ਹੰਝੂ ਪਛਤਾਵੇ ਦੇ

ਰੋਜ਼ ਵਾਂਗ ਅੱਜ ਵੀ ਪੱਪੂ ਤੇ ਕਾਲੂ ਦੋਵੇਂ ਭਰਾ ਆਪਣੇ ਗੁਰੂ ਜੀ ਦੇ ਘਰ ਗਏ। ਗੁਰੂ ਜੀ ਸਾਹਮਣੇ ਵਾਲੇ ਕਮਰੇ ਵਿਚ ਕੁਰਸੀ ‘ਤੇ ਬੈਠੇ ਇਕ ਕਿਤਾਬ ਪੜ੍ਹੇ ਰਹੇ ਸਨ।

”ਨਮਸਕਾਰ ਗੁਰੂ ਜੀ… ।” ਦੋਵੇਂ ਇਕੱਠੇ ਬੋਲੇ
”ਨਮਸਕਾਰ…ਨਮਸਕਾਰ ਜੀ..।” ਦੋਵੇਂ ਇਕੱਠੇ ਬੋਲੇ।
ਬੈਠੋ।” ਗੁਰੂ ਜੀ ਨੇ ਮੰਜੇ ਵੱਲ ਇਸ਼ਾਰਾ ਕਰਦਿਆਂ ਕਿਹਾ। ਦੋਵੇਂ ਭਰਾ ਬੈਠ ਗਏ।
” ਕਹਾਣੀਆਂ ਦੀ ਕਿਤਾਬ ਵੀ ਦੇ ਦਿੰਦਾ ਹਾਂ। ਪਹਿਲਾਂ ਇਹ ਦੱਸੋ ਚਾਹ-ਪੀਣ ਦੀ ਇੱਛਾ ਹੈ?” ਗੁਰੂ ਜੀ ਨੇ ਪੁੱਛਿਆ।
”ਕਿਉਂ ਕਾਲੂ, ਚਾਹ ਪੀ ਕੇ ਆਏ ਹੋ?” ਗੁਰੂ ਜੀ ਨੇ ਪੁੱਛਿਆ ”
”ਹਾਂ ਜੀ। ਕਾਲੂ ਨੇ ਪੱਪੂ ਵੱਲ ਤੱਕਦਿਆਂ ਹਾਮੀ ਭਰੀ
”ਫੇਰ ਕੀ ਹੋ ਗਿਆ ਜੇ ਪੀ ਕੇ ਆਏ ਹੋ, ਥੋੜੀ੍ਹ ਜਿਹੀ ਹੋਰ ਪੀ ਲੈਣਾ। ਚਾਹ ਦਾ ਕੀ ਹੈ?” ਇਹ ਤਾਂ ਸਾਰਾ ਦਿਨ ਹੀ ਚੱਲਦੀ ਰਹਿੰਦੀ ਹੈ। ਗੁਰੂ ਜੀ ਨੇ ਕੁਰਸੀ ਤੋਂ ਖੜ੍ਹੇ ਹੁੰਦਿਆਂ ਕਿਹਾ।
”ਨਹੀਂ ਗੁਰੂ ਜੀ, ਅਸੀਂ ਚਾਹ ਨਹੀਂ ਪੀਵਾਂਗੇ ਜੀ… ।” ਪੱਪੂ ਨੇ ਕਿਹਾ। ”ਕੋਈ ਗੱਲ ਨਹੀਂ ਤੂੰ ਨਾ

ਪੀਵੀਂ, ਕਾਲੂ ਪੀ ਲਏਗਾ।
ਕਿਉਂ ਕਾਲੂ?” ਗੁਰੂ ਜੀ ਨੇ ਪਿਆਰ ਨਾਲ ਪੁੱਛਿਆ।
”ਹਾਂ ਜੀ।” ਕਾਲੂ ਨੇ ਪੱਪੂ ਵੱਲ ਦੇਖ ਕੇ ਹਾਮੀ ਭਰ ਦਿੱਤੀ।
”ਗੁਰੂ ਜੀ, ਮੇਰੇ ਵਾਸਤੇ ਨਾ ਬਣਾਇਓ ਜੀ….।” ਪੱਪੂ ਨੇ ਗੰਭੀਰਤਾ ਨਾਲ ਕਿਹਾ।
”ਕਾਲੂ ਬੋਲਿਆ,” ਗੁਰੂ ਜੀ, ਜਦੋਂ ਚਾਹ ਬਣ ਗਈ, ਉਦੋਂ ਇਹ ਵੀ ਪੀ ਲਏਗਾ।”
”ਚੰਗਾ ਜੀ, ਮੇਰੇ ਲਈ ਅੱਧਾ ਕੱਪ ਹੀ ਬਣਾਉਣਾ ਜੀ…।” ਪੱਪੂ ਨੇ ਨਜ਼ਰਾਂ ਝੁਕਾ ਕੇ ਕਿਹਾ।
”ਹੁਣ ਬਣੀ ਹੈ ਨਾ ਗੱਲ।” ਗੁਰੂ ਜੀ ਚੁਟਕੀ ਵਜਾ ਕੇ ਬੋਲੇ। ਫਿਰ ਗੁਰੂ ਜੀ ਅਲਮਾਰੀ ਵਿਚੋਂ ਦੋ ਛੋਟੀਆਂ-ਛੋਟੀਆਂ ਕਿਤਾਬਾਂ ਕੱਢ ਕੇ ਪੱਪੂ ਨੂੰ ਦਿੰਦੇ ਹੋਏ ਬੋਲੇ, ”ਦੋਵੇਂ ਭਰਾ ਇਕ-ਇਕ ਪੜ੍ਹ ਲੈਣਾ।
ਉਦੋਂ ਤੱਕ ਮੈਂ ਚਾਹ ਬਣਾ ਕੇ ਲਿਆਉਂਦਾ ਹਾਂ।”
”ਇਹ ਲੈ ਕਾਲੂ, ਇਕ ਕਿਤਾਬ ਤੂੰ ਲੈ-ਲੈ।” ਪੱਪੂ ਨੇ ਕਿਹਾ
”ਨਹੀਂ ਮੈਂ ਨਹੀਂ ਪੜ੍ਹਨੀ…।” ਕਹਿ ਦੇ। ਨਹੀਂ ਪੜ੍ਹਦਾ….।”
”ਗੁਰੂ ਜੀ ਨੂੰ ਕਹਾਂ…।” ”ਕਹਿ ਦੇ। ਨਹੀਂ ਪੜ੍ਹਦਾ…।”
”ਪੱਪੂ ਨੇ ਇਕ ਕਿਤਾਬ ਗੁਰੂ ਜੀ ਦੀ ਮੇਜ਼ ਉੱਤੇ ਰੱਖ ਦਿੱਤੀ ਤੇ ਦੂਜੀ ਨੂੰ ਪੜ੍ਹਨ ਵਿਚ ਲੀਨ ਹੋ ਗਿਆ। ਕਾਲੂ ਕਾਫੀ ਦੇਰ ਤੱਕ ਕਮਰੇ ਵਿਚ ਲੱਗੀਆਂ ਬੱਚਿਆਂ ਦੀਆਂ ਤਸਵੀਰਾਂ ਤੱਕਦਾ ਰਿਹਾ। ਫਿਰ ਉਹ ਮੇਜ਼ ‘ਤੇ ਪਏ ਰੇਡੀਓ ਨੂੰ ਛੇੜਨ ਲੱਗ ਪਿਆ।
”ਰੇਡੀਓ ਕਿਉਂ ਛੇੜਦੈਂ? ਗੁਰੂ ਜੀ ਨੂੰ ਆਖਾਂ?”
”ਲੈ ਨਹੀਂ ਛੇੜਦਾ, ਬੱਸ?” ਅਚਾਨਕ ਕਾਲੂ ਦੀ ਨਜ਼ਰ ਮੇਜ਼ ‘ਤੇ ਪਏ ਇਕ ਰੁਪਏ ਦੇ ਸਿੱਕੇ ‘ਤੇ ਪਈ ਤਾਂ ਉਸ ਦਾ ਮਨ ਲਲਚਾ ਗਿਆ। ਉਸ ਨੇ ਸੋਚਿਆ,”ਗੁਰੂ ਜੀ ਤਾਂ ਰਸੋਈ ਵਿਚ ਚਾਹ ਬਣਾ ਰਹੇ ਨੇ ਅਤੇ ਪੱਪੂ ਕਿਤਾਬ ਪੜ੍ਹ ਰਿਹਾ ਹੈ। ਦੋਵਾਂ ਨੂੰ ਪਤਾ ਹੀ ਨਾਂ ਲੱਗੇ। ਉਸ ਨੇ ਇਕ ਵਾਰ ਤਸੱਲੀ ਵਾਸਤੇ ਇਧਰ-ਉਧਰ ਤੱਕਿਆ। ਉਹ ਮਨ-ਮਨ ਹੀ ਖੁਸ਼ ਹੋ ਰਿਹਾ ਸੀ। ਉਸ ਨੇ ਹੌਲੀ ਜਿਹੀ” ਰੁਪਏ ਦਾ ਸਿੱਕਾ ਚੁੱਕਿਆ । ਜਿਉਂ ਹੀ ਉਸ ਨੇ ਸਿੱਕਾ ਜੇਬ ਵਿਚ ਪਾਇਆ ਗੁਰੂ ਜੀ ਆ ਗਏ। ਚਾਹ ਲੈ ਕੇ । ਉਨ੍ਹਾਂ ਨੇ ਕਾਲੂ ਨੂੰ ਖੜ੍ਹਾ ਹੋਇਆ ਵੇਖਿਆ ਤਾਂ ਪੁੱਛਣ ਲੱਗੇ, ”ਕਾਲੂ ਖੜ੍ਹਾ-ਖੜ੍ਹਾ ਕੀ ਕਰ ਰਿਹੈ?” ”ਕੁਝ ਨਹੀਂ ਗੁਰੂ ਜੀ…।”
”ਗੁਰੂ ਜੀ ਤੁਸੀਂ ਚਾਹ ਬਣਾ ਰਹੇ ਸੀ। ਇਸ ਨੇ ਕਹਾਣੀਆਂ ਵਾਲੀ ਕਿਤਾਬ ਤਾਂ ਪੜ੍ਹੀ ਨਹੀਂ, ਬੱਸ ਰੇਡੀਓ ਹੀ ਛੇੜਦਾ ਰਿਹਾ।” ”ਇਹ ਗੱਲ ਹੈ? ਕਿਉਂ ਬਈ ਕਾਲੂ ਤੂੰ ਰੇਡੀਓ ਛੇੜਿਆ ਸੀ।” ” ਨਹੀਂ ਗੁਰੂ ਜੀ, ਮੈਂ ਤਾਂ ਥੋੜ੍ਹਾ ਜਿਹਾ ਹੱਥ ਈ ਲਾਇਆ ਸੀ।”
”ਕਹਾਣੀਆਂ ਵਾਲੀ ਕਿਤਾਬ ਨਹੀਂ ਪੜ੍ਹੀ?”
”ਕਹਾਣੀਆਂ ਦੀਆਂ ਕਿਤਾਬਾਂ ਚੰਗੀਆਂ ਨਹੀਂ ਲੱਗਦੀਆਂ ਗੁਰੂ ਜੀ..।” ” ਇਹ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਨੇ ਬਈ। ਖਾਲੀ ਕੋਰਸ ਦੀਆਂ ਕਿਤਾਬਾਂ ਪੜ੍ਹਨ ਨਾਲ ਕੁਝ ਨਹੀਂ ਹੁੰਦਾ। ਪੱਪੂ ਨੂੰ ਹੀ ਦੇਖ। ਪਹਿਲੀ ਤੋਂ ਲੈ ਕੇ ਚੌਥੀ ਕਲਾਸ ਤੱਕ ਹਮੇਸ਼ਾ ਫਸਟ ਆਇਆ ਹੈ। ਇਹ ਕੋਰਸ ਦੀਆਂ ਕਿਤਾਬਾਂ ਵੀ ਪੜ੍ਹਦਾ ਹੈ ਤੇ ਕਹਾਣੀਆਂ ਵੀ।
”ਫਸਟ ਤਾਂ ਮੈਂ ਵੀ ਆਉਂਦਾ ਹਾਂ ਗੁਰੂ ਜੀ। ਇਸ ਵਾਰ ਤੀਜੀ ਜਮਾਤ ਵਿਚੋਂ ਵੀ ਮੈਂ ਵੀ ਫਸਟ ਆਵਾਂਗਾ।”
”ਤੂੰ ਅਜੇ ਨਹੀ ਸਮਝੇਂਗਾ। ਚੱਲ ਬੈਠ। ਚਾਹ ਠੰਡੀ ਹੋ ਗਈ ਹੈ। ਆਹ ਫੜ।” ਚਾਹ ਦਾ ਕੱਪ ਪੱਪੂ ਵੱਲ ਕਰਦਿਆਂ ਗੁਰੂ ਜੀ ਨੇ ਕਿਹਾ। ”ਗੁਰੂ ਜੀ ਥੋੜ੍ਹੀ ਠੰਡੀ ਹੋ ਜਾਣ ਦਿਓ।” ਪੱਪੂ ਕਿਤਾਬ ਪੜ੍ਹਦਾ ਹੋਇਆ ਬੋਲਿਆ।
ਕੁਝ ਦੇਰ ਬਾਅਦ ਤਿੰਨੇ ਚਾਹ ਪੀਣ ਲੱਗੇ। ਚਾਹ ਪੀਂਦਿਆਂ-ਪੀਂਦਿਆਂ ਗੁਰੂ ਜੀ ਦੀ ਨਜ਼ਰ ਮੇਜ਼ ‘ਤੇ ਪਈ ਤਾਂ ਉਨ੍ਹਾਂ ਵੇਖਿਆ, ਥੋੜ੍ਹੀ ਦੇਰ ਪਹਿਲਾਂ ਜੋ ਇਕ ਰੁਪਏ ਦਾ ਸਿੱਕਾ ਉਥੇ ਰੱਖਿਆ ਸੀ ਗਾਇਬ ਹੈ। ਉਨ੍ਹਾਂ ਨੇ ਸੋਚਿਆ ਜਦੋਂ ਮੈਂ ਕਮਰੇ ਵਿਚ ਚਾਹ ਲੈ ਕੇ ਆ ਰਿਹਾ ਸਾਂ, ਕਾਲੂ ਉਦੋਂ ਮੇਜ਼ ਦੇ ਲਾਗੇ ਖੜ੍ਹਾ ਸੀ। ਉਸ ਨੇ ਆਪਣਾ ਹੱਥ ਜੇਬ ਵੱਲ ਵੀ ਕੀਤਾ ਸੀ। ਹੋਵੇ ਨਾ ਹੋਵੇ, ਇਹ ਸਿੱਕਾ ਕਾਲੂ ਨੇ ਹੀ ਚੁੱਕਿਆ ਹੈ ਕਿਉਂਕਿ ਇਸ ਸਮੇਂ ਕਮਰੇ ਵਿਚ ਹੋਰ ਕੋਈ ਨਹੀਂ ਆਇਆ ਸੀ।
”ਮੈਂ ਤਾਂ ਚਾਹ ਪੀ ਲਈ ਗੁਰੂ ਜੀ।” ਕਾਲੂ ਨੇ ਖਾਲੀ ਕੱਪ ਸਟੂਲ ‘ਤੇ ਰੱਖਦਿਆਂ ਕਿਹਾ।
”ਇੰਨੀ ਜਲਦੀ ਪੀ ਗਿਆ? ਚਾਹ ਤਾਂ ਕਾਫੀ ਗਰਮ ਸੀ…।”
ਗੁਰੂ ਜੀ ਨੇ ਕਿਹਾ ਤੇ ਹੌਲੀ-ਹੌਲੀ ਚੁਸਕੀਆਂ ਭਰਨ ਲੱਗੇ। ਪੱਪੂ ਕਿਤਾਬ ਪੜ੍ਹਦਾ-ਪੜ੍ਹਦਾ ਹੀ ਚਾਹ ਪੀ ਰਿਹਾ ਸੀ।
”ਮੈਨੂੰ ਕੰਮ ਹੈ ਗੁਰੂ ਜੀ,ਮੈਂ ਘਰ ਜਾਣੈ….।” ਕਾਲੂ ਇਹ ਕਹਿ ਕੇ ਜਾਣ ਲੱਗਾ।
”ਹੁਣੇ ਆਇਆ ਤੇ ਹੁਣੇ ਚੱਲਿਆ ਵੀ। ਇੰਨੀ ਜਲਦੀ ਵੀ ਕੀ ਹੈ ਕਾਲੂ?” ਆਖ ਕੇ ਗੁਰੂ ਜੀ ਨੇ ਪਿਆਰ ਨਾਲ ਕਾਲੂ ਦਾ ਹੱਥ ਫੜ੍ਹ ਲਿਆ। ”ਮੇਰਾ ਹੱਥ ਛੱਡ ਦਿਓ ਗੁਰੂ ਜੀ, ਮੈਂ ਬਾਅਦ ਵਿਚ ਆ ਜਾਵਾਂਗਾ।” ਕਾਲੂ ਨੇ ਹੱਥ ਛੁਡਾਉਂਦਿਆਂ ਕਿਹਾ।
”ਬਹਿ ਜਾ ਚੰਗੇ ਬੱਚੇ ਜ਼ਿੱਦ ਨਹੀਂ ਕਰਿਆ ਕਰਦੇ…।” ਗੁਰੂ ਜੀ ਨੇ ਪਿਆਰ ਨਾਲ ਕਿਹਾ। ਕਾਲੂ ਬਹਿ ਗਿਆ ।” ਕਾਲੂ, ਇਹ ਸ਼ਰਟ ਕਿਸ ਕੋਲੋਂ ਬਣਵਾਈ ਸੀ ਗੁਰੂ ਜੀ…।”
”ਦਰਜ਼ੀ ਕੋਲੋਂ ਬਣਵਾਈ ਹੈ। ਮੈਂ ਤਾਂ ਸੋਚਿਆ ਕਿਸੇ ਨਾਈ ਕੋਲੋਂ ਬਣਵਾਈ ਹੋਵੇਗੀ” ਗੁਰੂ ਜੀ ਹੱਸਦੇ ਹੋਏ ਬੋਲੇ। ਗੁਰੂ ਜੀ ਦੀ ਗੱਲ ਸੁਣ ਕੇ ਕਾਲੂ ਅਤੇ ਪੱਪੂ ਦੋਵੇਂ ਹੱਸ ਪਏ।” ਇਹਦੀ ਜੇਬ ਤਾਂ ਬੜੀ ਵੱਡੀ ਬਣਾਈ ਹੈ।” ਗੁਰੂ ਜੀ ਨੇ ਕਾਲੂ ਦੀ ਜੇਬ ਨੂੰ ਹੱਥ ਲਾਉਂਦਿਆਂ ਕਿਹਾ। ਉਨ੍ਹਾਂ ਨੇ ਮਹਿਸੂਸ ਕਰ ਲਿਆ ਸੀ ਕਿ ਇਕ ਰੁਪਿਆ ਕਾਲੂ ਦੀ ਜੇਬ ਵਿਚ ਹੈ।
ਕਾਲੂ ਦਾ ਚਿਹਰਾ ਉਤਰ ਗਿਆ। ਉਹ ਮੰਜੇ ਤੋਂ ਖੜ੍ਹਾ ਹੋ ਗਿਆ। ਉਸ ਨੇ ਸੋਚਿਆ ਕਿ ਜੇ ਗੁਰੂ ਜੀ ਨੂੰ ਪਤਾ ਲੱਗ ਗਿਆ ਤਾਂ ਉਸ ਨੂੰ ਮਾਰ ਪਏਗੀ।
”ਸ਼ਾਮ ਨੂੰ ਆਵਾਂਗਾ ਗੁਰੂ ਜੀ।” ਕਾਲੂ ਨੇ ਜਲਦੀ ਨਾਲ ਕਿਹਾ ਤੇ ਤੇਜ਼ ਰਫਤਾਰ ਨਾਲ ਬਾਹਰ ਜਾਣ ਲੱਗਾ।
”ਕਾਲੂ, ਰੁਕ ਜਾ ਇਥੇ ਈ। ਕਿਥੇ ਜਾ ਰਿਹੈ? ” ਗੁਰੂ ਜੀ ਨੇ ਗੁੱਸੇ ਵਿਚ ਕਿਹਾ। ਕਾਲੂ ਦੇ ਕਦਮ ਇਕ ਦਮ ਉਥੇ ਈ ਰੁਕ ਗਏ। ਪੱਪੂ ਨੇ ਗੁਰੂ ਜੀ ਵੱਲ ਗੁੱਸੇ ਨਾਲ ਤੱਕਿਆ ਤਾਂ ਉਸ ਨੇ ਕਹਾਣੀਆਂ ਦੀ ਕਿਤਾਬ ਇਕ ਪਾਸੇ ਰੱਖ ਦਿੱਤੀ। ਹੁਣ ਕਾਲੂ ਤਿਰਛੀ ਨਜ਼ਰ ਨਾਲ ਗੁਰੂ ਜੀ ਵੱਲ ਤਕ ਰਿਹਾ ਸੀ।
”ਇਧਰ ਆ ਮੇਰੇ ਕੋਲ।” ਗੁਰੂ ਜੀ ਨੇ ਕਾਲੂ ਨੂੰ ਕਿਹਾ।
ਕਾਲੂ ਹੌਲੀ-ਹੌਲੀ ਕਦਮ ਪੁੱਟਦਾ ਹੋਇਆ ਗੁਰੂ ਜੀ ਕੋਲ ਆਇਆ। ”ਤੇਰੀ ਜੇਬ ਵਿਚ ਕੀ ਹੈ?” ਗੁਰੂ ਜੀ ਨੇ ਥੋੜ੍ਹਾ ਗੁੱਸੇ ਨਾਲ ਪੁੱਛਿਆ ਕਾਲੂ ਨੂੰ ਜਾਪਿਆ ਜਿਵੇਂ ਗੁਰੂ ਜੀ ਨੂੰ ਉਸ ਦੀ ਚੋਰੀ ਦਾ ਪਤਾ ਲਗ ਗਿਆ ਹੋਵੇ। ਉਸ ਨੇ ਜੇਬ ਵਿਚ ਹੱਥ ਪਾਇਆ ਤੇ ਇਕ ਰੁਪਏ ਦਾ ਸਿੱਕਾ ਕੱਢ ਕੇ ਝਟਪਟ ਮੇਜ਼ ‘ਤੇ ਰੱਖ ਦਿੱਤਾ। ਪੱਪੂ ਹੱਕਾ-ਬੱਕਾ ਰਹਿ ਗਿਆ। ਉਹ ਕਦੇ ਕਾਲੂ ਵੱਲ ਤੇ ਕਦੇ ਗੁਰੂ ਜੀ ਵੱਲ ਤੱਕ ਰਿਹਾ ਸੀ।
”ਇਹ ਕੀ ਕੀਤਾ ਤੂੰ?” ਗੁਰੂ ਜੀ ਨੇ ਇੰਨਾ ਕਹਿੰਦਿਆਂ ਸਾਰ ਹੀ ਉਨ੍ਹਾਂ ਪੈਰਾਂ ਵਿਚ ਡਿੱਗ ਪਿਆ ਰੋਣ ਲੱਗ ਪਿਆ।
ਗੁਰੂ ਜੀ ਕਾਲੂ ਨੂੰ ਪੁਚਕਾਰਦੇ ਹੋਏ ਬੋਲੇ, ”ਰੋ ਨਾ ਬੇਟਾ। ਕੋਈ ਗੱਲ ਨਹੀਂ ਪਰ ਕਾਲੂ ਚੁੱਪ ਕਰਨ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਗੁਰੂ ਜੀ ਨੇ ਕਾਲੂ ਨੂ ੰਆਪਣੀ ਗੋਦ ਵਿਚ ਚੁੱਕ ਲਿਆ। ਉਸ ਦੀ ਦੀਆਂ ਅੱਖਾਂ ਭੂੰਝਦੇ ਹੋਏ ਬੋਲ, ”ਕਾਲੂ ਬੇਟਾ ਮੈਂ ਤੈਨੂੰ ਬਹੁਤ ਚੰਗਾ ਲੜਕਾ ਸਮਝਦਾ ਹਾਂ ਕਿ ਤੂੰ ਆਪਣੀ ਗਲਤੀ ਸਵੀਕਾਰ ਕਰ ਲਈ ਹੈ ਤੇ ਪਛਤਾਵਾ ਵੀ ਕਰ ਰਿਹੈਂ।”
”ਅੱਗੇ ਤੋਂ ਕਦੇ ਅਜਿਹਾ ਨਹੀਂ ਕਰਾਂਗਾ ਗੁਰੂ ਜੀ…।” ਕਾਲੂ ਨੇ ਰੋਂਦੇ-ਰੋਂਦੇ ਕਿਹਾ।” ਬਹੁਤ ਚੰਗੀ ਗੱੰਲ ਹੈ ਬੇਟਾ। ਮੈਨੂੰ ਤੇਰੇ ਕੋਲੋਂ ਇਹ ਉਮੀਦ ਸੀ।” ਇਹ ਕਹਿ ਕੇ ਗੁਰੂ ਜੀ ਨੇ ਕਾਲੂ ਨੂੰ ਉਤਾਰ ਦਿੱਤਾ ਤੇ ਮੇਜ਼ ‘ਤੇ ਪਏ ਉਸ ਸਿੱਕੇ ਨੂੰ ਚੁੱਕ ਕੇ ਕਾਲੂ ਨੂੰ ਦਿੰਦੇ ਹੋੲ ੇਕਹਿਣ ਲੱਗੇ, ” ਚੰਗਾ ਇਹ ਮੇਰੇ ਵਲੋਂ ਲੈ..ਲੈ।” ”ਮੈਂ ਪੈਸੇ ਨਹੀਂ ਲਵਾਂਗਾ ਗੁਰੂ ਜੀ.. ਅੱਗੇ ਤੋਂ ਚੋਰੀ ਨਹੀਂ ਕਰਾਂਗਾ। ” ਭਰਾ ਦੁਆਰਾ ਕੀਤੀ ਗਈ ਚੋਰੀ ਕਰਕੇ ਪੱਪੂ ਵੀ ਸ਼ਰਮਿੰਦਾ ਹੋਇਆ। ਉਹ ਦੀਆਂ ਵੀ ਅੱਖਾਂ ਭਰ ਆਈਆਂ ਤਾਂ ਗੁਰੂ ਜੀ ਨੇ ਉਸ ਨੂੰ ਵੀ ਆਪਣੇ ਨਾਲ ਲਾ ਲਿਆ ਤੇ ਦੋਵਾਂ ਨੂੰ ਚੁੱਪ ਕਰਾਉਣ ਲੱਗ ਪਏ।

Tag:
ਹੰਝੂ ਪਛਤਾਵੇ ਦੇ

Tags: