਗਿਆ ਹੈ। ਆਸਟਰੇਲੀਅਨ  ਖੋਜਕਾਰਾਂ ਦਾ ਇਹ ਅਧਿਐਨ ਰੋ ਜ਼ਾਨਾ ਦੇ ਔਸਤ ਤਾਪਮਾਨ ਅਤੇ ਦਿਲ ਦੀਆਂ ਬੀਮਾਰੀਆਂ ਕਾਰਨ ‘ਘਟਣ  ਵਾਲੇ ਜ਼ਿੰਦਗੀ ਦੇ ਸਾਲਾਂ’ ਦੇ ਸਬੰਧ ਦਾ ਪਤਾ ਲਾਉਣ ਲਈ ਸੀ। ਜ਼ਿੰਦਗੀ ਦੇ ਸਾਲ ਘਟਣ ਅਤੇ ਬੇਵਕਤੀ ਮੌਤ  ਦਾ ਪਤਾ ਔਸਤ ਉਮਰ ਦੀ ਸੰਭਾਵਨਾ ਦੇ ਆਧਾਰ ਉਤੇ ਲਾਇਆ ਜਾਂਦਾ ਹੈ। ਕੁਈਨਜ਼ਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ, ਬ੍ਰਿਸਬਨ ਦੇ ਵਿਗਿਆਨੀਆਂ ਵੱਲੋਂ ਕੀਤੀ ਇਸ ਖੋਜ ਬਾਰੇ, ਟੀਮ ਦੇ ਮੁਖੀ ਕੁਨਰੂਈ ਹੂਮਾਂਗ ਨੇ ਕਿਹਾ, ”ਇਹ ਅਧਿਐਨ ਇਹ ਜਾਨਣ ਲਈ ਬਹੁਤ ਅਹਿਮ ਹੈ ਕਿ ਸਿਰੇ  ਦੇ (ਘੱਟ ਜਾਂ ਵੱਧ) ਤਾਪਮਾਨ ਸਬੰਧੀ ਸਰੀਰ ਕਿਵੇਂ ਪ੍ਰਤੀਕਿਰਿਆ ਕਰਦਾ ਹੈ।” ਉਨ੍ਹਾਂ ਕਿਹਾ, ”ਮੋਟਾਪੇ ਅਤੇ ਅਜਿਹੇ ਹਾਲਾਤ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧੇ, ਜਿਨ੍ਹਾਂ ਵਿੱਚ ਡਾਇਬਟੀਜ਼ ਦੇ ਮਰੀਜ਼ ਵੀ ਸ਼ਾਮਲ ਹਨ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਹੋਰ ਵਧੇਰੇ ਲੋਕ ਸਿਰੇ ਦੇ ਤਾਪਮਾਨ ਦਾ ਸ਼ਿਕਾਰ ਹੋ ਸਕਦੇ ਹਨ।”ਇਸ ਸਬੰਧ ਵਿੱਚ ਖੋਜਕਾਰਾਂ ਨੇ ਬ੍ਰਿਸਬਨ ਵਿੱਚ 1996 ਤੋਂ 2004 ਤਕ ਦੇ ਰੋਜ਼ਾਨਾ ਤਾਪਮਾਨ ਦੇ ਅੰਕੜਿਆਂ  ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਨਾਲ ਤੁਲਨਾਇਆ।

ਦਰਦ ਖ਼ਤਮ ਕਰਨ ਦੀ ਥਾਂ ਦਰਦ ਵਧਾ ਸਕਦੀ ਹੈ ਗੋਲੀ

ਲੰਡਨ-ਦਰਦ ਦੂਰ ਕਰਨ ਵਾਲੀ ਗੋਲੀ ਦੀ ਵਰਤੋਂ ਕਈ ਵਾਰ ਸਿਰ ਪੀੜ ਦਾ ਕਾਰਨ ਵੀ ਬਣ ਸਕਦੀ ਹੈ।  ਇਕ ਹੁਣੇ ਜਿਹੇ ਅਧਿਐਨ ਮੁਤਾਬਕ ਦਰਦ ਨਿਵਾਰਕ ਗੋਲੀ ਦੀ ਜੇ ਜ਼ਿਆਦਾ ਵਰਤੋਂ ਕੀਤੀ ਜਾਵੇ, ਤਾਂ ਇਹ  ਦਿਮਾਗ਼ ਨੂੰ ਲੋੜ ਤੋਂ ਵੱਧ ਨਾਜ਼ੁਕ ਬਣਾ ਦਿੰਦੀ ਹੈ ਤੇ ਇਸ ਨਾਲ ਪਹਿਲਾਂ ਹੋਣ ਵਾਲੇ ਦਰਦ ਤੋਂ ਭਾਵੇਂ ਰਾਹਤ  ਮਿਲ ਜਾਵੇ, ਪਰ ਸਿਰ ਪੀੜ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਇਸ ਕਾਰਨ ਪੰਜਾਹ ‘ਚੋਂ ਇੱਕ ਵਿਅਕਤੀ ਨੂੰ ਅਜਿਹੀ ਸ਼ਿਕਾਇਤ ਹੋ ਸਕਦੀ ਹੈ। ਇਸ ਸਬੰਧੀ ਇੱਕ ਰਿਪੋਰਟ ਮੁਤਾਬਕ  ਸਿਰ ਪੀੜ ਦੀ ਸ਼ਿਕਾਇਤ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ, ਜੋ ਹਰ ਦੂਜੇ ਤੀਜੇ ਦਿਨ ਐਸਪਰੀਨ, ਬਰੂਫਨ ਜਾਂ ਪੈਰਾਸਿਟਾਮੋਲ ਦੀ ਵਰਤੋਂ ਕਰਦੇ ਹਨ ਤੇ ਥੋੜ੍ਹਾ ਜਿਹਾ ਦਰਦ ਹੋਣ ‘ਤੇ ਵੀ ਇਨ੍ਹਾਂ ਦਵਾਈਆਂ ਨੂੰ ਲੈਣਾ ਜ਼ਰੂਰੀ ਸਮਝਦੇ ਹਨ। ਬ੍ਰਿਟੇਨ ਦੀ ਇੱਕ ਸੰਸਥਾ ਮੁਤਾਬਕ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕਲੀਨਿਕਲ ਐਕਸੀਲੈਂਸ ਦਾ ਕਹਿਣਾ ਹੈ ਕਿ ਦਰਦ ਨਿਵਾਰਕ ਗੋਲੀਆਂ ਲੈਂਦੇ ਰਹਿਣ ਨਾਲ ਕਈ ਵਾਰ ਇਹ ਦਰਦ ਨਾਸਹਿਣਯੋਗ ਹਾਲਤ ‘ਚ ਵੀ ਪਹੁੰਚ ਜਾਂਦਾ ਹੈ। ਸੰਸਥਾ ਦਾ ਕਹਿਣਾ ਹੈ ਕਿ ਇਨ੍ਹਾਂ ਦਰਦ ਨਿਵਾਰਕ ਗੋਲੀਆਂ ਦੀ ਥਾਂ ਇਨ੍ਹਾਂ ਦਾ ਕੋਈ ਹੋਰ ਬਦਲ ਲੱਭਣਾ ਚਾਹੀਦਾ ਹੈ ਤੇ ਟ੍ਰਿਪਟੈਂਸ ਇਸ ਦਾ ਵਧੀਆ ਬਦਲ ਹੈ।

ਡਾਈਟਿੰਗ ਸਿਹਤ ਲਈ ਹਾਨੀਕਾਰਕ

ਡਾਈਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਡਾਈਟਿੰਗ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ।  ਆਧੁਨਿਕ ਖੋਜਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਡਾਈਟਿੰਗ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਡਾਈਟਿੰਗ ਦੀ ਬਜਾਏ ਡਾਈਟ ਪਲਾਨਿੰਗ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਆਪਣੀ ਸਿਹਤ ਨੂੰ  ਨਜ਼ਰਅੰਦਾਜ਼ ਕਰਕੇ ਡਾਈਟਿੰਗ ਕਰੋਗੇ, ਤਾਂ ਇਸ ਨਾਲ ਤੁਹਾਡੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਤੇ ਤੁਹਾਡਾ ਇਮਯੂਨ ਸਿਸਟਮ ਵੀ ਕਮਜ਼ੋਰ ਹੋਵੇਗਾ। ਕੈਲੋਰੀ ਸਰੀਰ ਨੂੰ ਊਰਜਾ ਦੇਣ ਅਤੇ ਕੰਮ ਕਰਨ ਲਈ  ਜ਼ਰੂਰੀ ਹੈ, ਜਦੋਂ ਤੁਸੀਂ ਆਪਣੀ ਸਰੀਰਕ ਜ਼ਰੂਰਤ ਤੋਂ ਘੱਟ ਮਾਤਰਾ ‘ਚ ਕੈਲੋਰੀ ਲੈਣਗੇ, ਤਾਂ ਸਰੀਰ ਦੀ  ਯੋਗਤਾ ਘੱਟ ਜਾਵੇਗੀ। ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ ਹੋਣ ਨਾਲ ਦਿਮਾਗ਼ ਨੂੰ ਗਲੂਕੋਜ਼ ਤੇ ਦੂਸਰੇ  ਪੌਸ਼ਟਿਕ ਤੱਤ ਨਹੀਂ ਮਿਲ ਸਕਣਗੇ, ਜਿਸ ਨਾਲ ਉਸ ਦੀ ਕਾਰਜ-ਪ੍ਰਣਾਲੀ ਗੜਬੜਾ ਜਾਵੇਗੀ।
ਸਿਹਤ ਲਈ ਜ਼ਰੂਰੀ ਹੈ ਮੈਕਰੋਨਯੂਟੀਐਂਟਸ।

ਕਾਰਬੋਹਾਈਡਰੇਟ, ਪ੍ਰੋਟੀਨ ਤੇ ਵਸਾ ਮੈਕਰੋ ਨਿਊਟ੍ਰੀਐਂਟਸ ਅਖਵਾਉਂਦੇ ਹਨ, ਜੋ ਸਰੀਰ ਲਈ ਊਰਜਾ ਦੇ ਮੁੱਖ ਸੋਮੇ ਹਨ। ਸੱਪ ਦੇ ਜ਼ਹਿਰ ਨਾਲ ਕੈਂਸਰ ਅਤੇ ਸ਼ੂਗਰ ਦਾ ਇਲਾਜ ਸੰਭਵ ਲੰਡਨ-ਖੋਜਕਾਰਾਂ ਨੇ ਪਾਇਆ ਹੈ ਕਿ ਸੱਪ ਦੇ ਜ਼ਹਿਰ ‘ਚ ਨੁਕਸਾਨ ਰਹਿਤ ਟਾਕਸਿਨ ਹੁੰਦੇ ਹਨ ਜਿਸਦੀ  ਵਰਤੋਂ ਕੈਂਸਰ, ਸ਼ੂਗਰ ਅਤੇ ਹਾਈ ਬਲੱਡ ਪ੍ਰੈੱਸ਼ਰ ਵਰਗੀਆਂ ਜਾਨਲੇਵਾ ਬੀਮਾਰੀਆਂ ਦੇ ਇਲਾਜ ਦੀਆਂ  ਨਵੀਆਂ ਦਵਾਈਆਂ ਵਿਕਸਤ ਕਰਨ ਵਿਚ ਕੀਤੀ ਜਾ ਸਕਦੀ ਹੈ। ਬ੍ਰਿਟਿਸ਼ ਖੋਜਕਾਰਾਂ ਵਲੋਂ ਕੀਤੇ ਗਏ ਗਏ ਇਕ ਅਧਿਐਨ ਵਿਚ ਇਹ ਪਾਇਆ ਗਿਆ ਹੈ ਕਿ ਜੋ ਟਾਕਸਿਨ ਸੱਪ ਅਤੇ ਕਿਰਲੀਆਂ ਦੇ ਜ਼ਹਿਰ ਨੂੰ  ਨੁਕਸਾਨਦਾਇਕ ਬਣਾਉਂਦਾ ਹੈ, ਉਸਨੂੰ ਪੂਰੀ ਤਰ੍ਹਾਂ ਗੈਰ-ਹਾਨੀਕਾਰਕ ਮੋਲੀਕਿਊਲਸ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਜਿਸ ਨਾਲ ਇਹ ਸੰਭਾਵਨਾ ਬਣਦੀ ਹੈ ਕਿ ਇਸ ਦੀ ਵਰਤੋਂ ਦਵਾਈਆਂ ਦੇ ਵਿਕਾਸ ਵਿਚ ਹੋ  ਸਕਦੀ ਹੈ। ਸੱਪ ਦੇ ਜ਼ਹਿਰ ਵਿਚ ਵੱਖ-ਵੱਖ ਤਰ੍ਹਾਂ ਦੇ ਖਤਰਨਾਕ ਮੋਲੀਕਿਊਲਸ ਹੁੰਦੇ ਹਨ ਜਿਨ੍ਹਾਂ ਨੂੰ  ਟਾਕਸਿਨ ਕਿਹਾ ਜਾਂਦਾ ਹੈ ਅਤੇ ਸੱਪ ਆਪਣੇ ਸ਼ਿਕਾਰ ਨੂੰ ਜਦੋਂ ਨਿਸ਼ਾਨਾ ਬਣਾਉਂਦਾ ਹੈ ਜੋ ਇਹ ਟਾਕਸਿਨ ਆਮ ਜੈਵਿਕ ਪ੍ਰਕਿਰਿਆਵਾਂ ‘ਤੇ ਹਮਲਾ ਕਰਦਾ ਹੈ।

ਓਵਰਟਾਈਮ ਕਰਨ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਜ਼ਿਆਦਾ

ਲੰਡਨ-ਦਿਨ ‘ਚ ਅੱਠ ਘੰਟੇ ਤੋਂ ਜ਼ਿਆਦਾ ਕੰਮ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 80 ਫੀਸਦੀ ਵੱਧ ਜਾਂਦਾ ਹੈ। ਜੀ ਹਾਂ, ਯਾਨੀ ਦਿਲ ਦੀ ਬਿਮਾਰੀ ਤੋਂ ਬਚਣਾ ਹੈ, ਤਾਂ ਓਵਰਟਾਈਮ ਨਾ ਲਗਾਓ। ਡੇਲੀ ਮੇਲ ਦੀ ਖ਼ਬਰ ਅਨੁਸਾਰ, ਵਿਗਿਆਨੀਆਂ ਨੇ ਇੱਕ ਖੋਜ ‘ਚ ਖੋਜਿਆ ਕਿ ਕੰਮ ਦੇ ਜ਼ਿਆਦਾ ਲੰਬੇ ਘੰਟੇ ਹਜ਼ਾਰਾਂ ਕਰਮਚਾਰੀਆਂ ਨੂੰ ਹਾਰਟ ਅਟੈਕ ਤੇ ਦਿਲ ਦੇ ਦੌਰੇ ਵੱਲ ਲਿਜਾ ਰਹੇ ਹਨ। ਫਿਨਿਸ਼ ਇੰਸਟੀਚਿਊਟ ਆਫ ਆਕਿਊਪੇਸ਼ਨਲ ਹੈਲਥ ਦੇ ਖੋਜੀਆਂ ਨੇ ਖੋਜਿਆ ਕਿ ਜਿਹੜੇ ਲੋਕ ਅੱਠ ਘੰਟੇ ਤੋਂ ਜ਼ਿਆਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਦਿਲ ਦਾ ਰੋਗ ਜ਼ਿਆਦਾ ਹੁੰਦਾ ਹੈ। ਮੁੱਖ ਖੋਜੀ ਡਾ. ਮਰਿਆਨਾ ਵੀ. ਨੇ ਕਿਹਾ ਕਿ ਓਵਰਟਾਈਮ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧਣ ਦਾ ਮੁੱਖ ਕਾਰਨ ਤਨਾਅ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਓਵਰਟਾਈਮ ਕਾਰਨ ਸਹੀ ਖਾਣ-ਪੀਣ ਨਾ ਹੋਣ ਅਤੇ ਕਸਰਤ ਨਾ ਕਰ ਸਕਣ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ, ਜਿਨ੍ਹਾਂ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।

ਕਲੈਸਟਰੋਲ ਦੀ ਦਵਾਈ ਹੈ ਸੋਇਆਬੀਨ

ਸੋਇਆਬੀਨ ਨੂੰ ਦਾਲਾਂ ਦੀ ਸੂਚੀ ‘ਚ ਰੱਖਿਆ ਗਿਆ ਹੈ। ਇਹ ਪ੍ਰੋਟੀਨ ਦਾ ਉੱਤਮ ਭੰਡਾਰ ਹੈ। ਇਸ ‘ਚ ਮਾਸ ਦੇ ਬਰਾਬਰ ਪ੍ਰੋਟੀਨ ਹੁੰਦੀ ਹੈ। ਸੋਇਆਬੀਨ ਤੋਂ ਅਨੇਕਾਂ ਪ੍ਰਕਾਰ ਦੇ ਖਾਧ ਪਦਾਰਥ ਬਣਾਏ ਜਾਂਦੇ ਹਨ। ਇਸ ਤੋਂ ਤੇਲ ਵੀ ਬਣਾਇਆ ਜਾਂਦਾ ਹੈ। ਸੋਇਆਬੀਨ ਸਾਰੇ ਰੂਪਾਂ ‘ਚ ਸਿਹਤ ਲਈ ਲਾਭਦਾਇਕ ਹੈ। ਇਸ ‘ਚ ਕੈਂਸਰ ਨੂੰ ਖਤਮ ਕਰਨ ਵਾਲੇ ਗਣ ਹੁੰਦੇ ਹਨ। ਇਹ ਕੈਂਸਰ ਦੇ ਖਤਰੇ ਨੂੰ ਵੀ ਘਟ ਕਰਦਾ ਹੈ। ਇਹ ਕਲੈਸਟਰੋਲ ਦੇ ਪੱਧਰ ਨੂੰ ਦਵਾਈ ਦੇ ਰੂਪ ‘ਚ ਕੰਮ ਕਰਦਾ ਹੈ। ਇਸ ‘ਚ ਉੱਚ ਪੋਸ਼ਣ ਅਤੇ ਸਿਹਤ ਲਈ ਲਾਭਦਾਇਕ ਸਾਰੇ ਤੱਤ ਮੌਜੂਦ ਹਨ। ਇਸ ‘ਚ ਕਾਰਬੋਹਾਈਡ੍ਰੇਟ, ਪ੍ਰੋਟੀਨ ਅਤੇ ਚਰਬੀ ਹੁੰਦੀ ਹੈ।  ਸੋਈਆਬੀਨ ‘ਚ ਪ੍ਰੋਟੀਨ, ਕੈਲਸ਼ੀਅਮ, ਫਾਲਿਕ ਐਸਿਡ ਆਦਿ ਤੱਤ ਪਾਏ ਜਾਂਦੇ ਹਨ। ਇਸ ਨਾਲ ਡੇਅਰੀ ਉੱਤਪਾਦ ਅਤੇ ਬੇਕਰੀ ਆਈਟਮ ਫਾਸਟ ਫੂਡ ਬਣਾਏ ਜਾਂਦੇ ਹਨ। ਇਸ ਦੇ ਤੇਲ ਨੂੰ ਸਾਫ ਕਰਕੇ ਉੱਤਮ ਸ਼੍ਰੇਣੀ
ਦਾ ਕੁਕਿੰਗ ਤੇਲ ਬਣਾਇਆ ਜਾਂਦਾ ਹੈ। ਹੁਣ ਇਸਦਾ ਤੇਲ ਦੁਨੀਆ ਭਰ ‘ਚ ਸਭ ਤੋਂ ਜ਼ਿਆਦਾ ਉਪਯੋਗ  ਕੀਤਾ ਜਾਂਦਾ ਹੈ।

Tags: