ਰੀਝਾਂ ਸਾਡੀਆਂ ਦਿਲ ਵਿਚ ਰਹਿ ਗਈਆਂ,
ਉਮੀਦਾਂ ਵੀ ਸਮੇ ਨਾਲ ਹੀ ਵਹਿ ਗਈਆਂ|
ਹੁਣ ਫਾਇਦਾ ਨਹੀਂ ਪਛਤਾਂਓਣ ਦਾ,
ਓਹ ਮੌਕਾ ਨਹੀ ਸੀ ਪਰਤ ਆਂਓਣ ਦਾ|
ਚੱਲ ਛੱਡ ,
ਆਪਾਂ ਵੀ ਇਕ ਆਮ ਜਿੰਦਗੀ ਜੀ ਲਈ,
ਘੁੱਟ ਸਬਰ ਤੇ ਸੰਤੋਖ ਵਾਲੀ ਪੀ ਲਈ|
ਪਰ ਅਜੇ ਵੀ ਕੁਝ ਉਮੀਦ ਜਿਹੀ ਬਾਕੀ ਹੈ,
ਕਿਓਂਕਿ ਜਾਨ ਅਜੇ ਵੀ ਜਿੰਦਗੀ ਚ ਬਾਕੀ ਹੈ|