ਕੱਚੇ ਅਤੇ ਪੱਕੇ ਦੋਵੇਂ ਤਰ੍ਹਾਂ ਦੇ ਅੰਬ ਕਈ ਤਰ੍ਹਾਂ ਦੀਆਂ ਕਿਸਮਾਂ ਵਿੱਚ ਮਿਲਦੇ ਹਨ। ਕੱਚੇ ਅੰਬ ਵਿੱਚ ਗੈਲਿਕ ਐਸਿਡ ਦੇ ਕਾਰਨ ਖਟਾਸ ਹੁੰਦੀ ਹੈ। ਅੰਬ ਦੇ ਪੱਕਣ ਦੇ ਨਾਲ ਉਸਦਾ ਰੰਗ ਵੀ ਸਫ਼ੇਦ ਤੋਂ ਪੀਲਾ ਹੋ ਜਾਂਦਾ ਹੈ। ਇਹ ਪੀਲੇ ਰੰਗ ਦਾ ਕੈਰੋਟੀਨ ਸਾਡੇ ਸਰੀਰ ਵਿੱਚ ਜਾ ਕੇ ਵਿਟਾਮਿਨ ‘ਏ’ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਵਿੱਚ ਵਿਟਾਮਿਨ ‘ਸੀ’ ਵੀ ਕਾਫ਼ੀ ਹੁੰਦਾ ਹੈ।
ਕਦੋਂ ਨਾ ਖਾਈਏ : ਭੁੱਖੇ ਪੇਟ ਅੰਬ ਨਾ ਖਾਉ। ਇਸ ਦੇ ਜ਼ਿਆਦਾ ਸੇਵਨ ਨਾਲ ਰਕਤ ਵਿਕਾਰ, ਕਬਜ਼ ਅਤੇ ਪੇਟ ਵਿੱਚ ਗੈਸ ਬਣਦੀ ਹੈ। ਕੱਚਾ ਅੰਬ ਜ਼ਿਆਦਾ ਖਾਣ ਨਾਲ ਗਲੇ ਦਾ ਦਰਦ, ਅਪਚਣ, ਪੇਟ ਦਰਦ ਹੋ ਸਕਦਾ ਹੈ। ਕੱਚਾ ਅੰਬ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਉ। ਮਧੂਮੇਹ ਦੇ ਰੋਗੀ ਅੰਬ ਤੋਂ ਪ੍ਰਹੇਜ਼ ਕਰਨ। ਖਾਣ ਤੋਂ ਪਹਿਲਾਂ ਅੰਬ ਨੂੰ ਠੰਡੇ ਪਾਣੀ ਜਾਂ ਫ੍ਰਿਜ਼ ਵਿੱਚ ਰੱਖੋ, ਇਸ ਨਾਲ ਇਸਦੀ ਗਰਮੀ ਨਿੱਕਲ ਜਾਵੇਗੀ। ਉਪਯੋਗ : ਸ਼ਕਤੀਦਾਇਕ, ਫੁਰਤੀਦਾਇਕ ਅਤੇ ਸਰੀਰ ਦੀ ਚਮਕ ਵਧਾਉਣ ਵਾਲਾ ਹੁੰਦਾ ਹੈ।
ਸਾਈਟ੍ਰਸ ਫ਼ਲ :ਇਸ ਵਰਗ ਵਿੱਚ ਨਿੰਬੂ, ਮੌਸੰਮੀ, ਨਾਰੰਗੀ ਆਦਿ ਆਉਂਦੇ ਹਨ। ਇਨ੍ਹਾਂ ਸਾਰਿਆਂ ਵਿੱਚ ਪ੍ਰਮੁੱਖ ਰੂਪ ਨਾਲ ਵਿਟਾਮਿਨ ‘ਸੀ’ ਅਤੇ ਕੁਝ ਮਾਤਰਾ ਵਿੱਚ ਕੈਰੋਟੀਨ ਹੁੰਦੇ ਹਨ। ਵਿਸ਼ੇਸ਼ ਕਰਕੇ ਬੁਖਾਰ ਅਤੇ ਕਮਜ਼ੋਰ ਲੀਵਰ ਦੇ ਰੋਗੀ ਲਈ ਇਨ੍ਹਾਂ ਦਾ ਰਸ ਬਹੁਤ ਲਾਭਦਾਇਕ ਹੈ।
ਕਦੋਂ ਨਾ ਖਾਈਏ : ਸਰਦੀ, ਖੰਘ, ਜੁਕਾਮ ਵਿੱਚ ਨਿੰਬੂ ਦਾ ਸਿੱਧਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਦਸਤ ਦੀ ਸਥਿਤੀ ਵਿੱਚ ਮੌਸੰਮੀ ਨਹੀਂ ਖਾਣੀ ਚਾਹੀਦੀ। ਮੌਸੰਮੀ ਨੂੰ ਜ਼ਿਆਦਾ ਚੂਸਣ ਨਾਲ ਦੰਦ ਖਰਾਬ ਹੁੰਦੇ ਹਨ। ਸਵੇਰੇ ਉੱਠਦੇ ਹੀ ਅਤੇ ਸੌਂਦੇ ਸਮੇਂ ਸੰਤਰੇ ਦਾ ਉਪਯੋਗ ਨਾ ਕਰੋ।
ਉਪਯੋਗ : ਪਿੱਤ, ਫੋੜੇ-ਫਿੰਸੀਆਂ, ਦਮਾ ਰੋਗ, ਦਸਤ, ਹੈਜਾ, ਪੇਚਿਸ, ਮਿਰਗੀ, ਕਬਜ਼, ਪੀਲੀਆ,
ਮੋਟਾਪੇ ਵਰਗੇ ਰੋਗਾਂ ਵਿੱਚ ਇਹ ਲਾਭਦਾਇਕ ਹਨ।
ਬੇਰ : ਇਹ ਆਪਣੀਆਂ ਅਲੱਗ ਵਿਸ਼ੇਸ਼ਤਾਵਾਂ ਦੇ ਕਾਰਨ ਖਾਧਾ ਜਾਂਦਾ ਹੈ। ਇਸ ਵਿੱਚ ਪੈਕਟਿਨ, ਟੈਨਿਨ ਅਤੇ ਮਿਊਸਿਲੇਜਿਨਸ ਪਦਾਰਥ ਹੁੰਦੇ ਹਨ, ਜੋ ਕਿ ਡਾਇਰੀਆ ਵਿੱਚ ਲਾਭਦਾਇਕ ਹੁੰਦੇ ਹਨ।
ਕਦੋਂ ਨਾ ਖਾਈਏ : ਅੱਧਾ ਪੱਕਿਆ ਫ਼ਲ ਨਾ ਖਾਉ।
ਉਪਯੋਗ : ਪੇਟ ਨਾਲ ਸਬੰਧਿਤ ਸਾਰੇ ਵਿਕਾਰ ਅਤੇ ਪੀਲੀਆ, ਡਾਇਬਿਟੀਜ਼, ਦੰਦ ਅਤੇ ਅੱਖਾਂ ਨਾਲ ਸਬੰਧਿਤ ਬਿਮਾਰੀਆਂ ਵਿੱਚ ਫਾਇਦਾ ਪਹੁੰਚਾਉਂਦਾ ਹੈ।
ਤਰਬੂਜ਼ : ਗਰਮੀ ਵਿੱਚ ਇਸਦਾ ਸੇਵਨ ਬਹੁਤ ਰਾਹਤ ਦਿੰਦਾ ਹੈ।
ਕਦੋਂ ਨਾ ਖਾਈਏ : ਕੱਟ ਕੇ ਖੁੱਲ੍ਹਾ ਰੱਖਿਆ ਤਰਬੂਜ਼ ਨਾ ਖਾਉ। ਖਾਣ ਤੋਂ ਬਾਅਦ ਘੱਟ ਤੋਂ ਘੱਟ ਇੱਕ ਘੰਟੇ ਤੱਕ ਪਾਣੀ ਨਾ ਪੀਉ।
ਉਪਯੋਗ : ਮਿਰਗੀ, ਪਿੱਤ, ਪੀਲੀਆ, ਲੂ ਲੱਗ ਕੇ ਬੁਖਾਰ ਆਉਣ ਤੇ, ਗੁਰਦੇ ਦਾ ਸੁੱਜਣਾ, ਦਿਮਾਗੀ
ਕਮਜ਼ੋਰੀ ਵਰਗੇ ਵਿਕਾਰਾਂ ਨੂੰ ਦੂਰ ਕਰਦਾ ਹੈ।
ਅੰਗੂਰ : ਇਸ ਵਿੱਚ ਗੁਲੂਕੋਜ਼ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਇਸ ਨੂੰ ਖਾਣ ਨਾਲ ਤੁਰੰਤ ਊਰਜਾ ਮਿਲਦੀ ਹੈ।
ਕਦੋਂ ਨਾ ਖਾਈਏ :
ਖਾਲੀ ਪੇਟ ਸੇਵਨ ਨਾ ਕਰੋ। ਇੱਕ ਦਿਨ ਵਿੱਚ 50 ਤੋਂ 75 ਗ੍ਰਾਮ ਤੋਂ ਜ਼ਿਆਦਾ ਅੰਗੂਰ ਨਾ ਖਾਉ।
ਉਪਯੋਗ :
ਐਲਰਜੀ, ਐਨੀਮੀਆ, ਕੈਂਸਰ, ਮੋਤੀਆਬਿੰਦ, ਦਿਲ ਦੇ ਰੋਗ, ਪੀਲੀਆ, ਔਰਤਾਂ ਦੇ ਰੋਗ, ਖੰਘ-ਜੁਕਾਮ, ਕਬਜ਼, ਟੀਬੀ, ਬੁਖਾਰ ਵਰਗੇ ਰੋਗਾਂ ਵਿੱਚ ਬਹੁਤ ਲਾਭਕਾਰੀ ਹੈ।
ਜਾਮਣ : ਜਾਮਣ ਵਿੱਚ ਪਾਣੀ ਦੀ ਭਰਪੂਰ ਮਾਤਰਾ ਹੋਣ ਕਾਰਨ ਇਸ ਨੂੰ ਗਰਮੀ ਦੇ ਖਾਸ ਫ਼ਲਾਂ ਵਿੱਚ ਗਿਣਿਆ ਜਾਂਦਾ ਹੈ। ਕਾਰਬੋਹਾਈਡ੍ਰੇਟਸ, ਕੈਲਸ਼ੀਅਮ ਅਤੇ ਫਾਸਫੋਰਸ ਦੀ ਅਧਿਕਤਾ ਕਾਰਨ ਇਹ ਕਈ ਰੋਗਾਂ ਦੇ ਇਲਾਜ ਵਿੱਚ ਕੰਮ ਆਉਂਦਾ ਹੈ। ਇਸਦੇ ਫ਼ਲ ਹੀ ਨਹੀਂ ਗੁਠਲੀ, ਪੱਤੇ ਅਤੇ ਛੱਲ ਵੀ ਗੁਣਕਾਰੀ ਹਨ।
ਕਦੋਂ ਨਾ ਖਾਈਏ : ਜਾਮਣ ਦੇ ਨਾਲ ਦੁੱਧ ਨਾ ਪੀਵੋ, ਇਸ ਨਾਲ ਪੇਟ ਸਬੰਧੀ ਸਮੱਸਿਆ ਹੋ ਸਕਦੀ ਹੈ। ਹਮੇਸ਼ਾ ਭੋਜਨ ਕਰਨ ਤੋਂ ਬਾਅਦ ਹੀ ਖਾਉ। ਇਸ ਵਿੱਚ ਵਾਤਦੋਸ਼ ਹੈ, ਇਸ ਲਈ ਵਾਤ ਦੇ ਰੋਗੀ ਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ।
ਉਪਯੋਗ :
ਪੇਟ ਸਬੰਧੀ ਸਮੱਸਿਆ, ਉਲਟੀ-ਦਸਤ, ਗਲਾ ਖਰਾਬ ਹੋਣ ਤੇ, ਲਿਊਕੇਮੀਆ, ਫਿੰਸੀਆਂ, ਜਿਗਰ ਅਤੇ ਤਿੱਲੀ ਵਿੱਚ ਲਾਭ ਹੁੰਦਾ ਹੈ। ਡਾਇਬਿਟੀਜ਼ ਵਿੱਚ ਜਾਮਣ ਦਾ ਸੇਵਨ ਵਿਸ਼ੇਸ਼ ਲਾਭ ਪਹੁੰਚਾਉਂਦਾ ਹੈ।
ਔਲਾ : ਵਿਟਾਮਿਨ ‘ਸੀ’ ਨਾਲ ਭਰਪੂਰ ਔਲਾ ਚਮਤਕਾਰੀ ਗੁਣਾਂ ਦਾ ਖਜਾਨਾ ਹੈ। ਇਹ ਕਮਜ਼ੋਰੀ ਦੂਰ ਕਰਦਾ ਹੈ। ਯਾਦਸ਼ਕਤੀ ਦੇ ਨਾਲ ਸਰੀਰ ਦੀ ਸ਼ਕਤੀ ਵੀ ਵਧਾਉਂਦਾ ਹੈ।
ਕਦੋਂ ਨਾ ਖਾਈਏ :
ਠੰਡੇ ਸੁਭਾਅ ਦੇ ਕਾਰਨ ਇਸ ਨੂੰ ਸਰਦੀਆਂ ਵਿੱਚ ਕੱਚਾ, ਖਾਲੀ ਪੇਟ ਸਵੇਰੇ ਜਾਂ ਰਾਤ ਨੂੰ ਸੌਂਦੇ ਸਮੇਂ ਨਾਲ ਖਾਉ।
ਉਪਯੋਗ : ਦਿਲ ਦੇ ਰੋਗ, ਅੱਖਾਂ ਦੀਆਂ ਬਿਮਾਰੀਆਂ, ਮਧੂਮੇਹ, ਉੱਚ ਰਕਤਚਾਪ, ਕਬਜ਼, ਬਵਾਸੀਰ
ਅਤੇ ਗਰਭ-ਅਵਸਥਾ ਵਿੱਚ ਬਹੁਤ ਲਾਭਕਾਰੀ ਹੁੰਦਾ ਹੈ।
ਖਰਬੂਜ਼ਾ : ਵਿਟਾਮਿਨ ‘ਏ’ ਅਤੇ ਪੌਟਾਸ਼ੀਅਮ ਵਰਗੇ ਕਈ ਖਣਿਜਾਂ ਦੀ ਖਾਣ ਖਰਬੂਜ਼ਾ ਠੰਡਾ, ਖੂਨ ਵਧਾਉਣ ਵਾਲਾ ਅਤੇ ਗਰਮੀ ਤੋਂ ਬਚਾਉਣ ਵਾਲਾ ਫ਼ਲ ਹੈ।
ਕਦੋਂ ਨਾ ਖਾਈਏ :
ਇਸ ਦੇ ਜ਼ਿਆਦਾ ਸੇਵਨ ਨਾਲ ਪੇਟ ਅਤੇ ਅੰਤੜੀਆਂ ਕਮਜ਼ੋਰ ਹੁੰਦੀਆਂ ਹਨ। ਇਸ ਨੂੰ ਖਾਣ ਤੋਂ ਘੱਟ ਤੋਂ ਘੱਟ 1 ਤੋਂ 2 ਘੰਟੇ ਤੱਕ ਪਾਣੀ ਅਤੇ ਦੁੱਧ ਨਹੀਂ ਪੀਣਾ ਚਾਹੀਦਾ।
ਉਪਯੋਗ :
ਦਿਲ ਦੇ ਰੋਗਾਂ, ਪੀਲੀਆ, ਗੁਰਦੇ ਦਾ ਦਰਦ, ਪੱਥਰੀ, ਸੀਨੇ ਵਿੱਚ ਦਰਦ ਅਤੇ ਲੂ ਲੱਗਣ ਤੇ ਇਸਦਾ ਸੇਵਨ
ਲਾਭਦਾਇਕ ਹੁੰਦਾ ਹੈ