ਸੀਸੋ ਉਕਾਬ

ਸੀਸੋ ਕੰਮ ਤੋ ਥੱਕੀ ਟੁੱਟੀ ਦਿਹਾੜੀ ਲਾਕੇ ਘਰ ਪਹੁੰਚੀ। ਹਰ ਰੋਜ਼ ਦੀ ਤਰ੍ਹਾਂ ਬੈਗ ਰਖਕੇ ਚਾਹ ਦਾ ਕੱਪ ਬਣਾਕੇ ਪੀਣ ਬੈਠ ਗਈ। ਚਾਹ ਪੀਤੀ ਤੇ ਸੋਫੇ ਤੇ ਲੰਬੀ ਪੈ ਗਈ, ਸੋਚਾਂ ਵਿਚ ਡੁੱਬੀ ਹਰ ਰੋਜ਼ ਵਾਂਗ ਹੱਡ ਕੱਠੇ ਕਰਕੇ ਉਠੀ ਤੇ ਰਸੋਈ ਵਿਚ ਕੰਮ ਕਰਨ ਲੱਗ ਪਈ। ਪਰ ਸੋਚਾਂ ਨੇ ਕਦੀ ਵੀ ਉਸਦਾ ਪਿੱਛਾ ਨਾ ਛਡਿਆ। ਦੋ ਭੇਣਾ ਅਤੇ ਦੋ ਭਰਾਵਾਂ ਦੀ ਪੰਜਵੀਂ ਭੇਣ, ਪੇਕਿਆਂ ਦੇ ਘਰ ਲਾਡਾਂ ਨਾਲ ਪਲੀ ਬਾਪ ਦੀ ਸਿਆਣੀ ਕੁੜੀ ਸੀ।ਸੀਸੋ ਦੇ ਆਪਣੇ ਤਿੰਨ ਬੱਚੇ ਸਨ। ਜੀਤੀ, ਭੋਲਾ ਦੋ ਮੁੰਡੇ, ਤੇ ਇਕ ਕੁੜੀ ਰਾਣੀ ( ਰਣਵੀਰ)ਪਰ ਕੁਝ ਹੋਰ ਗੁੱਣ ਉਸ ਵਿੱਚ ਸਨ ਜੋ ਕਿ ਉਸ ਦੀ ਮਾਂ ਤੋਂ ਬਿਨਾਂ ਕਿਸੇ ਨੂੰ ਮਤਲਬ ਬਾਪ ਨੂੰ ਦਿਖਾਈ ਨਹੀਂ ਸਨ ਦਿੰਦੇ। ਪਰ ਜੀਤੀ ਪੜ੍ਹਾਈ ਵਿੱਚ ਪੂਰੀ ਕੋਸਿਸ਼ ਜਰੂਰ ਕਰਦਾ ਸੀ। ਭੋਲਾ ਤੇਜ ਮੁੰਡਾ ਸੀ ਪੜ੍ਹਾਈ ਵਿੱਚ ਵੀ ਤੇ ਇੱਲਤਾਂ ਵਿੱਚ ਵੀ। ਸੀਸੋ ਤੇ ਲਖਵੀਰ ਗ੍ਰੈਜੁੲਟੇ ਤਾਂ ਨਹੀਂ ਸਨ, ਪਰ ਇੰਡੀਆ ਕੀ ਦਸਵੀਂ ਪਾਸ ਸਨ। ਇੰਗਲੈਂਡ ਦੀ ਆਮ ਦੁਨੀਆਂ ਵਾਂਗ ਫੈਕਟਰੀਆਂ ਵਿੱਚ ਕੰਮ ਕਰਦੇ ਹੋਏ ਇਂਗਲਿਸ਼ ਬੋਲਣ ਤੇ ਸਮਝਣ ਵਿੱਚ ਕਾਮਯਾਬ ਸਨ। ਦੋਵੇਂ ਪਿਛਿਓ ਆਮ ਟਬੱਰਾਂ ਵਿੱਚੋ ਆਏ ਸਨ। ਜਿਵੇਂ ਹਰ ਇੰਡੀਆ ਤੇ ਆਏ ਇਨਸਾਨ ਦੇ ਸੁਪਨੇ ਸਨ। ਚੰਗੀ ਜਿੰਦਗੀ ਬੀਤਾਨ ਲਈ ਮਿਹਨਤ ਕਰਕੇ ਆਪਣੇ ਨਾਲੋਂ ਆਪਣੇ ਬਚਿਆਂ ਨੂੰ ਉਚਾ ਦੇਖਣਾ ਚਾਹੁੰਦੇ ਸਨ। ਦੋਵਾਂ ਨੇ ਬਹੁਤ ਮਿਹਨਤ ਕੀਤੀ, ਆਪਸ ਵਿੱਚ ਪਿਆਰ ਵੀ ਬਹੁਤ ਸੀ।

ਲਖਵੀਰ ਮਿਹਨਤੀ ਬੰਦਾ ਸੀ, ਕੋਈ ਐਬ ਨਹੀਂ ਸੀ, ਮਿਹਨਤ ਨਾਲ ਕੰਮ ਕਰਕੇ ਆਪਣੇ ਬਚਿਆਂ ਵਿੱਚ ਬੈਠਕੇ ਸਮਾਂ ਗੁਜਾਰਨ ਵਾਲਾ ਇਨਸਾਨ ਸੀ। ਲਖਵੀਰ ਦੀ ਥੋੜੀ ਬਰੁਤੀ ਫੇਮਲੀ ਇੰਗਲੈਂਡ ਵਿੱਚ ਸੀ ਇਕ ਭੇਣ ਜੀਤੋ ਤੇ ਭਰਾ ਗੁਰਨਾਮ; ਪਰ ਸੀਸੋ ਦਾ ਕੋਈ ਭੇਣ ਭਰਾ ਇੰਗਲੈਂਡ ਵਿੱਚ ਨਹੀਂ ਸੀ। ਸਾਰੇ ਇੰਡੀਆਂ ਹੀ ਸਨ। ਦੋ ਵੱਡੀਆਂ ਭੇਣਾ ਹਰਜੀਤ ਤੇ ਸੁਰਜੀਤ ਆਪਣੇ ਘਰਾਂ ਵਿੱਚ ਅਮੀਰ ਤਾਂ ਨਹੀਂ ਸਨ, ਪਰ ਸਹਣੇ ਗੁਜਾਰੇ ਵਾਲੀਆਂ ਫੈਮਲੀਆਂ ਵਿੱਚ ਖ਼ੁਸ਼ ਸਨ। ਛੋਟਾਂ ਭਰਾ ਰਾਜਿੰਦਰ ਵੀ ਆਪਣੇ ਘਰ ਠੀਕ ਗੁਜਾਰਾ ਕਰਦਾ ਸੀ ਤੇ ਵੱਡਾ ਭਰਾ ਸੁਰਜੀਤ ਵੀ ਠੀਕ ਠਾਕ ਸੀ।ਸੀਸੋ ਦੇ ਬਾਪ ਨੂੰ ਆਪਣੀ ਅੱਖਾਂ ਤੋ ਦੁਰ ਭੇਜੀ ਕੁੜੀ ਦਾ ਅਕਸਰ ਫਿਕਰ ਰਹਿੰਦਾ ਸੀ, ਕਿਉਂਕੇ ਸੀਸੋ ਕਦੇ ਵੀ ਆਪਦੀ ਫੇਮਲੀ ( ਆਪਦੇ ਪ੍ਰੀਵਾਰ) ਨੂੰ ਆਪਦੇ ਘਰਦਾ ਦੁੱਖ ਸੁੱਖ ਨਹੀਂ ਸੀ ਦਸਦੀ, ਪਰ ਜਦੋਂ ਵੀ ਇਕ ਦੋ ਵਾਰ ਪਿਛੇ ਇੰਡੀਆ ਆਪਣੇ ਟਬੱਰ ਨੂੰ ਮਿਲਣ ਗਈ ਤਾਂ ਉਸਦਾ ਚਿਹਰਾ ਦੱਸਦਾ ਸੀ ਕਿ ਇਸਦੇ ਅੰਦਰ ਦੀ ਖ਼ੁਸ਼ੀ ਦੇ ਥਾਂ ਗੱਮੀ ਨਜ਼ਰ ਆਉਂਦੀ ਹੈਂ। ਪਰ ਪੁੱਛਣ ਤੇ ਸੀਸੋ ਹਮੇਸ਼ਾਂ ਟਾਲ ਜਾਂਦੀ। ਮਾਂ ਇਕ ਦਿਨ ਦੁੱਨਾਂਆਂ ਤੋਂ ਗਈ ਤੇ ਬਾਪ ਬੀਮਾਰ ਰਹਿਣ ਲੱਗਾ।ਸ਼ੀਸੋ ਇਕ ਨੇਕ ਔਰਤ ਸੀ, ਉਚੇ ਇਖਲਾਕ ਵਾਲੀ, ਨਰਮ ਦਿੱਲ, ਪੱਤੀ ਬਰਤਾ, ਅਤੇ ਮਿਹਨਤੀ। ਉਸਨੇ ਲਖਬੀਰ ਨੂੰ ਹਰਤਰਾਂ ਦਾ ਸੁਖ ਦਿੱਤਾ। ਬਾਹਰਲੇ ਕੰਮ ਵਿੱਚ ਪੂਰਾ ਹੱਥ ਵਟਾਇਆ, ਦੁੱਖ ਸੁੱਖ ਵਿੱਚ ਪੂਰਾ ਸਾਥ ਦਿੱਤਾ। ਪਿਆਰ, ਇਜ਼ਤ, ਕੰਮ ਤੋਂ ਆਏ ਨੂੰ ਸੁਹਣਾ ਖਾਣਾ ਬਣਾਕੇ ਅਗੇ ਰੱਖਣਾ ਆਪਣੇ ਖਾਣ ਦੀ ਪ੍ਰਵਾਹ ਨਾ ਕਰਨੀ। ਦਿਨ ਨੂੰ ਦਿਨ ਤੇ ਰਾਤ ਨੂੰ ਰਾਤ, ਲਖਵੀਰ ਦੇ ਕਹਿਣ ਮੁਤਾਬਕ ਚਲਣਾ ਸੁਹਣੀ ਜਿੰਦਗੀ ਬਤੀਤ ਕਰ ਰਹੀ ਸੀ। ਲਖਬੀਰ ਵੀ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ, ਹਰ ਸੁੱਖ ਦਿੰਦਾ ਸੀ। ਪਰ ਸੁਭਾ ਦਾ ਗਰਮ ਸਖਤ ਸੀ। ਸੀਸੋ ਆਪਣੀ ਜਿੰਦਗੀ ਦੇ ਪਹਿਲੇ ਦਿਨਾਂ ਵਿੱਚ ਲਖਵੀਰ ਦੇ ਗਰਮ ਸੁਭਾਬ ਨੂੰ ਸਹਾਰਦੀ ਗਈ।

ਬੱਚੇ ਬਾਪ ਦੀ ਗਰਮੀ ਤੋਂ ਡਰ ਜਾਂਦੇ, ਸਹਿਮ ਜਾਂਦੇ। ਪਰ ਸੀਸੋ ਹਮੇਸ਼ਾ ਉਹਨਾਂ ਨੂੰ ਉਹਨਾਂ ਦੇ ਬਾਪ ਦਾ ਚੰਗਾ ਪਾਸਾ ਦਿਖਾਕੇ ਤਸੱਲੀ ਦੇ ਕੇ ਸਮਝਾਉਂਦੀ। ਜਿਉਂ ਜਿਉਂ ਬੱਚੇ ਵੱਡੇ ਹੁੰਦੇ ਗਏ ਲਖਵੀਰ ਦੇ ਤੱਤੇ ਸੁਭਾਬ ਤੋਂ ਬੇਚੈਨ ਹੋ ਜਾਂਦੇ ਤਾਂ ਸੀਸੋ ਹਮੇਸ਼ਾ ਕਹਿੰਦੀ, ਤੁਹਾਡਾ ਡੈਡੀ ਤੁਹਾਡੇ ਲਈ ਮਿਹਨਤ ਕਰਦਾ, ਤੁਹਾਡਾ ਬਣਾੳਦਾ। ਤੁਸੀ ਉਸਦੇ ਅਗੇ ਨਹੀਂ ਬੋਲਣਾ, ਲਖਵੀਰ ਦਾ ਚੰਗਾ ਪਾਸਾ ਦਿਖਾ ਕੇ ਬਚਿਆਂ ਨੂੰ ਚੰਗੇ ਰਾਹਾਂ ਤੇ ਤੋਰਦੀ ਗਈ।ਬੱਚੇ ਉਚੀ ਸ਼ਿਖਸ਼ਾ ਲੈਕੇ ਬਿਨਾ ਕਿਸੇ ਐਬ ਤੋਂ ਮਾਂ ਬਾਪ ਦਾ ਸਿਰ ਉੱਚਾ ਕਰਕੇ ਦੁਨੀਆਂ ਵਿੱਚ ਖੜ ਸਕਣ ਦਾ ਦਰਜ਼ਾ ਕਾਇਮ ਕਰ ਚੁੱਕੇ ਸਨ। ਲਖਵੀਰ ਅਤੇ ਸੀਸੋ ਨੂੰ ਆਪਣੇ ਬਚਿਆਂ ਤੇ ਬਯਾ ਮਾਣ ਸੀ । ਨੇਕ ਬੱਚੇ ਸਨ। ਲਖਵੀਰ ਤੇ ਸੀਸੋ ਮਿਹਨਤ ਕਰਦੇ ਗਏ, ਉਮਰ ਵਧਦੀ ਗਈ, ਬੱਚੇ ਜੁਆਨ ਹੁੰਦੇ ਗਏ। ਦੋਨਾਂ ਨੇ ਮਿਹਨਤ ਕਰਕੇ ਸੁਹਣੀ ਰੋਜ਼ ਕਮਾ ਲਈ। ਲਖਵੀਰ ਦੀ ਖੁਆਇਸ਼ ਸੀ ਜਿਵੇਂ ਹਰ ਏਸ਼ੀਅਨ ਮਾਂਬਾਪ ਦੇ ਉਚੇ ਸੁਪਨੇ ਹੁੰਦੇ ਹਨ, ਕਿ ਸਾਡੇ ਬੱਚੇ ਡਾਕਟਰ ਜਾਂ ਵਕੀਲ ਬਣਨ। ਇਕ ਪਖੋਂ ਲਖਵੀਰ ਸਹੀ ਸੀ ਕਿ ਉਹ ਆਪਣੇ ਬਚਿਆਂ ਨੂੰ ਪੜ੍ਹਾਈ ਤੇ ਕਮਾਈ ਵਿੱਚ ਆਪਣੇ ਤੋਂ ਉਚੇ ਉਠੇ ਦੇਖਣਾ ਚਾਹੁੰਦਾ ਸੀ। ਪਰ ਦੂਜੇ ਪੱਖ ਨੂੰ ਉਹ ਅਖੋ ਉਹਲੇ ਕਰਦਾ ਸੀ ਕਿ ਪੰਜੇ ਉਗਲੀਆਂ ਇਕੋ ਜਿਹੀਆਂ ਨਹੀਂ ਹੋ ਸਕਦੀਆਂ। ਸੀਸੋ ਉਸ ਨੂੰ ਬਥੇਰਾ ਸਮਝੌਣ ਦੀ ਕੋਸ਼ਿਸ਼ ਕਰਦੀ, ਕਿ ਪਿਆਰ ਦੇ ਤਰੀਕੇ ਨਾਲ ਬਚਿਆਂ ਨੂੰ ਦੱਸਣਾ ਤੇ ਰੋਹਬ ਨਾਲ ਝਿੱੜਕੇ ਮਾਰਕੇ ਦਸਣ ਵਿਚ ਬਹੁਤ ਫਰਕ ਹੁੰਦਾ ਹੈਂ। ਪਰ ਪਿਆਰ ਨਾਲ ਕੋਈ ਵੀ ਕੰਮ ਤੇ ਗੱਲ ਦਸਣਾ ਲਖਵੀਰ ਦੀ ਕਿਤਾਬ ਦੇ ਕਿਸੇ ਪੱਨੇ ਤੇ ਨਹੀਂ ਸੀ, ਲਿਖਿਆ ਹੋਇਆ।

ਲਖਵੀਰ ਕੰਮ ਕਰਨ ਵਿੱਚ, ਗੱਲ ਕਰਨ ਵਿੱਚ, ਚੁਸਤ ਦਿਮਾਗ ਇਨਸਾਨ ਹੋਣ ਕਰਕੇ, ਬਚਿਆਂ ਨੂੰ ਉਨਾ ਹੀ ਚੁੱਸਤ ਦੇਖਣਾ ਚਾਹੁੰਦਾ ਸੀ। ਜੀਤੀ ਸ਼ਰੀਫ, ਭੋਲਾ ਨੇਕ ਦਿਲ ਡਰੂ ਪੁੱਤ ਸੀ, ਪੜ੍ਹਾਈ ਵਿੱਚ ਤੇਜ਼ ਨਾ ਹੋਣ ਕਰਕੇ ਉਹ ਆਪਣੇ ਬਾਪ ਨੂੰ ਖ਼ੁਸ਼ ਨਾ ਕਰ ਸਕਿਆ। ਉਸਨੇ ਆਪਣੀ ਸਾਰੀ ਵਾਹ ਲਾ ਦਿੱਤੀ, ਡਾਕਟਰ ਵਕੀਲ ਤਾ ਨਾ ਬਣ ਸਕਿਆ ਪਰ ਗਰੈਜ਼ੂਏਸ਼ਨ ਕਰਕੇ ਏਮ ਏ ਕਰ ਲਈ ਤੇ ਇਜ਼ਤ ਦੀ ਨੌਕਰੀ ਕਰਨ ਲੱਗਾ। ਭੋਲਾ ਵੀ ਪੜ੍ਹਾਈ ਵਿੱਚ ਬਹੁਤਾ ਤੇਜ਼ ਤਾਂ ਨਹੀਂ ਸੀ, ਪਰ ਜੀਤੀ ਤੋ ਗੱਲਾਂ ਬਾਤਾਂ ਵਿੱਚ ਹੁਸ਼ਿਆਰ ਸੀ। ਲਖਵੀਰ ਜੇ ਉਸਤੇ ਬਹੁਤ ਖ਼ੁਸ਼ ਨਹੀਂ ਸੀ , ਪਰ ਨਿਰਾਜ਼ ਵੀ ਨਹੀਂ ਸੀ। ਰਾਣੀ ਤੇਜ਼ ਦਿਮਾਗ ਕੁੜੀ ਸੀ। ਛੋਟੀ ਹੁੰਦੀ ਤੋ ਹੀ ਪੜ੍ਹਾਈ ਵਿੱਚ ਤੇਜ਼, ਖੇਡਾ ਵਿੱਚ ਤੇਜ਼ ਗੱਲ ਸਮਝਣ ਵਿੱਚ ਤੇਜ਼ ਸੀ। ਲਖਵੀਰ ਉਸ ਉਪਰ ਬਹੁਤ ਖ਼ੁਸ਼ ਸੀ। ਉਸ ਨੂੰ ਬਹੁਤ ਪਿਆਰ ਕਰਦਾ ਸੀ। ਪਿਆਰ ਤਾਂ ਮਾਂ-ਬਾਪ ਸਾਰੇ ਬਚਿਆਂ ਨੂੰ ਹੀ ਕਰਦੇ ਹਨ, ਸਿਰਫ ਪਸੰਦ ਵੱਖਰੀ ਹੋ ਜਾਂਦੀ ਹੈਂ। ਸ਼ਾਇਕ ਇਹ ਵੀ ਇਕ ਚੀਜ਼ ਹੈ ਕਿ ਦੂਨੀਆਂ ਦਾ ਹਰ ਆਦਮੀ, ਔਰਤ ਨਾਲੋ ਅਲੱਗ ਸੁਭਾ ਦਾ ਹੁੰਦਾ ਹੈਂ। ਆਦਮੀਆਂ ਦਾ ਦਿਲ ਹਮੇਸ਼ਾ ਸਖੱਤ ਹੋਇਆ ਕਰਦਾ ਜਦਕੇ ਔਰਤ ਹਮੇਸ਼ਾ ਕਮਜ਼ੋਰ ਦਿਲ ਹੁੰਦੀ ਹੈ।
ਭੋਲੇ ਦੇ ਸਬੰਧ ਆਪਣੇ ਬਾਪ ਨਾਲ ਠੀਕ ਸਨ, ਪਰ ਜੀਤੀ ਤੇ ਰਾਣੀ ਵਿੱਚ ਸੌ ਕੋਹ ਦਾ ਫਰਕ ਹੋਣ ਕਰਕੇ, ਲਖਵੀਰ ਨੇ ਦੋਵਾਂ ਦਾ ਉਪਮਾ ਕਰਨਾ ਸ਼ੁਰੂ ਕਰ ਦਿੱਤਾਂ ਜਦੋ ਜੀਤੀ ਕੋਈ ਛੋਟੀ ਤੋ ਛੋਟੀ ਵੀ ਗਲਤੀ ਬਣਾਉਂਦਾ। ਲਖਵੀਰ ੳਸਤੇ ਸ਼ੁਰੂ ਹੋ ਜਾਂਦਾ ਤੇ ਰਾਣੀ ਦੀਆਂ ਸਿਫਤਾਂ ਸ਼ੁਰੂ ਕਰ ਦੇਂਦਾ। ਰਾਣੀ ਬਹੁਤ ਛੋਟੀ ਉਮਰ ਹੋਣ ਕਰਕੇ ਸਮਝ ਨਹੀਂ ਸੀ ਸਕਦੀ। ਪਰ ਜੀਤੀ ਦਾ ਆਪਣੇ ਬਾਪ ਵਿੱਚ ਭਰੋਸਾ ਘਟਣਾ ਸ਼ੁਰੂ ਹੋ ਗਿਆ। ਦਿਨ ਬੀਤਦੇ ਗਏ ਪਿਉ ਪੁਤ ਵਿੱਚ ਸ਼ਾਂਤਮਈ ਘਟਦੀ ਗਈ।ਰਾਣੀ ਬਹੁਤ ਹੱਸਣੀ ਖੇਡਣੀ ਕੁੜੀ ਸੀ। ਸਮਾਂ ਬੀਤਦਾ ਗਿਆ, ਪਿਉ ਜੀਤੀ ਨਾਲ ਨਾ ਖ਼ੁਸ਼ ਰਹਿਣ ਲੱਗ ਪਿਆ। ਜੀਤੀ ਦੀ ਛੋਟੀ ਤੋਂ ਛੋਟੀ ਗੱਲ ਲੈ ਕੇ ਸੀਸੋ ਨਾਲ ਲੜਨਾ ਸ਼ੁਰੂ ਕਰ ਦਿੰਦਾ। ਸੀਸੋ ਲਖਵੀਰ ਦੀ ਗਲਤੀ ਦਾ ਉਸਨੂ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੀ ਪਰ ਲਖਵੀਰ ਦਾ ਦਿਮਾਗ ਇਸ ਪੱਧਰ ਤੇ ਪਹੁੰਚ ਚੱਕਾ ਸੀ। ਕਿ ਉਹ ਆਪਣੀ ਗਲਤੀ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਸੀ। ਰਾਣੀ ਵੱਡੀ ਹੰਦੀ ਗਈ, ਲਖਵੀਰ ਦੇ ਸੁਪਨੇ ਵੀ ਪੂਰੇ ਕਰ ਦਿਤੇ ਡਾਕਟਰ ਬਣ ਗਈ; ਪਰ ਘਰ ਦੀਆ ਖ਼ੁਸ਼ੀਆ ਵਾਪਸ ਨਾ ਆ ਸੱਕੀਆ।ਜੀਤੀ ਆਪਣੇ ਬਾਪ ਤੋਂ ਇੱਨਾ ਡਰਦਾ ਸੀ ਕਿ ਆਪਣੇ ਆਪ ਨੂੰ ਬੇ-ਕਸੂਰ ਸਾਬਤ ਕਰਨ ਦੀ ਵੀ ਹਿੰਮਤ ਨਹੀਂ ਸੀ ਕਰ ਸਕਦਾ। ਰਾਣੀ ਘਰਦਾ ਮਹੌਲ ਦੇਖਕੇ ਚੁੱਪ ਰਹਿਣ ਲੱਗੀ। ਕਦੀ ਕਦੀ ਆਪਣਾ ਗੁੱਸਾ ਕਢੱਣ ਲਈ ਜੀਤੀ ਨਾਲ ਲੜ ਪੈਂਦੀ। ਰਾਣੀ ਦੀ ਜੁਆਨੀ ਦੀ ਉਮਰ, ਖ਼ੁਸ਼ੀਆ ਦੀ ਉਮਰ ਗੱਮੀ ਵਿੱਚ ਬਦਲ ਗਈ। ਉਸਨੂੰ ਉਦਾਸ ਦੇਖਕੇ ਮਾਂ ਸੀਸੋ ਦਾ ਦਿਲ ਟੁੱਟਦਾ, ਦਿਲ ਵਿੱਚ ਚੀਸਾਂ ਉਠਦੀਆ, ਪਰ ਕੁਞ ਨਾ ਕਰ ਸਕਦੀ। ਸੀਸੋ ਨੂੰ ਆਪਣੇ ਜੀਤੀ ਪੁੱਤ ਦੀ ਸ਼ਰੀਫਤਾਈ ਤੋ ਤਰਸ ਆਓਦਾ। ਰਾਣੀ ਦੀ ਜੁਆਨੀ ਵਾਲੀ ਉਮਰ ਉਦਾਸੀ ਵਾਲੀ ਦੇਖਕੇ ਦੁੱਖ ਲਗਦਾ। ਪਰ ਘਰਦੀ ਇਜ਼ਤ ਲਈ, ਘਰ ਨੂੰ ਇਕੱਠਾ ਰਖੱਣ ਲਈ ਦਿਲ ਦੀਆਂ ਪੀੜਾਂ ਦਿਲ ਵਿੱਚ ਰਖਕੇ ਆਪਣੇ ਆਪਨੂੰ ਘਸੀਟਦੀ ਫਿਰਦੀ। ਜੀਤੀ ਦਾ ਵਿਆਹ ਹੋ ਚੁੱਕਾ ਸੀ। ਭੋਲਾ ਪੜ੍ਹਾਈ ਖਤਮ ਕਰਕੇ ਦੂਰ ਨੌਕਰੀ ਕਰਨ ਲੱਗ ਪਿਆ ਸੀ, ਵਿਆਹ ਲਈ ਅਜੇ ਤਿਆਰ ਨਹੀਂ ਸੀ। ਸੀਸੋ ਦੀ ਇਕੋ ਆਸ ਬਾਕੀ ਰਹਿ ਗਈ ਸੀ ਕਿ ਚੰਗਾ ਮੁੰਡਾ ਮਿਲ ਜਾਵੇ ਤੇ ਰਾਣੀ ਵਿਆਹ ਕਰਕੇ ਆਪਣੇ ਘਰ ਚਲੀ ਜਾਵੇ, ਸੁੱਖੀ ਵਸੇ ਪਿਛੇ ਮੁੜਕੇ ਦੇਖਣਾ ਨਾ ਪਵੇ। ਮੁੰਡੇ ਘਰ ਨਹੀਂ ਰਹਿ ਸਕਣਗੇ ਤਾਂ ਬਾਹਰ ਚਲੇ ਜਾਣਗੇ, ਫਿਰ ਮੇਰਾ ਕੀ ਹੈਂ? ਦੋ ਰੋਟੀਆਂ ਹੀ ਖਾਣੀਆਂ ਹਨ ਖ਼ੁਸ਼ੀ ਨਾਲ ਜਾਂ ਗੱਮੀ ਨਾਲ।ਸੀਸੋ ਦੀ ਆਸ ਬਿਲਕੁਲ ਮੁੱਕ ਚੁੱਕੀ ਸੀ। ਸਿਹਤ ਢਿਲੀ ਮੱਠੀ ਰਹਿਣ ਲਗੀ, ਫ਼ਿਕਰ ਨਾਲ ਰਾਤ ਨੂੰ ਜਾਗ ਖੁਲ ਜਾਦੀ ਤਾਂ ਦਿਮਾਗ ਨੂੰ ਇਕੋ ਗੱਲ ਘੇਰੀ ਰੱਖਦੀ ਜੇ ਮੇਰੇ ਜਿਉਦਿਆ ਰਾਣੀ ਦਾ ਵਿਆਹ ਨਾ ਹੋ ਸਕਿਆਂ ਤਾਂ ਕੀ ਮੈ ਆਪਣੇ ਦਿਲ ਦੀਆਂ ਪੀੜਾਂ ਦਿਲ ਵਿੱਚ ਹੀ ਲੈਕੇ ਤੁਰ ਜਾਵਾਗੀ?….ਨਹੀਂ ਐਸਾ ਨਹੀਂ ਹੋਇਆ।

ਚੰਗੇ ਇਨਸਾਨਾਂ ਲਈ ਰੱਬ ਦੇ ਘਰ ਇਨਸਾਫ਼ ਜ਼ਰੂਰ ਹੈਂ। ਰਾਣੀ ਲਈ ਚੰਗਾ ਵਰ ਮਿਲ ਗਿਆ, ਰਾਣੀ ਦਾ ਵਿਆਹ ਚਾਵਾਂ ਨਾਲ ਹੋ ਗਿਆ। ਸੀਸੋ ਰਾਣੀ ਵਾਸਤੇ ਹਮੇਸ਼ਾਂ ਇਹੋ ਜਿਹੋ ਮੁੰਡੇ ਦੀ ਆਸ ਖੁਆਇਸ਼ ਰੱਖਦੀ ਸੀ, ਜਿਹੜਾ ਰਾਣੀ ਨਾਲ ਪਿਆਰ ਨਾਲ ਅਤੇ ਸਲਾਹ ਨਾਲ ਜ਼ਿੰਦਗੀ ਦੀ ਕੀਮਤ ਪਾਉਣ ਵਾਲਾਂ ਹੋਵੇ ਤਾ ਕਿ ਉਸਦੇ ਅਰਮਾਨਾਂ ਨੂੰ ਅਤੇ ਜ਼ਮੀਰ ਨੂੰ ਕੁਚਲਕੇ ਇਕ ਡਰ ਦੀ ਛਾਂ ਹੇਠ ਜ਼ਿੰਦਾਗੀ ਗੁਜਾਰਨ ਲਈ ਬੇਬੱਸ ਅਤੇ ਮਜ਼ਬੂਰਕਰੇ।ਪਰ ਰਾਣੀ ਦੇ ਇਕ ਬਹੁਤ ਚੰਗਾ ਤੇ ਨੇਕ ਲੜਕੇ ਨਾਲ ਸੰਜੋਗ ਹੋਏ ਅਤੇ ਸੀਸੋ ਨੂੰ ਜਿਰੜੀ ਆਪਣੀ ਜ਼ਿੰਦਗੀ ਦਿਲ ਦੀਆਂ ਪੀੜਾਂ ਵਿੱਚ ਡੁਬੀ ਅਧੂਰੀ ਮਹਿਸੂਸ ਹੁਦੀ ਸੀ ਸੰਪੂਰਨ ਹੋ ਗਈ

Tag:
ਸੀਸੋ ਉਕਾਬ

Tags: