ਇਹ ਇੱਕ ਭਲੇ ਲੋਕ ਦੀ ਕਹਾਣੀ ਹੈ ਜਿਹਨੇ ਫ਼ਰਿਸ਼ਤਾ ਬਣਨ ਦਾ ਖ਼ਾਬ ਵੇਖਿਆ ਸੀ।ਭਲਾ ਲੋਕ ਇੱਕ ਪਹਾੜੀ ਕੋਲ ਇੱਕ ਨਿੱਕੀ ਜਿਹੀ ਬਸਤੀ ਵਿੱਚ ਰਹਿੰਦਾ ਸੀ। ਉਹ ਬਸਤੀ ਬਹੁਤ ਸੋਹਣੀ ਸੀ। ਹਰ ਪਾਸੇ ਹਰਿਆਲੀ ਸੀ। ਬਾਗ਼ ਸਨ। ਸਾਫ਼ ਤੇ ਮਿੱਠੇ ਪਾਣੀ ਦੇ ਚਸ਼ਮੇ ਸਨ। ਰੰਗ-ਰੰਗ ਦੇ ਫੁੱਲ ਤੇ ਖ਼ੁਸ਼ਬੂਆਂ ਸਨ ਤੇ ਰੁੱਖਾਂ ઑਤੇ ਸੋਹਣੇ ਪੱਖੂ ਗਾਉਂਦੇ ਨਜ਼ਰ ਆਉਂਦੇ ਸਨ। ਪਰ ਭਲਾ ਲੋਕ ਹਰ ਵੇਲ਼ੇ ਲੰਮਾ ਸਾਹ ਲੈ ਕੇ ਇਹ ਕਹਿੰਦਾ ਸੀ ਕਿ ਕਾਸ਼ ਮੈਂ ਫ਼ਰਿਸ਼ਤਾ ਹੁੰਦਾ ਤੇ ਸਵਰਗ ਵਿੱਚ ਰਹਿੰਦਾ।
ਭਲੇ ਲੋਕ ਦੇ ਗੁਆਂਢ ਵਿੱਚ ਇੱਕ ਬੇਵਕੂਫ਼ ਰਹਿੰਦਾ ਸੀ। ਉਹਦਾ ਨਾਂ ਤੇ ਕੁੱਝ ਹੋਰ ਸੀ ਪਰ ਭਲਾ ਲੋਕ ਉਸਨੂੰ ਬੇਵਕੂਫ਼ ਕਹਿੰਦਾ ਤੇ ਸਮਝਦਾ ਸੀ ਕਿਉਂਕਿ ਉਹ ਫ਼ਰਿਸ਼ਤੇ ਦੀ ਥਾਂ ਮਨੁੱਖ ਬਣ ਕੇ ਰਹਿਣਾ ਚਾਹੁੰਦਾ ਸੀ। ਉਹ ਉਸਨੂੰ ਕਈ ਵਾਰੀ ਆਖ ਚੁੱਕਿਆ ਸੀ ਕਿ ਇਹ ਬਸਤੀ ਹੀ ਸਾਡਾ ਸਵਰਗ ਹੈ। ਅਸੀਂ ਮਿਹਨਤ ਕਰ ਕੇ
ਇਸਨੂੰ ਹੋਰ ਵੀ ਸੁਹਣਾ ਬਣਾ ਸਕਦੇ ਹਾਂ। ਪਰ ਭਲਾ ਲੋਕ ਉਸਨੂੰ ਹਮੇਸ਼ ਇਹ ਉੱਤਰ ਦਿੰਦਾ ਕਿ ਤੂੰ ਤੇ ਬੇਵਕੂਫ਼ ਹੈਂ।
ਬਸਤੀ ਭਲੇ ਲੋਕਾਂ ਤੇ ਬੇਵਕੂਫ਼ਾਂ ਵਿੱਚ ਵੰਡੀ ਹੋਈ ਸੀ। ਭਲੇ ਲੋਕੀ ਸੁਫ਼ਨੇ ਵੇਖਦੇ ਸਨ ਤੇ ਬੇਵਕੂਫ਼ ਮਿਹਨਤ ਕਰ ਕੇ ਫ਼ਸਲਾਂ ਉਗਾਉਂਦੇ ਤੇ ਕਾਰੋਬਾਰ ਚਲਾਉਂਦੇ ਸਨ। ਬਸਤੀ ਵਿੱਚ ਵੇਲਾ ਅਮਨ ਤੇ ਸ਼ਾਂਤੀ ਨਾਲ ਲੰਘ ਰਿਹਾ ਸੀ। ਫਿਰ ਇੱਕ ਸ਼ਾਮ ਨੇ ਸਭ ਕੁੱਝ ਬਦਲ ਦਿੱਤਾ। ਉਸ ਸ਼ਾਮ ਜਦ ਸੂਰਜ ਡੁੱਬ ਰਿਹਾ ਸੀ ਤੇ ਆਸਮਾਨ ਼ਤੇ ਲਾਲੀ ਖਿੰਡੀ ਹੋਈ ਸੀ। ਭਲੇ ਲੋਕ ਦਾ ਬੂਹਾ ਖੜਕਿਆ।
ਉਸ ਨੇ ਬੂਹਾ ਖੋਲਿਆ। ਬਾਹਰ ਇੱਕ ਚਿੱਟੀ ਦਾੜ੍ਹੀ ਵਾਲਾ ਬੰਦਾ ਖਲੋਤਾ ਸੀ। ਉਸਨੇ ਖੁੱਲੇ-ਡੁਲ੍ਹੇ ਕੱਪੜੇ ਪਾਏ ਹੋਏ ਸਨ। ਭਲੇ ਲੋਕ ਨੇ ਪੁੱਛਿਆ, ”ਤੂੰ ਕੌਣ ਹੈਂ।” ਉਹ ਬੋਲਿਆ, ”ਮੈਂ ਭਟਕਿਆਂ ਹੋਇਆਂ ਨੂੰ ਰਸਤਾ ਵਿਖਾਉਨਾਂ।” ਭਲਾ ਲੋਕ ਖ਼ੁਸ਼ ਹੋ ਕੇ ਬੋਲਿਆ, ”ਮੈਨੂੰ ਵੀ ਰਾਹ ਨਹੀਂ ਲੱਭ ਰਿਹਾ। ਮੈਂ ਫ਼ਰਿਸ਼ਤਾ ਬਣਨਾ ਚਾਹਨਾਂ।” ਚਿੱਟੀ ਦਾੜ੍ਹੀ ਵਾਲਾ ਮੁਸਕਰਾਇਆ, ”ਮੈਂ ਤੈਨੂੰ ਰਾਹ ਵਿਖਾਵਾਂਗਾ।” ਭਲਾ ਲੋਕ ਉਸਨੂੰ ਬੜੇ ਆਦਰ ਨਾਲ ਅੰਦਰ ਲੈ ਕੇ ਆਇਆ ਤੇ ਉਹਦੇ ਸਾਹਮਣੇ ਬੜੇ ਅਦਬ ਨਾਲ ਬਹਿ ਕੇ ਬੋਲਿਆ, ”ਹਜ਼ਰਤ ਮੇਰੀ ਰਹਿਨੁਮਾਈ ਫ਼ਰਮਾਓ।”
ਉਹ ਸਿਰ ਹਿਲਾ ਕੇ ਬੋਲਿਆ, ”ਮੈਂ ਭੁੱਖਾ ਹਾਂ। ਪਹਿਲਾਂ ਮੈਨੂੰ ਖਾਣ ਨੂੰ ਕੁੱਝ ਦੇ। ਪਰ ਇਹ ਖ਼ਿਆਲ ਰੱਖੀਂ ਕਿ ਮੈਂ ਕੇਵਲ ਗੋਸ਼ਤ ਖਾਨਾਂ।”
ਭਲੇ ਲੋਕ ਨੇ ਉਸੇ ਵੇਲ਼ੇ ਅਪਣੀ ਬੱਕਰੀ ਹਲਾਲ ਕੀਤੀ ਤੇ ਕੋਲਿਆਂ ਼ਤੇ ਭੰਨ ਕੇ ਹਜ਼ਰਤ ਦੀ ਖ਼ਿਦਮਤ ਵਿੱਚ ਪੇਸ਼ ਕਰ ਦਿਤੀ। ਹਜ਼ਰਤ ਮੂੰਹ ਫੇਰ ਕੇ ਬੋਲੇ, ”ਮੈਂ ਇਬਲੀਸ (ਸ਼ੈਤਾਨ) ਦਾ ਗੋਸ਼ਤ ਖਾਣਾ ਚਾਹਨਾਂ ਤਾਂ ਕਿ ਉਹਦਾ ਪਾਪੀ ਵਜੂਦ ਦੁਨੀਆ ਤੋਂ ਮੁੱਕ ਜਾਵੇ। ਇਬਲੀਸ ਕਾਰਨ ਹੀ ਤੂੰ ਫ਼ਰਿਸ਼ਤਾ ਨਹੀਂ ਬਣ ਸਕਿਆ।”
ਭਲਾ ਲੋਕ ਸੋਚੀਂ ਪੈ ਗਿਆ ਤੇ ਫਿਰ ਕੁੱਝ ਚਿਰ ਮਗਰੋਂ ਬੋਲਿਆ, ”ਇਬਲੀਸ ਕਿੱਥੇ ਹੈ?”
ਹਜ਼ਰਤ ਮੁਸਕਰਾਇਆ, ”ਇਬਲੀਸ ਹਰ ਪਾਸੇ ਹੈ। ਉਹ ਅਪਣਾ ਭੇਸ ਤੇ ਸ਼ਕਲ ਬਦਲ ਕੇ ਧੋਖਾ ਦਿੰਦਾ ਹੈ। ਇਸ ਵੇਲ਼ੇ ਉਹ ਤੇਰੇ ਗੁਆਂਢ ਵਿੱਚ ਹੈ।”
ਭਲਾ ਲੋਕ ਪਰੇਸ਼ਾਨ ਹੁੰਦਿਆਂ ਹੋਇਆਂ ਬੋਲਿਆ, ”ਪਰ ਉਥੇ ਤੇ ਬੇਵਕੂਫ਼ ਰਹਿੰਦਾ ਹੈ।”
ਹਜ਼ਰਤ ਨੇ ਅਪਣਾ ਹੱਥ ਉੱਤੇ ਕਰਦਿਆਂ ਆਖਿਆ, ”ਇਬਲੀਸ ਦੇ ਧੋਖੇ ਵਿੱਚ ਨਾ ਆਈਂ। ਇਸ ਵੇਲ਼ੇ ਉਹਨੇ ਬੇਵਕੂਫ਼ ਦਾ ਸਵਾਂਗ ਰਚਾਇਆ ਹੋਇਆ ਹੈ।”
ਭਲੇ ਲੋਕ ਨੇ ਇੱਕ ਵੱਡਾ ਛੁਰਾ ਚੁੱਕਿਆ ਤੇ ਰਾਤ ਦੇ ਹਨੇਰੇ ਵਿੱਚ ਬਾਹਰ ਨਿਕਲ ਗਿਆ। ਜਦ ਉਹ ਵਾਪਸ ਆਇਆ ਤੇ ਉਹਦੇ ਕੱਪੜੇ ਲਹੂ ਨਾਲ ਭਰੇ ਹੋਏ ਸਨ ਤੇ ਛੁਰੇ ਼ਤੇ ਖ਼ੂਨ ਲੱਗਿਆ ਹੋਇਆ ਸੀ। ਹਜ਼ਰਤ ਨੇ ਉਹਦੇ ਸਿਰ ਼ਤੇ ਪਿਆਰ ਦੇ ਨਾਲ ਹਥ ਰੱਖਿਆ ਤੇ ਆਖਿਆ, ”ਤੂੰ ਇੱਕ ਪੌੜੀ ਚੜ੍ਹ ਗਿਆ ਹੈਂ ਪਰ ਇਬਲੀਸ ਤੈਨੂੰ ਧੋਖਾ ਦੇ ਕੇ ਨਿਕਲ ਗਿਆ ਹੈ।”
ਭਲੇ ਲੋਕ ਨੇ ਪਰੇਸ਼ਾਨ ਹੋ ਕੇ ਪੁੱਛਿਆ, ”ਕਿੱਥੇ?”
ਹਜ਼ਰਤ ਨੇ ਆਖਿਆ, ”ਇਸ ਵੇਲ਼ੇ ਉਹ ਤੇਰੇ ਸੱਜੇ ਹੱਥ ਦੇ ਪੰਜਵੇਂ ਮਕਾਨ ਵਿੱਚ ਹੈ।”
ਭਲਾ ਲੋਕ ਸੋਚਦਿਆਂ ਬੋਲਿਆ, ”ਉਸ ਘਰ ਵਿੱਚ ਵੀ ਇੱਕ ਬੇਵਕੂਫ਼ ਰਹਿੰਦਾ ਹੈ। ਪਰ ਉਹ ਹੈ ਬਹੁਤ ਚੰਗਾ। ਹਰ ਔਖੇ ਵੇਲ਼ੇ ਉਹ ਸਭ ਤੋਂ ਪਹਿਲਾਂ ਮੇਰੀ ਮਦਦ ਲਈ ਆਉਂਦਾ ਹੈ।”
ਹਜ਼ਰਤ ਮੁਸਕਰਾਇਆ, ”ਹੁਣ ਉਹ ਓਖਤ ਵਿੱਚ ਹੈ। ਉਸਦੇ ਪਿੰਡੇ ਵਿੱਚ ਇਬਲੀਸ ਵੜ ਗਿਆ ਹੈ। ਜਾ ਕੇ ਉਸਦੀ ਮਦਦ ਕਰ।”
ਭਲਾ ਲੋਕ ਤਿੰਨ ਦਿਨ ਤੀਕਰ ਸੋਚਦਾ ਰਿਹਾ। ਪਰ ਉਹ ਫ਼ਰਿਸ਼ਤਾ ਬਣਨਾ ਚਾਹੁੰਦਾ ਸੀ। ਉਹਨੇ ਤੀਜੀ ਰਾਤ ਪੰਜਵੇਂ ਘਰ ਦੇ ਬੇਵਕੂਫ਼ ਨੂੰ ਇਬਲੀਸ ਦੀ ਕੈਦ ਤੋਂ ਆਜ਼ਾਦ ਕਰ ਦਿੱਤਾ। ਪਰ ਇਬਲੀਸ ਉਸਦੇ ਹੱਥ ਨਾ ਆਇਆ ਤੇ ਹਜ਼ਰਤ ਨੇ ਉਸਨੂੰ ਦੱਸਿਆ ਕਿ ਹੁਣ ਇਬਲੀਸ ਤੀਜੀ ਗਲ਼ੀ ਦੇ ਸੱਤਵੇਂ ਘਰ ਵਿੱਚ ਹੈ। ਭਲਾ ਲੋਕ ਪਰੇਸ਼ਾਨੀ ਦੇ ਨਾਲ ਬੋਲਿਆ, ”ਸੱਤਵੇਂ ਘਰ ਦਾ ਬੇਵਕੂਫ਼ ਬਹੁਤ ਤਗੜਾ ਹੈ। ਉਹਨੇ ਚਾਰ ਖੋਤਿਆਂ ਵਰਗੇ ਕੁੱਤੇ ਪਾਲ਼ੇ ਹੋਏ ਹਨ ਤੇ ਉਹਦੇ ਘਰ ਤਿੰਨ ਚੌਕੀਦਾਰ ਪਹਿਰਾ ਦਿੰਦੇ ਹਨ।”
ਹਜ਼ਰਤ ਨੇ ਉਸਨੂੰ ਤਸੱਲੀ ਦਿੰਦਿਆਂ ਆਖਿਆ, ”ਤੂੰ ਫ਼ਰਿਸ਼ਤਾ ਬਣਨ ਦੀ ਸੱਤਵੀਂ ਪੌੜੀ ਼ਤੇ ਹੈਂ। ਜਦ ਸਤਵਾਂ ਘਰ ਇਬਲੀਸ ਤੋਂ ਆਜ਼ਾਦ ਹੋ ਜਾਵੇਗਾ ਤੇ ਤੂੰ ਇੱਕਦਮ ਇੱਕ੍ਹੀਵੀਂ ਪੌੜੀ ਼ਤੇ ਅੱਪੜ ਜਾਏਂਗਾ। ਅਪਣਾ ਜਥਾ ਬਣਾ ਤੇ ਇਬਲੀਸ ਦੀ ਧੌਣ ਮਾਰ।” ਭਲੇ ਲੋਕ ਨੇ ਕੁੱਝ ਦਿਨਾਂ ਦੀ ਕੋਸ਼ਿਸ਼ ਨਾਲ ਆਪਣੇ ਜਿਹੇ ਕੁੱਝ ਹੋਰ ਭਲੇ ਲੋਕ ਇਕੱਠੇ ਕਰ ਲਏ ਜਿਹੜੇ ਫ਼ਰਿਸ਼ਤਾ ਬਣਨਾ ਚਾਹੁੰਦੇ ਸਨ। ਫਿਰ ਇੱਕ ਰਾਤੀਂ ਉਨ੍ਹਾਂ ਨੇ ਰਲ਼ ਕੇ ਸੱਤਵੇਂ ਘਰ ਼ਤੇ ਹੱਲਾ ਬੋਲਿਆ ਤੇ ਉਥੇ ਰਹਿਣ ਵਾਲੇ ਬੇਵਕੂਫ਼ ਨੂੰ ਟੱਬਰ-ਟੀਰ ਸਣੇ ਮਾਰ ਸੁੱਟਿਆ। ਪਰ ਇਬਲੀਸ ਉਨ੍ਹਾਂ ਦੇ ਹੱਥ ਨਹੀਂ ਆਇਆ। ਹਜ਼ਰਤ ਨੇ ਦੱਸਿਆ ਕਿ ਹੁਣ ਉਹ ਦਸਵੀਂ
ਗਲ਼ੀ ਦੇ ਬਾਰ੍ਹਵੇਂ ਮਕਾਨ ਵਿੱਚ ਰਹਿਣ ਵਾਲੇ ਦਰੋਗ਼ੇ ਦੇ ਪਿੰਡੇ ਵਿੱਚ ਵੜ ਗਿਆ ਹੈ।
ਭਲੇ ਲੋਕਾਂ ਨੇ ਇਬਲੀਸ ਨੂੰ ਮਾਰਨ ਲਈ ਬਸਤੀ ਦੇ ਸਾਰੇ ਬੇਵਕੂਫ਼ਾਂ ਦੀਆਂ ਧੌਣਾਂ ਵੱਢ ਛੱਡੀਆਂ। ਪਰ ਇਬਲੀਸ ਬਚ ਕੇ ਅਗਲੀ ਬਸਤੀ ਵਿੱਚ ਟੁਰ ਗਿਆ। ਫ਼ਰਿਸ਼ਤਾ ਬਣਨ ਦੇ ਆਸ਼ਕਾਂ ਨੇ ਆਸੇ-ਪਾਸੇ ਦੀਆਂ ਬਹੁਤ ਸਾਰੀਆਂ ਵਸਤੀਆਂ ਵਿੱਚ ਬੇਵਕੂਫ਼ਾਂ ਦਾ ਸਫ਼ਾਇਆ ਕਰ ਦਿੱਤਾ। ਪਰ ਇਬਲੀਸ ਹੱਥ ਨਹੀਂ ਆਇਆ।
ਪਹਾੜੀ ਦੇ ਕੋਲ ਬਣੀ ਹੋਈ ਉਹ ਬਸਤੀ ਜਿਹੜੀ ਜ਼ਮੀਨ ਼ਤੇ ਇੱਕ ਨਿੱਕੇ ਜਿਹੇ ਸਵਰਗ ਵਾਂਗੂੰ ਸੀ, ਉੱਜੜ ਗਈ। ਮਕਾਨ ਤੇ ਬਾਜ਼ਾਰ ਖੰਡਰ ਬਣ ਗਏ। ਬਾਗ਼ ਤੇ ਖੇਤ ਤਬਾਹ ਹੋ ਗਏ। ਜਿਥੇ ਫੁੱਲ ਖਿੜਦੇ ਸਨ, ਉਥੇ ਲਾਸ਼ਾਂ ਨਜ਼ਰ ਆਉਣ ਲੱਗ ਪਈਆਂ। ਜਿਥੇ ਖ਼ੁਸ਼ਬੂਆਂ ਸਨ ਉਥੇ ਲਹੂ ਦੀ ਬੋਅ ਖਿੱਲਰ ਗਈ। ਕੁੱਝ ਨਹੀਂ ਬਚਿਆ ਸੀ, ਸਿਵਾਏ ਇਬਲੀਸ ਦੇ। ਪਰੇਸ਼ਾਨੀ ਇਹ ਸੀ ਕਿ ਇਬਲੀਸ ਦੀ ਧੌਣ ਵੱਢੇ ਬਗ਼ੈਰ ਭਲੇ ਲੋਕ ਫ਼ਰਿਸ਼ਤੇ ਨਹੀਂ ਬਣ ਸਕਦੇ ਸਨ।
ਇੱਕ ਸ਼ਾਮ ਭਲਾ ਲੋਕ ਹਜ਼ਰਤ ਦੀ ਖ਼ਿਦਮਤ ਵਿੱਚ ਹਾਜ਼ਰ ਹੋਇਆ ਤੇ ਰੋਂਦਿਆਂ ਪੁੱਛਿਆ, ”ਕੀ ਮੈਂ ਕਦੇ ਫ਼ਰਿਸ਼ਤਾ ਨਹੀਂ ਬਣ ਸਕਾਂਗਾ?”
ਹਜ਼ਰਤ ਨੇ ਬੜੇ ਪਿਆਰ ਦੇ ਨਾਲ ਉਹਦੇ ਸਿਰ ਼ਤੇ ਹਥ ਰੱਖਿਆ ਤੇ ਆਖਿਆ। ਤੂੰ ਬਹੁਤ ਸਾਰੀਆਂ ਮੰਜ਼ਲਾਂ ਮਾਰ ਲਈਆਂ ਹਨ। ਹੁਣ ਤੂੰ ਇੱਕੋ ਛਾਲ਼ ਵਿੱਚ ਫ਼ਰਿਸ਼ਤਾ ਬਣ ਸਕਦਾ ਹੈਂ।”
ਭਲੇ ਲੋਕ ਨੇ ਖ਼ੁਸ਼ ਹੋ ਕੇ ਪੁੱਛਿਆ, ”ਉਹ ਕਿਵੇਂ?”
ਹਜ਼ਰਤ ਨੇ ਆਖਿਆ, ”ਇਬਲੀਸ ਹੁਣ ਜਾਲ਼ ਵਿੱਚ ਫਸ ਗਿਆ ਹੈ। ਇਸ ਵਾਰੀਂ ਉਹ ਬਚ ਨਹੀਂ ਸਕੇਗਾ।”
ਭਲੇ ਲੋਕ ਨੇ ਡਾਢੇ ਜੋਸ਼ ਨਾਲ ਪੁੱਛਿਆ, ”ਉਹ ਕਿੱਥੇ ਹੈ? ਹਜ਼ਰਤ ਨੇ ਜਵਾਬ ਦਿੱਤਾ, ”ਉਹ ਤੇਰੇ ਭਤੀਜੇ ਦੇ ਪਿੰਡੇ ਵਿੱਚ ਵੜਿਆ ਹੋਇਆ ੀਢ.”ਭਲੇ ਲੋਕ ਦੇ ਦਿਲ ਨੂੰ ਕੁੱਝ ਹੋਣ ਲੱਗ ਪਿਆ। ਉਹ ਬੋਲਿਆ, ”ਹਜ਼ਰਤ! ਮੇਰਾ ਭਤੀਜਾ ਤੇ ਭਲਾ ਲੋਕ ਹੈ।” ਹਜ਼ਰਤ ਬੋਲਿਆ, ”ਇਬਲੀਸ ਨੇ ਸਾਨੂੰ ਧੋਖਾ ਦੇਣ ਲਈ ਇਹ ਚਾਲ ਟੋਰੀ ਹੈ। ਪਰ ਉਹ ਮੇਰੀਆਂ ਅੱਖਾਂ ਤੋਂ ਨਹੀਂ ਬਚ ਸਕਦਾ।” ਭਲਾ ਲੋਕ ਮਰੀ ਹੋਈ ਅਵਾਜ਼ ਵਿੱਚ ਬੋਲਿਆ, ”ਉਹ ਮੇਰੀ ਧੀ ਦੀ ਮੰਗ ਹੈ। ਉਹਦਾ ਕੀ ਬਣੇਗਾ?” ਹਜ਼ਰਤ ਨੇ ਬੜੇ ਸਕੂਨ ਨਾਲ ਜਵਾਬ ਦਿੱਤਾ, ”ਉਹਦੇ ਨਾਲ ਮੈਂ ਵਿਆਹ ਕਰ ਲਵਾਂਗਾ।”
ਭਲੇ ਲੋਕ ਨੂੰ ਚੱਕਰ ਜਿਹਾ ਆ ਗਿਆ। ਉਹ ਮਰੀ ਹੋਈ ਅਵਾਜ਼ ਵਿੱਚ ਬੋਲਿਆ, ਮੇਰੀ ਧੀ ਆਪਣੇ ਪਿਓ ਦੀ ਉਮਰ ਤੋਂ ਵੱਡੇ ਬੰਦੇ ਨਾਲ ਵਿਆਹ ਨਹੀਂ ਕਰੇਗੀ।”
ਹਜ਼ਰਤ ਭਲੇ ਲੋਕ ਵੱਲ ਤੱਕ ਕੇ ਮੁਸਕਰਾਇਆ ਤੇ ਬੋਲਿਆ, ”ਕੀ ਤੂੰ ਫ਼ੈਸਲੇ ਕਰਨ ਵੇਲ਼ੇ ਅਪਣੀ ਬੱਕਰੀ ਤੇ ਗਾਂ ਨਾਲ ਵੀ ਸਲਾਹ ਕਰਦਾ ਹੈਂ?”
ਭਲਾ ਲੋਕ ਸੋਚੀਂ ਪੈ ਗਿਆ। ਹਜ਼ਰਤ ਨੇ ਉਹਦੇ ਸਿਰ ਼ਤੇ ਪਿਆਰ ਦੇ ਨਾਲ ਹਥ ਫੇਰਦਿਆਂ ਆਖਿਆ, ”ਤੂੰ ਸਿਰਫ਼ ਇੱਕ ਛਾਲ਼ ਵਿੱਚ ਫ਼ਰਿਸ਼ਤਾ ਬਣ ਸਕਦਾ ਹੈਂ। ਜੇ ਤੂੰ ਇਹ ਮੌਕਾ ਗੰਵਾ ਦਿੱਤਾ ਤੇ ਫਿਰ ਇਬਲੀਸ ਤੇਰੇ ਪਿੰਡੇ ਵਿੱਚ ਵੜ ਜਾਵੇਗਾ।”
ਭਲਾ ਲੋਕ ਡਰਦਿਆਂ ਮੁੜ੍ਹਕੋ-ਮੁੜ੍ਹਕੀ ਹੋ ਗਿਆ। ਉਹ ਉਠਿਆ ਤੇ ਖ਼ੰਜਰ ਚੁੱਕ ਕੇ ਰਾਤ ਦੇ ਹਨੇਰੇ ਵਿੱਚ ਬਾਹਰ ਨਿਕਲ ਗਿਆ।
ਫਿਰ ਇੱਕ ਡਾਢੀ ਕਾਲ਼ੀ ਰਾਤ ਵਿੱਚ ਭਲੇ ਲੋਕ ਨੇ ਅਪਣੀ ਧੀ ਨੂੰ ਲਾਲ ਜੋੜੇ ਵਿੱਚ ਰੋਂਦਿਆਂ ਹਜ਼ਰਤ ਦੇ ਹੁਜਰੇ ਤੀਕਰ ਅਪੜਾ ਦਿੱਤਾ। ਉਹ ਪੂਰੀ ਹਯਾਤੀ ਵਿੱਚ ਸਿਰਫ਼ ਦੋ ਵਾਰੀ ਬਹੁਤਾ ਰੋਇਆ ਸੀ। ਦੂਜੀ ਵਾਰੀ ਉਸ ਵੇਲ਼ੇ ਜਦ ਉਸ ਨੇ ਆਪਣੇ ਭਤੀਜੇ ਨੂੰ ਕਬਰ ਵਿੱਚ ਉਤਾਰਿਆ ਸੀ।
ਉਸ ਰਾਤ ਭਲੇ ਲੋਕ ਨੂੰ ਦੇਰ ਤੀਕਰ ਨੀਂਦਰ ਨਹੀਂ ਆਈ। ਉਸਦੀ ਤੀਵੀਂ ਨੇ ਤਸੱਲੀ ਦਿੰਦਿਆਂ ਹੋਇਆਂ ਆਖਿਆ। ਹੁਣ ਤੂੰ ਫ਼ਰਿਸ਼ਤਾ ਬਣ ਜਾਏਂਗਾ।
ਉਹ ਸਿਰ ਹਿਲਾ ਕੇ ਬੋਲਿਆ। ਨਹੀਂ, ਹਜ਼ਰਤ ਨੇ ਦੱਸਿਆ ਹੈ ਕਿ ਇਬਲੀਸ ਫਿਰ ਬਚ ਕੇ ਕਿਸੇ ਹੋਰ ਪਾਸੇ ਟੁਰ ਗਿਆ ਹੈ।
ਉਹਦੀ ਤੀਵੀਂ ਨੇ ਪੁੱਛਿਆ, ”ਕਿੱਥੇ?”
ਉਹ ਬੜੇ ਦੁੱਖ ਨਾਲ ਬੋਲਿਆ, ”ਹਜ਼ਰਤ ਨੇ ਆਖਿਆ ਹੈ ਕਿ ਮੈਂ ਇਬਲੀਸ ਦੀ ਨਵੀਂ ਥਾਂ ਬਾਰੇ ਅਗਲੇ ਮਹੀਨੇ ਦੱਸਾਂਗਾ। ਹੁਣ ਮੈਂ ਉਡੀਕ ਨਹੀਂ ਸਕਦਾ। ਮੈਂ ਛੇਤੀ ਫ਼ਰਿਸ਼ਤਾ ਬਣਨਾ ਚਾਹਨਾਂ। ਮੈਂ ਕੀ ਕਰਾਂ?”
ਉਸ ਦੀ ਤੀਵੀਂ ਕੁੱਝ ਚਿਰ ਸੋਚਦੀ ਰਹੀ ਫਿਰ ਬੋਲੀ, ”ਤੈਨੂੰ ਯਾਦ ਹੈ, ਤੇਰਾ ਪਿਓ ਇਹੋ ਜਿਹੇ ਵੇਲਿਆਂ ਼ਤੇ ਇਸਤਖ਼ਾਰਾ (ਰਾਤ ਨੂੰ ਸੌਣ ਲੱਗਿਆਂ ਪ੍ਰਮਾਤਮਾ ਕੋਲ ਵਿਸ਼ੇਸ਼ ਅਰਦਾਸ) ਕਰਦਾ ਸੀ। ਤੂੰ ਵੀ ਇਸਤਖ਼ਾਰਾ ਕਰ।”
ਭਲੇ ਲੋਕ ਦੀ ਅੱਖਾਂ ਵਿੱਚ ਚਮਕ ਆ ਗਈ ਤੇ ਉਹ ਬੋਲਿਆ, ”ਆਹੋ, ਤੂੰ ਠੀਕ ਕਹਿੰਦੀ ਹੈਂ।”
ਸਵੇਰੇ ਜਦ ਤੀਵੀਂ ਦੀ ਅੱਖ ਖੁੱਲ੍ਹੀ ਤੇ ਭਲਾ ਲੋਕ ਬੜੀ ਬੇਚੈਨੀ ਦੇ ਨਾਲ ਕਮਰੇ ਵਿੱਚ ਟਹਿਲ ਰਿਹਾ ਸੀ। ਕਦੇ ਉਹ ਖ਼ੰਜਰ ਚੁੱਕ ਲੈਂਦਾ ਸੀ ਤੇ ਕਦੇ ਰੱਖ ਦਿੰਦਾ ਸੀ। ਤੀਵੀਂ ਨੇ ਪੁੱਛਿਆ, ”ਇਬਲੀਸ ਦਾ ਕੁੱਝ ਪਤਾ ਲੱਗਿਆ? ਉਸਨੇ ਸਿਰ ਹਿਲਾ ਦਿੱਤਾ।
ਤੀਵੀਂ ਨੇ ਪੁੱਛਿਆ, ”ਉਹ ਕਿੱਥੇ ਹੈ?
ਭਲਾ ਲੋਕ ਰੋਂਦਿਆਂ ਹੋਇਆਂ ਬੋਲਿਆ, ਰਤ ਦੇ ਪਿੰਡੇ ਵਿੱਚ”।
Tag: